‘ਇਪਟਾ’ (ਬ੍ਰਾਂਚ ਰੂਪਨਗਰ) ਵੱਲੋਂ ਮਨਦੀਪ ਰਿੰਪੀ ਦੀ ਪੁਸਤਕ ‘ਜਦੋਂ ਤੂੰ ਚੁੱਪ ਸੀ’ 28 ਨੂੰ ਹੋਏਗੀ ਲੋਕ-ਅਰਪਣ

ਚੰਡੀਗੜ: ਇੰਡੀਅਨ ਪੀਪਲਜ਼ ਥੀਏਟਰ ਐਸੋਸੀਏਸ਼ਨ (ਇਪਟਾ) ਬ੍ਰਾਂਚ ਰੂਪਨਗਰ ਵੱਲੋਂ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ, ਰੂਪਨਗਰ ਵਿਖੇ ਮਿਤੀ 28/11/2020 ਦਿਨ ਸ਼ਨਿੱਚਰਵਾਰ ਨੂੰ ਸਵੇਰੇ 10-00 ਵਜੇ ਚਰਚਿਤ ਲੇਖਿਕਾ ਮਨਦੀਪ ਰਿੰਪੀ ਦੀ ਪਲੇਠੀ ਪੁਸਤਕ ‘ਜਦੋਂ ਤੂੰ ਚੁੱਪ ਸੀ’ ਉੱਤੇ ਸਾਹਿਤਕ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਵਿੱਚ ਡਾ. ਕੁਲਦੀਪ ਸਿੰਘ ਦੀਪ ਤੇ ਨਾਮਵਰ ਗੀਤਕਾਰ ਸੁਰਜੀਤ ਸੁਮਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋ ਰਹੇ ਹਨ।

‘ਇਪਟਾ’ ਦੇ ਸ੍ਰੀ ਰਾਬਿੰਦਰ ਸਿੰਘ ਰੱਬੀ ਨੇ ਪ੍ਰੈਸ ਨਾਲ ਰਸਮੀ ਗੱਲਬਾਤ ਦੌਰਾਨ ਦੱਸਿਆ ਕਿ ਮਨਦੀਪ ਰਿੰਪੀ ਮੂਲ ਰੂਪ ਵਿਚ ਇਕ ਪ੍ਰਾਇਮਰੀ ਅਧਿਆਪਕਾ ਹੈ ਅਤੇ ‘ਜਦੋਂ ਤੂੰ ਚੁੱਪ ਸੀ’ ਉਸ ਦੀ ਪਲੇਠੀ ਪੁਸਤਕ ਹੈ। ਇਸ ਲਈ ਸਾਹਿਤ ਤੇ ਸੱਭਿਆਚਾਰ ਨਾਲ ਜੁੜੀਆਂ ਸ਼ਖ਼ਸੀਅਤਾਂ ਤੇ ਸਾਹਿਤ-ਪ੍ਰੇਮੀਆਂ ਵੱਲੋਂ ਉਸਨੂੰ ਉਤਸ਼ਾਹਿਤ ਕਰਨਾ ਬਣਦਾ ਹੈ। ਉਨਾਂ ਇਲਾਕੇ ਦੀਆਂ ਸਮੂਹ ਸਾਹਿਤ ਸਭਾਵਾਂ ਅਤੇ ਪੰਜਾਬੀ ਸੱਭਿਆਚਾਰ ਨਾਲ ਮੋਹ ਰੱਖਣ ਵਾਲੀਆਂ ਸਭ ਸ਼ਖ਼ਸੀਅਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਸਾਹਿਤਕ ਸਮਾਗਮ ਵਿਚ ਸਮੇਂ ਸਿਰ ਜ਼ਰੂਰ ਪਹੁੰਚਣ ਦੀ ਕ੍ਰਿਪਾਲਤਾ ਕਰਨ।           

(ਪ੍ਰੀਤਮ ਲੁਧਿਆਣਵੀ) ludhianvipritam@gmail.com

Install Punjabi Akhbar App

Install
×