ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਰਘਬੀਰ ਸਿੰਘ ਮਹਿਮੀ ਦੀ ਪੁਸਤਕ ‘ਬੂਹਾ ਨਹੀਂ ਖੁੱਲ੍ਹੇਗਾ’ ਦਾ ਲੋਕ ਅਰਪਣ

ਨਵੀਂ ਪੀੜ੍ਹੀ ਵਿਚ ਭਾਸ਼ਾ ਅਤੇ ਸਾਹਿਤ ਪ੍ਰਤੀ ਚੇਤਨਾ ਜਗਾਉਣ ਦੀ ਲੋੜ- ਡਾ. ਦਰਸ਼ਨ ਸਿੰਘ ‘ਆਸ਼ਟ’

raghbir singh mehmi s book released

ਪਟਿਆਲਾ (10 ਫਰਵਰੀ 2019) – ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ –  ਭਾਸ਼ਾ ਵਿਭਾਗ ਪੰਜਾਬ, ਪਟਿਆਲਾ ਵਿਖੇ ਵੱਲੋਂ ਇਕ ਯਾਦਗਾਰੀ ਸਾਹਿਤਕ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ’, ਸਰਕਾਰੀ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਦੇ ਪ੍ਰਿੰਸੀਪਲ ਤੋਤਾ ਸਿੰਘ, ਡਾ. ਅਮਰ ਕੋਮਲ, ਡਾ. ਹਰਜੀਤ ਸਿੰਘ ਸੱਧਰ ਅਤੇ ਇੰਦਰਜੀਤ ਸਿੰਘ ਚੋਪੜਾ ਸ਼ਾਮਿਲ ਸਨ।ਸਮਾਗਮ ਵਿਚ ਸ੍ਰੀ ਰਘਬੀਰ ਸਿੰਘ ਮਹਿਮੀ ਰਚਿਤ ਮਿੰਨੀ ਕਹਾਣੀ ਸੰਗ੍ਰਹਿ ‘ਬੂਹਾ ਨਹੀਂ ਖੁੱਲ੍ਹੇਂਗਾ’ ਦਾ ਲੋਕ ਅਰਪਣ ਕੀਤਾ ਗਿਆ।
ਸਮਾਗਮ ਦੇ ਆਰੰਭ ਵਿਚ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ’ ਨੇ ਪੁੱਜੇ ਲੇਖਕਾਂ ਦਾ ਸੁਆਗਤ ਕਰਦਿਆਂ ਕਿਹਾ ਕਿ ਨਵੀਂ ਪੀੜ੍ਹੀ ਵਿਚ ਭਾਸ਼ਾ ਅਤੇ ਸਾਹਿਤ ਪ੍ਰਤੀ ਚੇਤਨਾ ਜਗਾਉਣਾ ਵਰਤਮਾਨ ਸਮੇਂ ਦੀ ਵਡਮੁੱਲੀ ਲੋੜ ਹੈ ਕਿਉਂਕਿ ਸਾਡਾ ਵਿਰਾਸਤੀ ਸਰਮਾਇਆ ਰਸਾਤਲ ਵੱਲ ਜਾ ਰਿਹਾ ਹੈ।ਪ੍ਰਿੰਸੀਪਲ ਤੋਤਾ ਸਿੰਘ ਨੇ ਗਿਆਨ ਵਿਗਿਆਨ ਨੂੰ ਆਧਾਰ ਬਣਾ ਕੇ ਸਾਹਿਤ ਸਿਰਜਣਾ ਦੀ ਪ੍ਰੇਰਣਾ ਦਿੱਤੀ। ਸਟੇਜੀ ਕਵੀ ਕੁਲਵੰਤ ਸਿੰਘ ਨੇ ਜੀਵਨ ਅਨੁਭਵ ਅਤੇ ਉਮਰ ਨਾਲ ਸੰਬੰਧਤ ਕਵਿਤਾ ਨਾਲ ਸਰੋਤਿਆਂ ਨੂੰ ਕੀਲ ਲਿਆ।ਪਹਿਲੇ ਦੌਰ ਵਿਚ ਮਹਿਮੀ ਦੀ ਪੁਸਤਕ ਉਪਰ ਡਾ. ਅਰਵਿੰਦਰ ਕੌਰ ਕਾਕੜਾ, ਡਾ. ਹਰਜੀਤ ਸਿੰਘ ਸੱਧਰ, ਹਰਪ੍ਰੀਤ ਸਿੰਘ ਰਾਣਾ ਆਦਿ ਲੇਖਕਾਂ ਨੇ ਆਲੋਚਨਾਤਮਕ ਨੁਕਤਾ ਨਜ਼ਰੀਏ ਤੋਂ ਵੱਖ ਵੱਖ ਪੱਖਾਂ ਬਾਰੇ ਡੂੰਘੀ ਚਰਚਾ ਕੀਤੀ। ਜਦੋਂ ਕਿ ਮਹਿਮੀ ਨੇ ਕੁਝ ਮਿੰਨੀ ਕਹਾਣੀਆਂ ਦੇ ਨਾਲ ਨਾਲ ਆਪਣੀ ਰਚਨਾਤਮਕ ਪ੍ਰਕਿਰਿਆ ਬਾਰੇ ਵਿਸਥਾਰ ਵਿਚ ਚਾਨਣਾ ਪਾਇਆ।
ਸਮਾਗਮ ਦੇ ਦੂਜੇ ਦੌਰ ਵਿਚ ਕਹਾਣੀਕਾਰ ਬਾਬੂ ਸਿੰਘ ਰਹਿਲ, ਡਾ. ਸੋਨੀਆ ਚਾਹਿਲ, ਡਾ. ਜਗਜੀਤ ਸਿੰਘ, ਰਾਮਿੰਦਰ ਜੀਤ ਸਿੰਘ ਵਾਸੂ, ਜੋਗਾ ਸਿੰਘ ਧਨੌਲਾ, ਅਮਰ ਗਰਗ ਕਲਮਦਾਨ ਧੂਰੀ, ਨਵਦੀਪ ਸਿੰਘ ਮੁੰਡੀ,ਕੇਵਲ ਉਤਸਵ ਭਾਦਸੋਂ, ਅੰਮ੍ਰਿਤਪਾਲ ਕੌਰ ਹੰਸਾਲੀ,ਦੀਦਾਰ ਖ਼ਾਨ ਧਬਲਾਨ, ਗੁਰਨਾਮ ਸਿੰਘ ਬਿਜਲੀ ਮੋਰਿੰਡਾ, ਜਗਬੀਰ ਬਾਵਾ ਘੱਗਾ, ਮਨਜੀਤ ਪੱਟੀ, ਸਜਨੀ, ਮੰਗਤ ਖ਼ਾਨ, ਇੰਜੀ. ਸਤਨਾਮ ਸਿੰਘ ਮੱਟੂ,ਨਿਰਮਲਾ ਗਰਗ,ਸੁਰਿੰਦਰ ਕੌਰ ਬਾੜਾ, ਬਲਦੇਵ ਸਿੰਘ ਬਿੰਦਰਾ, ਹਰਦੀਪ ਕੌਰ ਜੱਸੋਵਾਲ, ਗੁਰਪ੍ਰੀਤ ਸਿੰਘ ਜਖਵਾਲੀ, ਜੋਗਾ ਸਿੰਘ ਧਨੌਲਾ, ਮਾਸਟਰ ਰਾਜ ਸਿੰਘ ਬਧੌਛੀ, ਲਕਸ਼ਮਨ ਅਨਮੋਲ ਸਮਾਣਾ,ਸ਼ਾਮ ਸਿੰਘ, ਦਰਸ਼ਨ ਸਿੰਘ ਲਾਇਬ੍ਰੇਰੀਅਨ, ਕਰਨ ਪਰਵਾਜ਼,ਸ਼ਮਿੰਦਰਜੀਤ ਸਿੰਘ ਗਿੱਲ, ਹਰਵੀਨ ਆਦਿ ਲੇਖਕਾਂ ਨੇ ਵੰਨ-ਸੁਵੰਨੇ ਵਿਸ਼ਿਆਂ ਤੇ ਰਚਨਾਵਾਂ ਸੁਣਾਈਆਂ।ਇਸ ਦੌਰਾਨ ਗਰੀਨਵੁੱਡ ਪਬਲਿਕ ਸਕੂਲ ਧੂਰੀ ਦੇ ਸਿਰਜਣਸ਼ੀਲ ਬੱਚਿਆਂ ਨੇ ਵੀ ਆਪਣੀ ਪੇਸ਼ਕਾਰੀ ਨਾਲ ਲੇਖਕਾਂ ਦੇ ਮਨ ਜਿੱਤੇ।
ਇਸ ਸਮਾਗਮ ਵਿਚ ਸਤਨਾਮ ਸਿੰਘ ਮੱਟੂ,ਹਰਚਰਨ ਸਿੰਘ ਅਰੋੜਾ,ਅਮਰਿੰਦਰ ਸਿੰਘ,ਗੋਪਾਲ ਸ਼ਰਮਾ, ਅਵਤਾਰ ਸਿੰਘ ਬਾਬਾ,ਰਵੀ ਪਟਿਆਲਾ, ਪ੍ਰਕਾਸ਼ ਸਿੰਘ, ਬਚਨ ਕੌਰ, ਭਾਗ ਸਿੰਘ, ਸਤਨਾਮ ਸਿੰਘ, ਸ਼ਰਨਜੀਤ ਕੌਰ ਪ੍ਰੀਤ, ਜਸਨੂਰ ਸਿੰਘ, ਪਰਤਾਪ ਸਿੰਘ ਜੱਗੀ, ਜਸਵੰਤ ਸਿੰਘ ਸਿੱਧੂ,ਤਜਿੰਦਰ ਗਿੱਲ,ਕੰਵਲਜੀਤ ਕੌਰ,ਲੈਕਚਰਾਰ ਰਵਿੰਦਰ ਕੁਮਾਰ,ਸਵਾਤੀ,ਜੈਸਮੀਨ ਕੌਰ,ਰਣਜੀਤ ਕੌਰ,ਬਲਵਿੰਦਰ ਕੌਰ,ਪੁਸ਼ਪਦੀਪ ਕੌਰ,ਦੇਵਿੰਦਰਪਾਲ ਸਿੰਘ, ਇਸ਼ਵਿੰਦਰ ਕੌਰ, ਦਲਜੀਤ ਕੌਰ, ਅੰਜੂ, ਕੁਲਦੀਪ ਕੁਮਾਰ, ਸਰਜੀਵਨ ਕੁਮਾਰ, ਵਿਸ਼ਾਲ ਕੁਮਾਰ ਵਿਸ਼ੂ,ਜਗਤਾਰ ਸਿੰਘ ਬੌਬੀ,ਸਿਮਰਨਪ੍ਰੀਤ ਸ਼ਰਮਾ,ਹਰਪ੍ਰੀਤ ਕੌਰ,ਮਨਪ੍ਰੀਤ ਕੌਰ,ਆਂਚਲ,ਗਗਨਦੀਪ ਸ਼ਰਮਾ,ਸੁਖਵੀਰ ਸਿੰਘ, ਆਕਾਸ਼ਦੀਪ ਸਿੰਘ, ਅੰਮ੍ਰਿਤਪਾਲ ਸਿੰਘ ਆਦਿ ਲੇਖਕ ਅਤੇ ਸਾਹਿਤ ਵਿਦਿਆਰਥੀ ਵੱਡੀ ਗਿਣਤੀ ਵਿਚ ਸ਼ਾਮਿਲ ਸਨ।

Welcome to Punjabi Akhbar

Install Punjabi Akhbar
×