
ਪਾਕਿਸਤਾਨੀ ਮੀਡਿਆ ਦੇ ਅਨੁਸਾਰ, ਪੇਸ਼ਾਵਰ ਦੇ ਇੱਕ ਮਦਰਸੇ ਵਿੱਚ ਮੰਗਲਵਾਰ ਸਵੇਰੇ ਹੋਏ ਧਮਾਕੇ ਵਿੱਚ ਬੱਚਿਆਂ ਸਮੇਤ ਘੱਟ ਤੋਂ ਘੱਟ 7 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 70 ਲੋਕ ਜਖ਼ਮੀ ਹੋ ਗਏ ਜਿਨ੍ਹਾਂ ਵਿੱਚ ਜ਼ਿਆਦਾਤਰ ਬੱਚਿਆਂ ਦੇ ਸ਼ਾਮਿਲ ਹੋਣ ਦਾ ਹੀ ਸੰਦੇਹ ਹੈ। ਪੁਲਿਸ ਦੇ ਮੁਤਾਬਕ, ਪਹਿਲੀ ਨਜ਼ਰੀਂ ਇਹ ਧਮਾਕਾ ਆਈਈਡੀ ਨਾਲ ਕੀਤਾ ਗਿਆ ਅਤੇ ਇਸਦੇ ਲਈ 5 ਕਿੱਲੋ ਵਿਸਫੋਟਕ ਦਾ ਇਸਤੇਮਾਲ ਕੀਤਾ ਗਿਆ।