ਭੈਣੀ ਸਾਹਿਬ ਦੇ ਪੁਸਤਕ ਮੇਲੇ ਵਿਚ ਪਾਠਕਾਂ ਦੀ ਰੁਚੀ ਰਹੀ -ਧਾਰਮਿਕ ਅਤੇ ਪੰਜਾਬੀ ਸਾਹਿਤ ਖਰੀਦਣ ਵਿਚ

ਲੁਧਿਆਣਾ – ਅੱਜ ਸਮਾਜ ਵਿਚ ਸੰਚਾਰ ਦੀਆਂ ਨਵੀਆਂ ਸੁਵਿਧਾਵਾਂ ਸਦਕਾ ਜਿੱਥੇ ਮਨੁੱਖ ਕਿਤਾਬਾਂ ਦੀ ਦੁਨੀਆ ਤੋਂ ਦੂਰ ਹੁੰਦਾ ਹਾ ਰਿਹੈ ਹੈ ਉੱਥੇ ਸਮਾਜ ਨੂੰ ਕਿਤਾਬਾਂ ਦੀ ਦੂਨੀਆ ਨਾਲ ਜੋੜਨ ਦੇ ਉਪਰਾਲੇ ਵੀ ਨਿਰੰਤਰ ਉਲੀਕੇ ਜਾ ਰਹੇ ਹਨ। ਅਜਿਹਾ ਹੀ ਇਕ ਉਪਰਾਲਾ ਨਾਮਧਾਰੀ ਸੰਪ੍ਰਦਾਇ ਦੇ ਪ੍ਰਮੁੱਖ ਅਸਥਾਨ ਸ੍ਰੀ ਭੈਣੀ ਸਾਹਿਬ ਵਿਖੇ ਸਲਾਨਾ ਸਮਾਗਮ ਮੌਕੇ ਉਲੀਕਆ ਗਿਆ ਜਿਸ ਵਿਚ ਪਹਿਲੀ ਵਾਰ ਲੱਗੇ ਪੁਸਤਕ ਮੇਲੇ ਵਿਚ ਨਾਮੀ ਪ੍ਰਕਾਸ਼ਕਾਂ ਨੈਸ਼ਨਲ ਬੁੱਕ ਟਰੱਸਟ ਦਿੱਲੀ, ਨਵਯੁਗ ਪਬਲਿਸ਼ਰਜ਼ ਦਿੱਲੀ ਅਤੇ ਆਰਸੀ ਪਬਲਿਸ਼ਰਜ ਸਮੇਤ ਨਾਮਧਾਰੀ ਸੰਪ੍ਰਦਾਇ ਦੇ ਆਪਣੇ ਪ੍ਰਕਾਸ਼ਨ ਸਤਿਯੁਗ ਪਬਲਿਸ਼ਰ, ਸਪਰੈਡ ਪਬਲੀਕੇਸ਼ਨ, ਨਾਗੀ ਕੈਲੀਗ੍ਰਾਫੀ ਆਦਿ ਨੇ ਹਿੱਸਾ ਲਿਆ। ਪੁਸਤਕ ਮੇਲਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਅਤੇ ਸਤਿਯੁਗ ਪ੍ਰਕਾਸ਼ਨਾ ਦੇ ਸ਼ਤਾਬਦੀ ਵਰ੍ਹੇ ਨੂੰ ਸਮਰਪਿਤ ਸੀ।
ਪੰਜਾਬੀ ਸਾਹਿਤ ਸਭਾ ਸ੍ਰੀ ਭੈਣੀ ਸਾਹਿਬ ਦੇ ਨਾਲ ਜੁੜੇ ਨੌਜਵਾਨ ਤਰਨ ਬੱਲ ਨੇ ਦੱਸਿਆ ਕਿ ਤਿੰਨ ਦਿਨਾ ਇਸ ਪੁਸਤਕ ਮੇਲੇ ਵਿਚ ਪ੍ਰਸਿੱਧ ਪੰਜਾਬੀ ਲੇਖਿਕਾਂ ਨੇ ਵੀ ਸ਼ਿਰਕਤ ਕੀਤੀ ਜਿਨ੍ਹਾਂ ਵਿਚ ਸਰਜੀਤ ਪਾਤਰ, ਸੁਖਦੇਵ ਸਿੰਘ ਸਿਰਸਾ, ਬਲਵਿੰਦਰ ਗਰੇਵਾਲ ਕਹਾਣੀਕਾਰ, ਜਤਿੰਦਰ ਹਾਂਸ ਕਹਾਣੀਕਾਰ, ਦਰਸ਼ਨ ਬੁੱਟਰ, ਪ੍ਰੋ. ਅਵਤਾਰ ਸਿੰਘ , ਸ਼ੁਸ਼ੀਲ ਦੁਸਾਂਝ, ਨਵਜੋਤ ਕੌਰ ਨੈਸ਼ਨਲ ਬੁੱਕ ਟਰੱਸਟ ਦਿੱਲੀ, ਪ੍ਰੋਫੈਸਰ ਮਨਜਿੰਦਰ ਸਿੰਘ ਸਮੇਤ ਗੁਲਜ਼ਾਰ ਪੰਧੇਰ, ਬਲਕੌਰ ਸਿੰਘ ਅਤੇ ਜਸਵੀਰ ਸਿੰਘ ਝੱਜ ਨੇ ਨਾਂ ਸ਼ਮਾਲ ਹਨ।
ਭਾਵੇਂ ਕਰੋਨਾ ਦੇ ਮੁੜ ਉਭਾਰ ਕਾਰਨ ਲੋਕ ਵੱਡੇ ਇਕੱਠਾ ਵਿਚ ਜਾਣ ਤੋਂ ਅਜੇ ਵੀ ਝਿਜਕ ਵਿਖਾ ਰਹੇ ਹਨ ਅਤੇ ਇਸ ਪਲੇਠੇ ਪੁਸਤਕ ਮੇਲੇ ਸਬੰਧੀ ਬਹੁਤਾ ਪ੍ਰਚਾਰ ਵੀ ਨਹੀਂ ਕੀਤਾ ਗਿਆ, ਇਸਦੇ ਬਾਵਜੂਦ ਵੀ ਭੈਣੀ ਸਾਹਿਬ ਵਿਖੇ ਸਲਾਨਾ ਧਾਰਮਿਕ ਸਮਾਗਮਾਂ ਵਿਚ ਸ਼ਾਮਲ ਹੋਈ ਸੰਗਤ ਨੇ ਕਿਤਾਬਾਂ ਖਰੀਦਣ ਵਿਚ ਰੁਚੀ ਵਿਖਾਈ।
ਪੁਸਤਕ ਮੇਲੇ ਦੇ ਤੀਜੇ ਅਤੇ ਆਖਿਰੀ ਦਿਨ ਵੱਖ-ਵੱਖ ਪ੍ਰਕਾਸ਼ਕਾਂ ਦੇ ਕਾਊਂਟਰਾਂ ‘ਤੇ ਜਾ ਇਕੱਤਰ ਕੀ ਤੀ ਜਾਣਕਾਰੀ ਅਨੁਸਾਰ ਇਥੇ ਵੱਡੀ ਗਿਣਤੀ ਵਿਚ ਵੱਖ ਵੱਖ ਲਾਇਬ੍ਰੇਰੀਆਂ ਨੇ ਵੀ ਪੁਸਤਕਾਂ ਖਰੀਦੀਆਂ ਜਿਨ੍ਹਾਂ ਵਿਚ ਨੈਸ਼ਨਲ ਬੁੱਕ ਟਰੱਸਟ ਨੇ 20 ਹਜਾਰ ਕਿਤਾਬਾਂ ਵੇਚੀਆਂ। ਦਿੱਲੀ ਦੇ ਪ੍ਰਸਿੱਧ ਪ੍ਰਕਾਸ਼ਨ ਹਾਊਸ ਆਰਸੀ ਤੇ ਨਵਯੁਗ ਦੇ ਪਟਿਆਲਾ ਤੋਂ ਡਿਸਟ੍ਰੀਬਿਊਟਰ ਸ਼ਾਹ ਮੁਹੰਮਦ ਨੇ ਗੱਲਬਾਤ ਕਰਦਿਆਂ ਆਖਿਆ ਕਿ ਕਰੋਨਾ ਕਾਲ ਦੌਰਾਨ ਕਿਤਾਬਾਂ ਵੇਚਣਾ ਵੱਡੀ ਚੁਣੌਤੀ ਦਾ ਕੰਮ ਰਿਹਾ ਹੈ ਅਤੇ ਅਜਿਹੇ ਦੌਰ ਵਿਚ ਪਾਠਕਾਂ ਦੇ ਹੁੰਗਾਰੇ ਬਾਰੇ ਗੱਲ ਕਰਨ ਤੋਂ ਪਹਿਲਾਂ ਮੈਂ ਦੱਸਣਾ ਚਾਹਾਂਗਾ ਕਿ ਸਾਡਾ (ਪ੍ਰਕਾਸ਼ਕਾਂ) ਦਾ ਇਥੇ ਆਉਣਾ ਹੀ ਬੜੀ ਵੱਡੀ ਗੱਲ ਹੈ। ਉਨਹਾਂ ਦੱਸਿਆ ਕਿ ਕਿਤਾਬਾਂ ਪ੍ਰਤੀ ਅੱਜ ਵੀ ਲੋਕ ਸੋਚ ਰੱਖਦੇ ਹਨ ਅਤੇ ਮਨਪਸੰਦ ਪੁਸਤਕਾਂ ਖਰੀਦਦੇ ਵੀ ਹਨ। ਭੈਣੀ ਸਾਹਿਬ ਦੇ ਪੁਸਤਕ ਮੇਲੇ ‘ਤੇ ਹੋਈ ਪੁਸਤਕ ਵਿੱਕਰੀ ਸਬੰਧੀ ਉਨ੍ਹਾਂ ਦੱਸਿਆ ਕਿ ਇਥੇ ਧਾਰਮਿਕ ਸਾਹਿਤ ਜਿਆਦਾ ਵਿਕਿਆ ਹੈ। ਧਾਰਮਿਕ ਅਤੇ ਗੁਰਮਤਿ ਸਾਹਿਤ ਨਾਲ ਲੋਕ ਮਾਨਸਿਕਤਾ ਅਜੇ ਵੀ ਜੁੜੀ ਹੋਈ ਹੈ, ਇਸ ਤੋਂ ਬਾਅਦ ਪਾਠਕਾਂ ਦਾ ਰੁਝਾਨ ਪੰਜਾਬੀ ਸਾਹਿਤ ਕਹਾਣੀਆਂ ਅਤੇ ਨਾਵਲ ਆਦਿ ਵੱਲ ਰਿਹਾ। ਸਤਿਯੁਗ ਪਬਲਿਸ਼ਰ ਦੇ ਲੱਗੇ ਨਾਮਧਾਰੀ ਸਾਹਿਤ ਦੇ ਸਟਾਲ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸ. ਸਵਿੰਦਰ ਸਿੰਘ ਨੇ ਦੱਸਿਆ ਕਿ ਲੋਕ ਮੁੜ ਕਿਤਾਬਾਂ ਨਾਲ ਜੁੜਨਾ ਚਾਹੰਦੇ ਨੇ ਤੇ ਅਸੀਂ 300 ਦੇ ਕਰੀਬ ਕਿਤਾਬਾਂ ਵੇਚੀਆਂ। ਨਾਲ ਹੀ ਸਤਿਯੁਗ ਪ੍ਰਕਾਸ਼ਨਾ ਦੇ 100 ਸਾਲ ਪੂਰੇ ਹੋਣ ‘ਤੇ ਵਿਸ਼ੇਸ਼ ਮੈਗਜੀਨ ‘ਇਕ ਸਦੀ ਦਾ ਸਫਰ’ ਅਤੇ ਸਾਹਿਤ ਅਤੇ ਸੱਭਿਆਚਾਰ ਦੇ ਮਾਸਕ ਪੱਤਰ ‘ਵਰਿਆਮ’ ਅਤੇ ‘ਵਰਤਮਾਨ ਹਿੰਦੋਸਤਾਨ’ ਨਾਲ ਵੀ ਪਾਠਕ ਜੁੜੇ ਹਨ। ਇਸੇ ਤਰ੍ਹਾਂ ਸਾਂਝਾ ਪੰਜਾਬ ਪਬਲੀਕੇਸ਼ ਚੰਡੀਗੜ੍ਹ ਤੋਂ ਆਏ ਪ੍ਰਦਰਸ਼ਨੀ ਪ੍ਰਬੰਧਕਾਂ ਬੂਟਾ ਸਿੰਘ ਅਤੇ ਸਿਮਰਨਜੀਤ ਕੌਰ ਨੇ ਦੱਸਿਆ ਕਿ ਉਨਹਾਂ ਦੇ ਸਟਾਲ ਤੋਂ 200 ਦੇ ਗੇੜ ਕਿਤਾਬਾਂ ਦੀ ਵਿੱਕਰੀ ਹੋਈ ਹੈ।

(ਪਰਮਜੀਤ ਸਿੰਘ ਬਾਗੜੀਆ) +91 98147 65705

Install Punjabi Akhbar App

Install
×