
(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਸਿਹਤ ਮੰਤਰੀ ਗਰੈਗ ਹੰਟ ਨੇ ਬਾਰਡਰ ਫੋਰਸ ਨੂੰ ਇਸ ਜਾਂਚ ਉਪਰ ਲਗਾਇਆ ਹੈ ਕਿ ਬੀਤੇ ਕੱਲ੍ਹ ਸਿਡਨੀ ਤੋਂ ਮੈਲਬੋਰਨ (1:25 ਦੁਪਹਿਰ) ਨੂੰ ਫਲਾਈਟ ਰਾਹੀਂ ਪਹੁੰਚਣ ਵਾਲੇ ਦੋ ਜਰਮਨ ਯਾਤਰੀ ਸਿਡਨੀ ਤੋਂ ਬਿਨ੍ਹਾਂ ਕੁਆਰਨਟੀਨ ਹੋਏ ਮੈਲਬੋਰਨ ਦੀ ਫਲਾਈਟ (ਵੀ.ਏ. 838) ਵਿੱਚ ਕਿੱਦਾਂ ਬੈਠ ਗਏ ਅਤੇ ਮੈਲਬੋਰਨ ਪਹੁੰਚ ਵੀ ਗਏ……? ਜ਼ਿਕਰਯੋਗ ਹੈ ਕਿ ਉਕਤ ਦੋ ਯਾਤਰੀ ਜਰਮਨ ਤੋਂ ਸਿਡਨੀ ਆਏ ਸਨ ਅਤੇ ਫੇਰ ਸਿੱਧਾ ਸਿਡਨੀ ਤੋਂ ਮੈਲਬੋਰਨ ਦੀ ਵਰਜਿਨ ਫਲਾਈਟ ਰਾਹੀਂ ਮੈਲਬੋਰਨ ਪਹੁੰਚ ਗਏ ਸਨ ਅਤੇ ਪੁੱਛ ਪੜਤਾਲ ਵਿੱਚ ਪਤਾ ਲੱਗਾ ਕਿ ਉਨ੍ਹਾਂ ਨੇ ਸਿਡਨੀ ਵਿੱਚ ਕੋਈ ਕੁਆਰਨਟੀਨ ਕੀਤਾ ਹੀ ਨਹੀਂ ਕਿਉਂਕਿ ਨਿਯਮਾਂ ਮੁਤਾਬਿਕ ਉਨ੍ਹਾਂ ਨੂੰ ਸਿਡਨੀ ਵਿੱਚ ਹੀ ਕੁਆਰਨਟੀਨ ਹੋਣਾ ਚਾਹੀਦਾ ਸੀ। ਵੈਸੇ ਵਿਕਟੋਰੀਆ ਦੇ ਸਿਹਤ ਮੰਤਰੀ ਮਾਰਟਿਨ ਫੋਲੇ ਦਾ ਕਹਿਣਾ ਹੈ ਕਿ ਉਕਤ ਦੋਹਾਂ ਵਿਅਕਤੀਆਂ ਦਾ ਕੋਵਿਡ-19 ਟੈਸਟ ਨੈਗੇਟਿਵ ਹੀ ਆਇਆ ਹੈ ਪਰੰਤੂ ਇਹ ਬਹੁਤ ਵੱਡੀ ਗਲਤੀ ਮੰਨੀ ਜਾਵੇਗੀ। ਉਨ੍ਹਾਂ ਕਿਹਾ ਕਿ ਜਦੋਂ ਤੱਕ ਇਨ੍ਹਾਂ ਦੇ ਟੈਸਟ ਦਾ ਨਤੀਜਾ ਨਹੀਂ ਆਇਆ ਸੀ ਤਾਂ ਇਨ੍ਹਾਂ ਦੇ ਨਾਲ ਦੇ 176 ਯਾਤਰੀਆਂ ਨੂੰ ਵੀ ਕੁਆਰਨਟੀਨ ਕੀਤਾ ਗਿਆ ਸੀ। ਨਿਊ ਸਾਊਥ ਵੇਲਜ਼ ਦੀ ਪੁਲਿਸ ਵੀ ਮਾਮਲੇ ਦੀ ਪੜਤਾਲ ਵਿੱਚ ਲੱਗੀ ਹੋਈ ਹੈ।