ਪੰਜਾਬੀ ਸੱਥ ਪਰਥ ਐਸੋਸੀਏਸ਼ਨ ਵੱਲੋਂ ਲਗਾਈ ਗਈ ਪੁਸਤਕ ਪ੍ਰਦਰਸ਼ਨੀ

news harlal singh 19044 books exhibition

ਵਿਸਾਖੀ ਦੇ ਸ਼ੁਭ ਦਿਹਾੜੇ ਤੇ ਪੰਜਾਬੀ ਸੱਥ ਪਰਥ ਐਸੋਸੀਏਸ਼ਨ ਵੱਲੋਂ ਗੁਰਦੁਆਰਾ ਸਾਹਿਬ ਕੈਨਿੰਗਵੇਲ, ਪਰਥ ਵਿਖੇ ਪੁਸਤਕ ਪ੍ਰਦਰਸ਼ਨੀ ਲਗਾਈ ਗਈ ।ਇਸ ਪੁਸਤਕ ਪ੍ਰਦਰਸ਼ਨੀ ਵਿੱਚ ਪੰਜਾਬੀ ਨਾਵਲ,ਕਹਾਣੀਆਂ, ਕਾਵਿ ਸੰਗ੍ਰਹਿ ,ਬੌਧਿਕ ਅਤੇ ਧਾਰਮਿਕ ਪੁਸਤਕਾਂ ਉਪਲੱਬਧ ਕਰਵਾਈਆਂ ਗਈਆਂ। ਇਸ ਤੋਂ ਇਲਾਵਾ ਛੋਟੇ ਬੱਚਿਆਂ ਨੂੰ ਪੰਜਾਬੀ ਸਿਖਾਉਣ ਲਈ ਪੰਜਾਬੀ ਦੇ ਕੈਦੇ,ਰੰਗਲੀ ਸਲੇਟ, ਬਾਲ ਕਹਾਣੀਆਂ, ਪੰਜਾਬੀ ਕੌਮਿਕਸ ਕਹਾਣੀਆਂ  ਅਤੇ ਗੁਰਮੁੱਖੀ ਲਿੱਪੀ ਦੇ ਚਾਰਟ ਵੀ ਮੁਹੱਈਆ ਕਰਵਾਏ ਗਏ।

news harlal singh 19044 books exhibition 002

ਜ਼ਿਕਰਯੋਗ ਹੈ ਕਿ ਪੰਜਾਬੀ ਸੱਥ ਪਰਥ ਐਸਿਸੀਏਸ਼ਨ ਪਿਛਲੇ ਕਈ ਸਾਲਾਂ  ਤੋਂ ਪਰਥ ਵਿੱਚ ਪੰਜਾਬੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਕੰਮ ਕਰ ਰਹੀ ਹੈ ਜਿਸ ਤਹਿਤ ਪੰਜਾਬੀ ਪਾਠਕਾਂ ਨੂੰ ਪੰਜਾਬੀ ਸਾਹਿਤ ਨਾਲ ਜੋੜਨ ਦੇ ਉਪਰਾਲੇ ਕੀਤੇ ਜਾਂਦੇ ਹਨ। ਤਕਰੀਬਨ ਪਿਛਲੇ ਪੰਜਾਂ ਸਾਲਾਂ ਦੌਰਾਨ ਸੱਥ ਵੱਲੋਂ ਲਗਾਈਆਂ ਗਈਆਂ ਅਨੇਕਾਂ ਪੁਸਤਕ ਪ੍ਰਦਰਸ਼ਨੀਆਂ ਦੀ ਬਦੌਲਤ ਪਰਥ ਵਿੱਚ ਪੰਜਾਬੀ ਪਾਠਕਾਂ ਦੀ ਗਿਣਤੀ ਵਿੱਚ ਭਾਰੀ ਵਾਧਾ ਹੋਇਆ ਹੈ।ਮਾਪੇ ਆਪਣੇ ਬੱਚਿਆਂ ਨੂੰ ਪੰਜਾਬੀ ਬੋਲੀ ਨਾਲ ਜੋੜਨ ਪ੍ਰਤੀ ਸੁਚੇਤ ਹੋ ਰਹੇ ਹਨ ਇਸ ਮੌਕੇ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਗੁਰਦਰਸ਼ਨ ਸਿੰਘ ਕੈਲੇ , ਸਤਿੰਦਰ ਸਿੰਘ ਸਮਰਾ, ਪੰਜਾਬੀ ਸੱਥ ਪਰਥ ਦੀ ਸਰਪ੍ਰਸਤ ਬੀਬੀ ਸੁਖਵੰਤ ਕੌਰ ਪੰਨੂੰ ,ਸੰਚਾਲਕ ਹਰਲਾਲ ਸਿੰਘ, ਜਤਿੰਦਰ ਸਿੰਘ ਭੰਗੂ, ਰਵਿੰਦਰ ਸਿੰਘ,ਹਰਮਨ ਧਾਲੀਵਾਲ, ਗੁਰਦੀਪ ਸਿੰਘ , ਗੁਰਮੀਤ ਸਿੰਘ ਅਤੇ ਮਨਦੀਪ ਸਿੰਘ, ਸਰਦਾਰ ਗੁਰਦਿਆਲ ਸਿੰਘ ਉੱਪਲ ਅਤੇ ਹੋਰ ਮੈਂਬਰ ਸ਼ਾਮਿਲ ਸਨ।

Install Punjabi Akhbar App

Install
×