ਮਲਕੀਅਤ ਮੀਤ ਦੀ ਪੁਸਤਕ “ਕੀ ਰੱਬ ਮਰ ਗਿਐ?” ਲੋਕ ਅਰਪਣ 

image1 (1)

ਫਰਿਜ਼ਨੋ, 15 ਅਪ੍ਰੈਲ — ਬੌਲੀਵੁੱਡ ਤੋਂ ਹੌਲੀਵੁੱਡ ਤੱਕ ਫਿਲਮ ਜਗਤ ਵਿੱਚ ਬਤੌਰ ਅਦਾਕਾਰ, ਡਾਇਰੈਕਟਰ ਅਤੇ ਗੀਤਕਾਰ ਆਪਣੀ ਪਹਿਚਾਣ ਬਣਾ ਚੁੱਕੇ ਮਲਕੀਅਤ ਮੀਤ ਦੀ ਵਾਰਤਕ ਪੁਸਤਕ “ਕੀ ਰੱਬ ਮਰ ਗਿਐ?” ਫਰਿਜ਼ਨੋ ਵਿਖੇ ਲੋਕ ਅਰਪਣ ਕੀਤੀ ਗਈ। ਇਸ ਪੁਸਤਕ ਵਿਚਲੇ ਲੇਖ ਮਲਕੀਤ ਮੀਤ ਦੀ ਜ਼ਿੰਦਗੀ ਦੇ ਅਚਨਚੇਤ ਮੌਤ ਵਿੱਚ ਬੀਤੇ ਪਲਾਂ ਦੀ ਅਸਲੀਅਤ ਅਤੇ ਦੁਬਾਰਾ ਤੋਂ ਪਰਮਾਤਮਾ ਵੱਲੋਂ ਬਖਸ਼ੀ ਜਿੰਦਗੀ ਦੇ ਤਜਰਬਿਆਂ ਦੇ ਅਧਾਰਤ ਹਨ। ਇਸ ਤੋਂ ਇਲਾਵਾ ਸਮਾਜਿਕ ਅਸੰਤੁਲਨ ਅਤੇ ਰੱਬ ਦੀ ਹੋਂਦ ਮੰਨਦੇ ਹੋਏ ਵੀ ਇਨਸਾਨੀ ਜ਼ੁਲਮ ਦੀ ਤ੍ਰਾਸਦੀ ਦਾ ਜ਼ਿਕਰ ਹੈ। ਪੁਸਤਕ ਪੜਨਯੋਗ ਹੈ ਅਤੇ ਜ਼ਿੰਦਗੀ ਦੇ ਛਿਪੀ ਹਕੀਕਤ ਦੇ ਪਰਦੇ ਖੋਲਦੀ ਹੈ। ਫਰਿਜ਼ਨੋ ਡਰੀਮਜ਼ ਦੇ ਸਟੂਡੀਉ ਵਿੱਚ ਹੋਏ ਰਸ਼ਮੀ ਪ੍ਰੋਗਰਾਮ ਦੇ ਪਹਿਲੇ ਪੜਾਅ ਵਿੱਚ ਪੰਜਾਬੀ ਸਾਹਿੱਤ ਸਭਾ, ਵਿਸ਼ਵ ਪੰਜਾਬੀ ਸਾਹਿੱਤ ਅਕਾਦਮੀ ਦੇ ਨੁਮਾਇੰਦਗੇ ਅਤੇ ਹੋਰ ਗਾਇਕ ਅਤੇ ਗੀਤਕਾਰ ਸਾਮਲ ਸਨ। ਪ੍ਰਮੁੱਖ ਬੁਲਾਰਿਆ ਵਿੱਚ ਡਾ. ਗੁਰੂਮੇਲ ਸਿੰਘ ਸਿੱਧੂ, ਸੰਤੋਖ ਸਿੰਘ ਮਿਨਹਾਸ, ਹਰਜਿੰਦਰ ਕੰਗ, ਡਾ. ਅਰਜੁਨ ਸਿੰਘ ਜ਼ੋਸਨ, ਅਵਤਾਰ ਗੋਦਾਰਾ, ਪੱਤਰਕਾਰ ਨੀਟਾ ਮਾਛੀਕੇ, ਤਰਨ ਸਿੰਘ, ਵਕੀਲ ਵਿਵੇਕ ਮਲਕ, ਜਸਵੰਤ ਮਹਿੰਮੀ, ਬਲਵੀਰ ਢਿੱਲੋ, ਮਾਤਾ ਸਤਵੰਤ ਕੌਰ ਗਰੇਵਾਲ, ਰਵਿੰਦਰਜੀਤ ਸਿੰਘ ਗਿੱਲ, ਦਵਿੰਦਰ ਕੌਰ ਸੰਘਾ ਆਦਿਕ ਨੇ ਹਾਜ਼ਰੀ ਭਰੀ। ਜਦ ਕਿ ਦੂਜੇ ਪੜਾਅ ਦੌਰਾਨ ਗਾਇਕਾ ਵਿੱਚ ਧਰਮਵੀਰ ਥਾਂਦੀ, ਜੋਤ ਰਣਜੀਤ ਕੌਰ, ਬੱਲੂ ਸਿੰਘ, ਅਵਤਾਰ ਗਰੇਵਾਲ, ਰਾਜੇਸ਼ ਰਾਜੂ, ਤੇਜ਼ੀ ਪੱਡਾਂ, ਜਗਦੇਵ ਸਿੰਘ ਧੰਜਲ ਨੇ ਖੂਬ ਰੰਗ ਬੰਨੇ। ਸਟੇਜ਼ ਸੰਚਾਲਨ ਕੁਲਵੰਤ ਉੱਭੀ ਨੇ ਬਾਖੂਬੀ ਕੀਤਾ। ਇੱਥੇ ਇਹ ਗੱਲ ਵਰਨਣਯੋਗ ਹੈ ਕਿ ਬਤੌਰ ਗੀਤਕਾਰ ਮਲਕੀਅਤ ਮੀਤ ਦੇ ਗੀਤ ਬਹੁਤ ਸਾਰੇ ਨਾਮਵਰ ਗਾਇਕ ਗਾ ਚੁੱਕੇ ਹਨ। ਇਸ ਤੋਂ ਇਲਾਵਾ ਬਹੁਤ ਸਾਰੇ ਨਾਟਕਾਂ ਅਤੇ ਫਿਲਮਾਂ ਵਿੱਚ ਵੀ ਬਤੌਰ ਅਦਾਕਾਰ ਅਤੇ ਡਾਇਰੈਕਟਰ ਕੰਮ ਕਰ ਚੁੱਕਾ ਹੈ। ਭਵਿੱਖ ਵਿੱਚ ਰਿਲੀਜ਼ ਹੋਣ ਜਾ ਰਹੀ “ਸ਼ਹੀਦ ਕਰਤਾਰ ਸਿੰਘ ਸਰਾਭਾ” ਦੀ ਜ਼ਿੰਦਗੀ ‘ਤੇ ਅਧਾਰਤ ਬਣੀ ਪੰਜਾਬੀ ਫਿਲਮ ਵਿੱਚ ਇਸਦੀ ਅਦਾਕਾਰੀ ਦੇਖਣ ਨੂੰ ਮਿਲੇਗੀ। ਅੰਤ ਸਾਹਿੱਤਕ ਬਾਤਾਂ ਪਾਉਦਾ ਇਹ ਪ੍ਰੋਗਰਾਮ ਯਾਦਗਾਰੀ ਹੋ ਨਿਬੜਿਆ। ਪੁਸਤਕ ਲੋਕ ਅਰਪਣ ਸਮੇਂ ਯਾਦਗਾਰੀ ਤਸਵੀਰ

Install Punjabi Akhbar App

Install
×