ਪੁਸਤਕ ਰਵਿਊ: ਦ ਸੈਕੰਡ ਸੈਕਸ

french hardbound.ਫਰਾਂਸ ਦੀ ਪ੍ਰਸਿੱਧ ਲੇਖਿਕਾ ‘ਸੀਮੋਨ ਦ ਬੋਅਵਾਰ’ ਦੀ ਲਿਖੀ ਸੰਸਾਰ ਪ੍ਰਸਿੱਧ ਪੁਸਤਕ ‘ਦ ਸੈਕੰਡ ਸੈਕਸ’ ਦਾ ਪੰਜਾਬੀ ਅਨੁਵਾਦ ਹੋਣਾ ਬਹੁਤ ਜਰੂਰੀ ਸੀ ਕਿਉਂਕਿ ਇੱਕੋ-ਇੱਕ ਦੁਨੀਆਂ ਦੀ ਅਜਿਹੀ ਕਿਤਾਬ ਹੈ ਜਿਹੜੇ ਔਰਤ ਦੇ ਹਰ ਪਹਿਲੂ ‘ਤੇ ਗੱਲ ਕਰਦੀ ਹੈ। ਜਦੋਂ ਅਸੀਂ ਇਸ ਕਿਤਾਬ ਸੰਗ ਜੁੜਦੇ ਹਾਂ ਤਾਂ ਇਹ ਗੱਲ ਸਪੱਸ਼ਟ ਵੀ ਹੋ ਜਾਂਦੀ ਹੈ। ਇਸ ਕਿਤਾਬ ਨਾਲ ਜਦੋਂ ਔਰਤ ਜੁੜੇਗੀ ਤਾਂ ਉਸ ਨੂੰ ਇਸ ਤਰ੍ਹਾਂ ਲੱਗੇਗਾ ਕਿ ਇਹ ਤਾਂ ਮੇਰੀ ਕਹਾਣੀ ਹੈ। ਮੈਂ ਵੀ ਅਜਿਹਾ ਹੀ ਸੋਚਦਾ ਸੀ, ਇਸ ਨੇ ਤਾਂ ਮੇਰੇ ਮਨ ਦੀ ਗੱਲ ਬੁੱਝ ਲਈ ਹੈ।” ਜਦੋਂ ਇਹ ਕਿਤਾਬ ਦੁਨੀਆਂ ਦੇ ਸਾਹਮਣੇ ਆਈ ਤਾਂ ਮਰਦ ਪ੍ਰਧਾਨ ਸਮਾਜ ਇਕਦਮ ਹਿੱਲ ਗਿਆ। ਇਸ ਕਿਤਾਬ ਵਿਚਲੀ ਗੱਲਬਾਤ ਇਸ ਤਰ੍ਹਾਂ ਲੱਗਦੀ ਹੈ ਜਿਵੇਂ ਇਹ ਹਰ ਔਰਤ ਦੀ ਕਹਾਣੀ ਹੋਵੇ। ਉਹ ਔਰਤ ਭਾਵੇਂ ਕਿਸੇ ਵੀ ਧਰਾਤਲ ‘ਚ ਵਿਚਰ ਰਹੀ ਹੋਵੇ। ਇਹ ਕਿਤਾਬ ਪੜ੍ਹਦਿਆ ਇਹ ਗੱਲ ਵੀ ਉਭਰਦੀ ਹੈ ਕਿ ਦੁਨੀਆਂ ਭਰ ‘ਚ ਔਰਤ ਦੀ ਸੰਵੇਦਨਾ ਉਸ ਦਾ ਸੁਭਾਅ ਇੱਕੋ-ਜਿਹਾ ਹੈ। ਉਸ ਦਾ ਇਤਿਹਾਸ ਨਹੀਂ, ਪਹਿਚਾਣ ਨਹੀਂ, ਲੇਕਿਨ ਇਹ ਕਿਤਾਬ ਜਿੱਥੇ ਔਰਤ ਦੇ ਇਤਿਹਾਸ ਦੀ ਗੱਲ ਕਰਦੀ ਹੈ ਉਥੇ ਔਰਤ ਨੂੰ ਇੱਕ ਪਹਿਚਾਣ ਵੀ ਦਿੰਦੀ ਹੈ।
ਜਸਵੀਰ ਕੌਰ ਨੇ ‘ਦ ਸੈਕੰਡ ਸੈਕਸ’ ਜਿਹੀ ਜਟਿਲ ਕਿਤਾਬ ਦਾ ਪੰਜਾਬੀ ਅਨੁਵਾਦ ਕਰਨ ਦਾ ਹੌਸਲਾ ਕਰਦਿਆਂ ਇਸ ਪੁਸਤਕ ਨੂੰ ਹਰ ਪਾਠਕ ਨਾਲ ਜੋੜਣ ਲਈ ਸਰਲ ਤੇ ਪੜ੍ਹੀ ਜਾਣ ਵਾਲੀ ਬਣਾਉਣ ਲਈ ਆਪਣੀ ਅਨੁਵਾਦ ਕਲਾ ਦਾ ਭਰਭੂਰ ਇਸਤੇਮਾਲ ਹੈ। ਹਰ ਪੰਜਾਬੀ ਨੂੰ ਇਹ ਪੁਸਤਕ ਜਰੂਰ ਪੜ੍ਹਨੀ ਚਾਹੀਦੀ ਹੈ, ਇਹ ਪੁਸਤਕ ਤੁਸੀਂ ਵੈੱਬਸਾਈਟ www.thepunjabi.com ਤੋਂ ਵੀ ਖਰੀਦ ਸਕਦੇ ਹੋ। (ਪੰਨੇ: 512: ਪ੍ਰਕਾਸ਼ਕ: ਤਰਕਭਾਰਤੀ ਪ੍ਰਕਾਸ਼ਨ ਬਰਨਾਲਾ)

-ਡਾ. ਕਰਾਂਤੀ ਪਾਲ, ਏ . ਐਮ. ਯੂ. ਅਲੀਗੜ੍ਹ (ਭਾਰਤ)

Install Punjabi Akhbar App

Install
×