ਪਬਲਿਕ ਲਾਇਬਰੇਰੀ ਲਈ ਪੁਸਤਕਾਂ ਦਾ ਸੈੱਟ ਭੇਂਟ ਕੀਤਾ 

IMG_20190310_101503

ਬਠਿੰਡਾ, 10 ਮਾਰਚ, — ਚੰਗੀ ਪੁਸਤਕ ਇੱਕ ਮਹਾਨ ਆਤਮਾ ਦਾ ਅਸਲ ਜੀਵਨ ਤੱਤ ਹੁੰਦੀ ਹੈ। ਚੰਗੀਆਂ ਕਿਤਾਬਾਂ ਇਨਸਾਨ ਵਿੱਚ ਆਤਮ ਵਿਸਵਾਸ, ਦਿਆਲਤਾ, ਨਿਮਰਤਾ, ਹੱਕਾਂ ਲਈ ਜਾਗਰੂਕਤਾ ਪੈਦਾ ਕਰਕੇ ਜੀਵਨ ਜਾਂਚ ਸਿਖਾਉਂਦੀਆਂ ਹਨ। ਇਸ ਲਈ ਲੋਕ ਪੱਖੀ ਤੇ ਸਰਗੁਣ ਪੈਦਾ ਕਰਨ ਵਾਲੀਆਂ ਕਿਤਾਬਾਂ ਵੱਧ ਤੋਂ ਵੱਧ ਪਾਠਕਾਂ ਤੱਕ ਪਹੁੰਚਾਉਣ ਲਈ ਹਰ ਇਨਸਾਨ ਨੂੰ ਯਤਨ ਕਰਨੇ ਚਾਹੀਦੇ ਹਨ। ਇਹ ਵਿਚਾਰ ਪ੍ਰਗਟ ਕਰਦਿਆ ਕਹਾਣੀਕਾਰ ਅਤੇ ਸੀਨੀਅਰ ਪੱਤਰਕਾਰ ਸ੍ਰੀ ਬਲਵਿੰਦਰ ਸਿੰਘ ਭੁੱਲਰ ਨੇ ਸਥਾਨਕ ਪਬਲਿਕ ਲਾਇਬਰੇਰੀ ਨੂੰ ਇੱਕ ਕਿਤਾਬਾਂ ਦਾ ਸੈੱਟ ਭੇਂਟ ਕੀਤਾ।

ਜਿਹੜੇ ਲੋਕ ਸਾਹਿਤ ਖਰੀਦ ਕੇ ਪੜ੍ਹਣ ਤੋਂ ਅਸਮਰੱਥ ਹਨ, ਉਹਨਾਂ ਲਈ ਲਾਇਬੇਰੀਆਂ ਬਹੁਤ ਲਾਭਦਾਇਕ ਹਨ। ਇਸ ਲਈ ਸਾਹਿਤਕਾਰਾਂ, ਪਾਠਕਾਂ ਤੇ ਬੁੱਧੀਜੀਵੀਆਂ ਵੱਲੋਂ ਲਾਇਬਰੇਰੀਆਂ ਦੇ ਵਿਕਾਸ ਵੱਲ ਉਚੇਚਾ ਧਿਆਨ ਦੇਣਾ ਚਾਹੀਦਾ ਹੈ। ਇਸੇ ਵਿਚਾਰ ਸਦਕਾ ਲਾਇਬਰੇਰੀ ਲਈ ਇਹ ਪੁਸਤਕ ਸੈੱਟ ਭੇਂਟ ਕੀਤਾ ਗਿਆ ਹੈ। ਇਸ ਸੈੱਟ ਵਿੱਚ ਪੰਜਾਬੀ ਪੁਸਤਕਾਂ ਬਲਵਿੰਦਰ ਸਿੰਘ ਭੁੱਲਰ ਦਾ ਕਹਾਣੀ ਸੰਗ੍ਰਹਿ ‘ਜੇਹਾ ਬੀਜੈ ਸੋ ਲੁਣੇ’ ਦਮਜੀਤ ਦਰਸਨ ਦਾ ਕਾਵਿ ਸੰਗ੍ਰਹਿ ‘ਬਨਵਾਸ’ ਰਾਮ ਸਿੰਘ ਬੀਹਲਾ ਦੀ ਪੁਸਤਕ ‘ਬੀਹਲਾ ਦਾ ਇਤਿਹਾਸ’ ਸਰਦਾਰ ਬਹਾਦਰ ਮਹਾਰਾਜ ਜਗਤ ਸਿੰਘ ਦੀ ‘ਆਤਮ ਗਿਆਨ’ ਬ੍ਰਹਮਚਾਰੀ ਅਮਲ ਦੀ ਪੁਸਤਕ ‘ਸਵਾਮੀ ਵਿਵੇਕਾਨੰਦ ਜੀਵਨ ਤੇ ਉਪਦੇਸ’ ਅਤੇ ਮੈਗਜੀਨ ‘ਹੁਣ’ ਸਮੇਤ ਹਿੰਦੀ ਪੁਸਤਕਾਂ ਡਾ: ਜੁਲੀਅਨ ਜੌਨਸਨ ਦਾ ‘ਅਧਿਆਤਮ ਮਾਰਗ’ ਵੇਦ ਪ੍ਰਕਾਸ ਕੰਬੋਜ ਦੀ ‘ਕਪਿਲਵਸਤੂ ਦਾ ਰਾਜਕੁਮਾਰ’ ਅਤੇ ‘ਬੋਧ ਧਰਮ ਉਤਪਤੀ ਔਰ ਵਿਕਾਸ’ ਸਾਮਲ ਸਨ।

ਉਹਨਾਂ ਨੌਜਵਾਨਾਂ ਵਿਦਿਆਰਥੀਆਂ ਨੂੰ ਸੱਦਾ ਦਿੱਤਾ ਕਿ ਸਮਾਜਕ ਕੁਰੀਤੀਆਂ ਅਤੇ ਨਸ਼ਿਆਂ ਤੋਂ ਦੂਰ ਰਹਿ ਕੇ ਪੁਸਤਕਾਂ ਪੜ੍ਹਣ ਵੱਲ ਰੁਚੀ ਵਧਾਉਣ, ਜੋ ਉਹਨਾਂ ਦੇ ਜੀਵਨ ਦੀ ਸਫ਼ਲਤਾ ਲਈ ਸਹਾਈ ਹੋ ਸਕਦੀਆਂ ਹਨ।

(ਬਲਵਿੰਦਰ ਸਿੰਘ ਭੁੱਲਰ)

bhullarbti@gmail.com

Welcome to Punjabi Akhbar

Install Punjabi Akhbar
×