ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਗਿੰਨੀ ਸਾਗੂ ਦੀ ਕਿਤਾਬ ”ਅਣਡਿੱਠੀ ਦੁਨੀਆ” ਲੋਕ ਅਰਪਣ 

58902236_2266579920090818_151467424762298368_n

ਇਟਲੀ – ਸਾਹਿਤ ਸੁਰ ਸੰਗਮ ਸਭਾ ਇਟਲੀ ਦੇ ਅਹੁੱਦੇਦਾਰਾਂ ਵੱਲੋਂ ਇਟਲੀ ਦੇ ਸ਼ਹਿਰ ਵੈਰੋਨਾ ਦੇ ਕਸਬੇ ਸਨ ਬੋਨੀਫਾਚੋ ਵਿੱਚ ਇੱਕ ਅਹਿਮ ਮੀਟਿੰਗ ਕੀਤੀ ਗਈ। ਜਿਸ ਵਿੱਚ ਸਭਾ ਦੇ ਬੀਤੇ ਸਾਲ ਅਤੇ ਭਵਿੱਖ ਵਿੱਚ ਉਲੀਕੇ ਜਾਣ ਸਮਾਗਮ ਬਾਰੇ ਵਿਚਾਰ ਚਰਚਾ ਕੀਤੀ ਗਈ। ਇਸ ਤੋਂ ਸਭਾ ਵੱਲੋਂ ਦੋ ਕਿਤਾਬਾਂ ਵੀ ਪਾਠਕਾਂ ਦੀ ਝੋਲੀ ਪਾਈਆਂ ਗਈਆਂ। ਜਿਹਨਾਂ ਵਿੱਚ ਆਸਟ੍ਰੇਲੀਆ ਵੱਸਦੇ ਪੰਜਾਬੀ ਲੇਖਕ ਅਤੇ ਪੱਤਰਕਾਰ ਗਿੰਨੀ ਸਾਗੂ ਦਾ ਸਫਰਨਾਮਾ ”ਅਣਡਿੱਠੀ ਦੁਨੀਆ” ਅਤੇ ਨਰਿੰਦਰ ਸ਼ਰਮਾ ਦਾ ਕਾਵਿ ਸੰਗ੍ਰਹਿ ”ਜਿੱਤ ਕੇ ਆਉਣ ਤੱਕ” ਦਾ ਨਾਂ ਜ਼ਿਕਰਯੋਗ ਹੈ। ਇਹਨਾਂ ਦੋਵਾਂ ਹੀ ਕਿਤਾਬਾਂ ਉੱਪਰ ਸਭਾ ਦੇ ਮੈਂਬਰਾਂ ਵੱਲੋਂ ਸੰਖੇਪ ਵਿੱਚ ਚਰਚਾ ਵੀ ਕੀਤੀ ਵੀ ਗਈ। ਇਸ ਤੋਂ ਇਲਾਵਾ ਬਿੰਦਰ ਕੋਲੀਆਂਵਾਲ ਦੇ ਗੀਤ ”ਪੰਜ ਪਾਣੀ” ਅਤੇ ਸਿੱਕੀ ਝੱਜੀ ਪਿੰਡ ਵਾਲਾ ਦੇ ਗੀਤ ”ਛੇਵਾਂ ਦਰਿਆ” ਉੱਪਰ ਵੀ ਚਰਚਾ ਕੀਤੀ ਗਈ। ਮੀਟਿੰਗ ਦੇ ਅੰਤ ਵਿੱਚ ਸਭਾ ਦੇ ਅਹੁਦੇਦਾਰ ਹਰਦੀਪ ਕੰਗ ਦੇ ਮਾਤਾ ਜੀ ਦੇ ਬੇਵਕਤੀ ਅਕਾਲ ਚਲਾਣੇ ਤੇ ਉੱਪਰ ਦੁੱਖ ਜਾਹਿਰ ਕੀਤਾ ਗਿਆ। ਆਏ ਮੈਂਬਰਾਨ ਵੱਲੋਂ ਆਪਣੀ ਰਚਨਾਵਾਂ ਵੀ ਸਾਂਝੀਆਂ ਕੀਤੀਆਂ ਗਈਆਂ। ਇਸ ਸਮੇਂ ਸਭਾ ਦੇ ਅਹੁਦੇਦਾਰਾਂ ਵਿੱਚ ਰਾਜੂ ਹਠੂਰੀਆ, ਬਿੰਦਰ ਕੋਲੀਆਂਵਾਲ, ਦਲਜਿੰਦਰ ਰਹਿਲ, ਰਾਣਾ ਆਠੌਲਾ, ਪਲਵਿੰਦਰ ਪਿੰਦਾ, ਸਿੱਕੀ ਝੱਜੀ ਪਿੰਡ ਵਾਲਾ, ਨਿਰਵੈਲ ਸਿੰਘ, ਇਸ਼ੂ ਆਠੌਲਾ, ਰੁਪਿੰਦਰ ਹੁੰਦਲ ਆਦਿ ਹਾਜਰ ਸਨ।

( ਚਾਹਲ ਬਲਵਿੰਦਰ)

bindachahal@gmail.com

Install Punjabi Akhbar App

Install
×