ਬੌਂਡੀ ਖੇਤਰ ਵਿੱਚ ਪਾਰਟੀ ਕਰ ਰਹੇ ਲੋਕਾਂ ਨੂੰ ਕਰੋਨਾ ਨਿਯਮਾਂ ਦੀ ਉਲੰਘਣਾ ਕਾਰਨ ਹੋਇਆ ਜੁਰਮਾਨਾ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਕੋਵਿਡ-19 ਦੀ ਬਿਮਾਰੀ ਨੂੰ ਫੈਲਣ ਤੋਂ ਰੋਕਣ ਤਹਿਤ, ਸਿਡਨੀ ਖੇਤਰ ਵਿੱਚ ਲਗਾਏ ਗਏ ਪ੍ਰਤੀਬੰਧਾਂ ਅਤੇ ਨਿਯਮਾਂ ਨੂੰ ਨਾ ਮੰਨ ਕੇ ਅਤੇ ਪਾਰਟੀਆਂ ਕਰਕੇ ਜਸ਼ਨ ਮਨਾਉਂਦੇ, ਉਤਰੀ ਬੌਂਡੀ ਖੇਤਰ ਵਿੱਚ ਇੱਕ ਇੱਕ ਪਾਰਟੀ ਵਿੱਚ ਸ਼ਾਮਿਲ 11 ਨੌਜਵਾਨਾਂ ਨੂੰ 1000 ਡਾਲਰ (ਹਰ ਇੱਕ) ਦਾ ਜੁਰਮਾਨਾ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸਿਡਨੀ ਵਿੱਚ ਇਹ ਪਾਰਟੀ ਕ੍ਰਿਸਮਿਸ ਮੌਕੇ ਤੇ ਬਾਕਸਿੰਗ ਦਿਹਾੜੇ ਤੇ ਰਾਤ ਦੇ 11 ਵਜੇ ਕੀਤੀ ਜਾ ਰਹੀ ਸੀ ਅਤੇ ਇਸ ਵਿੱਚ ਘੱਟੋ ਘੱਟ 40 ਜਾਂ ਇਸ ਤੋਂ ਵੀ ਵੱਧ ਲੋਕ ਸਨ ਜੋ ਕਿ ਪੁਲਿਸ ਨੂੰ ਦੇਖ ਦੇ ਉਥੋਂ ਮੌਕੇ ਤੋਂ ਫਰਾਰ ਹੋ ਗਏ ਸਨ। ਇਨ੍ਹਾਂ ਵਿੱਚੋਂ 11 ਜਣੇ (ਨੌਂ ਔਰਤਾਂ ਅਤੇ ਦੋ ਮਰਦ) ਪੁਲਿਸ ਦੇ ਕਾਬੂ ਆ ਗਏ ਅਤੇ ਪੁਲਿਸ ਨੇ ਮੌਕੇ ਤੇ ਹੀ ਸਾਰਿਆਂ ਨੂੰ ਜੁਰਮਾਨੇ ਕੀਤੇ। ਜ਼ਿਕਰਯੋਗ ਹੈ ਕਿ ਸਿਡਨੀ ਦੇ ਇਸ ਖੇਤਰ ਵਿੱਚ ਪਾਰਟੀਆਂ ਕਰਨ ਲਈ ਮਹਿਜ਼ 10 ਵਿਅਕਤੀ ਹੀ ਇਕੱਠੇ ਹੋ ਸਕਦੇ ਹਨ ਅਤੇ ਇੱਥੇ ਇਸ ਪਾਰਟੀ ਅੰਦਰ, ਅਜਿਹੇ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਸਨ। ਇਸ ਤੋਂ ਇਲਾਵਾ ਪੁਲਿਸ ਨੇ ਇੱਕ ਅਜਿਹੇ ਵਿਅਕਤੀ ਨੂੰ ਵੀ ਜੁਰਮਾਨਾ ਕੀਤਾ ਜੋ ਕਿ ਬਰੌਂਟੇ ਬੀਚ ਉਪਰ ਇੱਕ ਪਾਰਟੀ ਅੰਦਰ ਬਿਨ-ਬੁਲਾਇਆਂ ਘੁੱਸ ਗਿਆ ਅਤੇ ਇੱਥੇ ਮੌਜੂਦ ਲੋਕਾਂ ਦੀ ਗਿਣਤੀ ਵਧਾ ਦਿੱਤੀ। ਨਿਊਟਾਊਨ ਰੈਸਟੌਰੈਂਟ ਨੂੰ ਵੀ ਪੁਲਿਸ ਵੱਲੋਂ 5000 ਡਾਲਰਾਂ ਦਾ ਜੁਰਮਾਨਾ ਕੀਤਾ ਗਿਆ ਕਿਉਂਕਿ ਉਕਤ ਰੈਸਟੌਰੈਂਟ ਅੰਦਰ 23 ਦਿਸੰਬਰ ਨੂੰ ਜਦੋਂ ਪੁਲਿਸ ਨੇ ਚੈਕਿੰਗ ਕੀਤੀ ਤਾਂ ਪਾਇਆ ਕਿ ਇੱਥੇ ਕੋਵਿਡ ਸੇਫ ਪਲਾਨਾਂ ਦੀ ਸਹੀ ਤੌਰ ਤੇ ਵਰਤੋਂ ਨਹੀਂ ਸੀ ਕੀਤੀ ਜਾ ਰਹੀ। ਪੁਲਿਸ ਅਨੁਸਾਰ ਉਕਤ ਥਾਂ ਤੇ 27 ਲੋਕ ਤਾਂ ਅੰਦਰਵਾਰ ਮੌਜੂਦ ਸਨ ਅਤੇ ਬਾਹਰਵਾਰ ਪੂਰੀ ਭੀੜ੍ਹ ਹੀ ਇਕੱਠਾ ਸੀ ਅਤੇ ਪੁਲਿਸ ਨੇ ਰੈਸਟੌਰੈਂਟ ਦੇ ਮਾਲਿਕਾਂ ਨੂੰ ਉਚਿਤ ਸਮੇਂ ਦੀ ਮੁਹਲਤ ਵੀ ਦਿੱਤੀ ਸੀ ਕਿ ਇਸ ਭੀੜ ਨੂੰ ਖ਼ਤਮ ਕੀਤਾ ਜਾਵੇ ਪਰੰਤੂ ਰੈਸਟੌਰੈਂਟ ਦਾ ਸਟਾਫ ਆਦਿ ਇਸ ਵਿੱਚ ਨਾਕਮਿਯਾਬ ਰਹੇ ਅਤੇ ਪੁਲਿਸ ਨੂੰ ਤੁਰੰਤ ਜੁਰਮਾਨਾ ਕਰਨਾ ਪਿਆ।

Install Punjabi Akhbar App

Install
×