ਕ੍ਰਿਸਮਿਸ ਆਈਲੈਂਡ ਦੇ ਡਿਟੈਂਸ਼ਨ ਸੈਂਟਰ ਵਿੱਚ ਰਹਿ ਰਹੇ ਤਮਿਲ ਪਰਿਵਾਰ ਵਿਚਲੀ ਮਾਂ ਨੇ ਜਤਾਇਆ ਗਾਰਡ ਪ੍ਰਤੀ ਸ਼ੱਕ

ਅਸਟ੍ਰੇਲੀਆਈ ਬਾਰਡਰ ਫੋਰਸ ਕਮਿਸ਼ਨਰ ਨੇ ਕਿਹਾ ਕਿ ਉਸਨੂੰ ਇਸ ਬਾਰੇ ਵਿੱਚ ਕੁੱਝ ਪਤਾ ਨਹੀਂ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਬੀਤੇ ਕਈ ਸਾਲਾਂ ਤੋਂ ਚਰਚਾ ਵਿੱਚ ਰਹਿ ਰਹੇ ਤਮਿਲ ਮੂਰੁਗਪਨ ਪਰਿਵਾਰ (ਪ੍ਰਿਯਾ, ਨਾਡੇਸ, ਉਨ੍ਹਾਂ ਦੀਆਂ ਦੋ ਬੱਚੀਆਂ ਕੋਪਿਕਾ (6 ਸਾਲ) ਅਤੇ ਥਾਰੂਨਿਸਾ (3 ਸਾਲ)) ਜੋ ਕਿ ਕ੍ਰਿਸਚਿਨ ਆਈਲੈਂਡ ਦੇ ਡਿਟੈਂਸ਼ਨ ਸੈਂਟਰ ਵਿੱਚ ਬੀਤੇ ਕਈ ਸਾਲਾਂ ਤੋਂ ਰਹਿ ਰਿਹਾ ਹੈ, ਵਿਚਲੀ ਮਹਿਲਾ ਮਾਂ -ਪ੍ਰਿਯਾ ਮੂਰੁਗਪਨ ਨੇ ਡਿਟੈਂਸ਼ਨ ਸੈਂਟਰ ਵਿਚ ਤਾਇਨਾਤ ਅਸਟ੍ਰੇਲੀਆਈ ਬਾਰਡਰ ਫੋਰਸ ਵਿਚਲੇ ਸਰਕੋ ਗਾਰਡ ਵੱਲੋਂ ਕੀਤੇ ਗਏ ਮਾੜੇ ਵਿਵਹਾਰ ਕਾਰਨ ਬਹੁਤ ਜ਼ਿਆਦਾ ਡਰ ਗਈ ਹੈ ਅਤੇ ਉਸਨੇ ਤੁਰੰਤ ਇਸ ਬਾਰੇ ਵਿੱਚ ਅਧਿਕਾਰੀਆਂ ਨੂੰ ਸੂਚਿਤ ਵੀ ਕੀਤਾ ਸੀ।
ਅਸਟ੍ਰੇਲੀਆਈ ਬਾਰਡਰ ਫੋਰਸ ਦੇ ਕਮਿਸ਼ਨਰ ਮਾਈਕਲ ਓਟਰਮ ਦਾ ਕਹਿਣਾ ਹੈ ਕਿ ਹਾਲ ਦੀ ਘੜੀ ਉਨ੍ਹਾਂ ਨੂੰ ਅਜਿਹੀ ਕੋਈ ਖ਼ਬਰ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਕੋਲ ਕੋਈ ਲਿਖਤੀ ਸ਼ਿਕਾਇਤ ਪੰਹੁਚੀ ਹੈ, ਪਰੰਤੂ ਉਹ ਸਾਰੇ ਮਾਮਲੇ ਦੀ ਤਫ਼ਤੀਸ਼ ਕਰਨਗੇ। ਜੇਕਰ ਕਿਸੇ ਨੇ ਅਜਿਹੀ ਕੋਈ ਹਰਕਤ ਕੀਤੀ ਹੋਵੇਗੀ ਤਾਂ ਉਹ ਬਖ਼ਸ਼ਿਆ ਨਹੀਂ ਜਾਵੇਗਾ।

Install Punjabi Akhbar App

Install
×