ਬਾਬਾ ਫਰੀਦ ਮੇਲੇ ਤੇ ਕਿਤਾਬ ‘ਢੱਡ ਵੱਜਦੀ ਗੁਰੂ ਦਰਬਾਰੇ’ ਕੀਤੀ ਗਈ ਲੋਕ ਅਰਪਣ

24gdsc fdk kitab
(ਕਿਤਾਬ ਲੋਕ ਅਰਪਣ ਕਰਨ ਸਮੇਂ ਲੇਖਕ ਅਤੇ ਪਤਵੰਤੇ)

ਫਰੀਦਕੋਟ 24 ਸਤੰਬਰ — ਬਾਬਾ ਬੰਦਾ ਸਿੰਘ ਬਹਾਦਰ ਅਤੇ ਉਹਨਾਂ ਦੇ 740 ਸਾਥੀਆਂ ਦੀ ਸ਼ਹਾਦਤ ਨੂੰ ਸਮਰਪਿਤ ਕਿਤਾਬ ‘ਢੱਡ ਵੱਜਦੀ ਗੁਰੂ ਦਰਬਾਰੇ’ ਲੋਕ ਅਰਪਣ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਆਲਮੀ ਪੰਜਾਬੀ ਅਦਬ ਫਾਊਂਡੇਸ਼ਨ ਦੇ ਪ੍ਰਧਾਨ ਕੰਵਰਜੀਤ ਸਿੰਘ ਸਿੱਧੂ ਅਤੇ ਜਨਰਲ ਸਕੱਤਰ ਗੁਰਅੰਮ੍ਰਿਤਪਾਲ ਸਿੰਘ ਬਰਾੜ ਨੇ ਦੱਸਿਆ ਕਿ ਸਾਹਿਤ ਵਿਚਾਰ ਮੰਚ ਵੱਲੋਂ ਲਗਾਏ ਪੁਸਤਕ ਮੇਲੇ ਦੌਰਾਨ ਇਹ ਕਿਤਾਬ ਮਸ਼ਹੂਰ ਕਵੀ ਮਨਮੋਹਨ ਸਿੰਘ ਦਾਊਂ ਵੱਲੋਂ ਲੋਕ ਸਮਰਪਣ ਕੀਤੀ ਗਈ ਅਤੇ ਬਾਬਾ ਫਰੀਦ ਸੰਸਥਾਵਾਂ ਤੋਂ ਮਹੀਪ ਇੰਦਰ ਸਿੰਘ ਸੇਖੋਂ ਵਿਸ਼ੇਸ਼ ਤੌਰ ‘ਤੇ ਹਾਜਰ ਰਹੇ। ਉਹਨਾਂ ਦੱਸਿਆ ਕਿ ਫਾਊਂਡੇਸ਼ਨ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਇਹ ਪਲੇਠੀ ਕਿਤਾਬ ਹੈ। ਰਾਜਪਾਲ ਸਿੰਘ ਹਰਦਿਆਲੇਆਣਾ ਨੇ ਦੱਸਿਆ ਕਿ ਇਸਦੇ ਲੇਖਕ ਭੱਕਰ ਸਿੰਘ ਇਸ ਤੋਂ ਪਹਿਲਾਂ ਦੋ ਕਿਤਾਬਾਂ ‘ਸਿੱਖਾਂ ਦੀਆਂ ਜੰਗਜੂ ਪ੍ਰੰਪਰਾਵਾਂ’ ਅਤੇ ‘1857 ਦਾ ਗਦਰ ਅਤੇ ਸਿੱਖ’ ਅਨੁਵਾਦ ਕਰਕੇ ਪਾਠਕਾਂ ਦੀ ਝੋਲੀ ਪਾ ਚੁੱਕੇ ਹਨ। ਸਮਾਗਮ ਦੌਰਾਨ ਬੋਲਦਿਆਂ ਭੱਕਰ ਸਿੰਘ ਨੇ ਦੱਸਿਆ ਕਿ ਸਰਕਾਰੀ ਨੌਕਰੀ ਤੋਂ ਸੇਵਾ ਮੁਕਤੀ ਮਗਰੋਂ ਜਦੋਂ ਉਹਨਾਂ ਨੇ ਇਤਿਹਾਸਕ ਦਸਤਾਵੇਜ਼ਾਂ ਦਾ ਅਧਿਅੇਨ ਸ਼ੁਰੂ ਕੀਤਾ ਤਾਂ ਉਹਨਾਂ ਦੇ ਮਨ ਨੇ ਕਿਹਾ ਕਿ ਇਤਿਹਾਸ ਦੇ ਅਣਮੁੱਲੇ ਵਰਕਿਆਂ ਨੂੰ ਸੌਖੇ ਸ਼ਬਦਾਂ ਵਿੱਚ ਪਾਠਕਾਂ ਦੇ ਰੂਬਰੂ ਕਰਕੇ ਸੰਭਾਲਿਆ ਜਾਵੇ, ਜਿਸ ਕਰਕੇ ਉਹ ਪਹਿਲਾਂ ਦੋ ਇਤਿਹਾਸਕ ਲੇਕਾ ਦੇ ਅਨੁਵਾਦ ਅਤੇ ਮਗਰੋਂ ਇਹ ਸ਼ਹੀਦੀ ਬਿਰਤਾਂਤ ਪਾਠਕਾਂ ਦੀ ਝੋਲੀ ਪਾ ਸਕੇ ਹਨ। ਇਸ ਮੌਕੇ ਬੋਲਦਿਆਂ ਫਾਊਂਡੇਸ਼ਨ ਦੇ ਸਲਾਹਕਾਰ ਭਾਈ ਸ਼ਿਵਜੀਤ ਸਿੰਘ ਸੰਘਾ ਨੇ ਕਿਹਾ ਕਿ ਲੇਖਕ ਦਾ ਇਹ ਉਪਰਾਲਾ ਬਹੁਤ ਸ਼ਾਨਦਾਰ ਹੈ ਅਤੇ ਫਾਊਂਡੇਸ਼ਨ ਨੇ ਇਹ ਖਿਆਲ ਰੱਖਿਆ ਹੈ ਕਿ ਇਤਿਹਾਸ ਨੂੰ ਇਸ ਢੰਗ ਨਾਲ ਪਾਠਕਾਂ ਸਾਹਮਣੇ ਰੱਖਿਆ ਜਾਵੇ ਕਿ ਕਿਤਾਬ ਦੀ ਕੀਮਤ ਉਹਨਾਂ ਦੀ ਜੇਬ ‘ਤੇ ਭਾਰੂ ਨਾ ਪਵੇ। ਉਹਨਾਂ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਪੁਸਤਕਾਂ ਵੀ ਫਾਊਂਡੇਸ਼ਨ ਵੱਲੋਂ ਛਾਪੀਆਂ ਜਾਣਗੀਆਂ। ਇਸ ਮੌਕੇ ‘ਤੇ ਲੇਖਕ ਭੱਕਰ ਸਿੰਘ ਦੇ ਪਰਿਵਾਰਕ ਮੈਂਬਰਾਂ, ਜਿੰਨ੍ਹਾ ਵਿੱਚ ਉਹਨਾਂ ਦੀ ਪਤਨੀ, ਪੁੱਤਰੀ ਡਾ. ਜਸਲੀਨ ਕੌਰ ਅਤੇ ਜਵਾਈ ਪਰਮਿੰਦਰਪਾਲ ਸਿੰਘ ਵੀ ਹਾਜਰ ਸਨ।ਸਰੋਤਿਆਂ ਵਿੱਚ ਰੌਬਿੰਦਰ ਸਿੰਘ ਐਡਵੋਕੇਟ, ਪ੍ਰੋ. ਬ੍ਰਹਮ ਜਗਦੀਸ਼ ਸਿੰਘ, ਡਾ. ਨਰਿੰਦਰਜੀਤ ਸਿੰਘ ਬਰਾੜ, ਮਿਨਰਤ ਸਿੰਘ ਢਿੱਲੋਂ, ਕਾਰਜ ਸਿੰਘ ਅਰਾਈਆਂਵਾਲਾ, ਗੁਰਸੇਵਕ ਸਿੰਘ ਚਹਿਲ, ਮਨਪ੍ਰੀਤ ਸਿੰਘ ਮਲੋਟ, ਮਨੀ ਧਾਲੀਵਾਲ, ਲਾਲ ਸਿੰਘ ਕਲਸੀ, ਹੈਪੀ ਬਰਾੜ ਅਤੇ ਸੁਰਿੰਦਰ ਮਚਾਕੀ ਵਿਸ਼ੇਸ਼ ਤੌਰ ‘ਤੇ ਹਾਜਰ ਸਨ।

Welcome to Punjabi Akhbar

Install Punjabi Akhbar
×