ਇਰਾਕ ‘ਚ ਬੰਬ ਧਮਾਕੇ ਦੌਰਾਨ 10 ਮਰੇ

bomb-blast

ਇਰਾਕ ਦੇ ਅਨਵਰ ਪ੍ਰਾਂਤ ‘ਚ ਇੱਕ ਆਤਮਘਾਤੀ ਬੰਬ ਹਮਲੇ ‘ਚ ਘੱਟੋ-ਘੱਟ 10 ਵਿਅਕਤੀਆਂ ਦੀ ਮੌਤ ਹੋ ਗਈ ਤੇ 18 ਹੋਰ ਜ਼ਖ਼ਮੀ ਹੋ ਗਏ। ਇੱਕ ਅਧਿਕਾਰੀ ਨੇ ਦੱਸਿਆ ਕਿ ਰਮਾਦੀ ਸ਼ਹਿਰ ‘ਚ ਐਤਵਾਰ ਨੂੰ ਧਮਾਕਾ ਉਦੋਂ ਹੋਇਆ ਜਦੋਂ ਇੱਕ ਆਤਮਘਾਤੀ ਹਮਲਾਵਰ ਨੇ ਧਮਾਕਾਖ਼ੇਜ਼ ਸਮਗਰੀ ਨਾਲ ਲੱਦੀ ਕਾਰ ਇੱਕ ਸੁਰੱਖਿਆ ਜਾਂਚ ਚੌਕੀ ‘ਚ ਵਾੜ ਦਿੱਤੀ। ਪਿਛਲੇ ਕੁੱਝ ਸਾਲਾਂ ਦੌਰਾਨ ਇਰਾਕ ‘ਚ ਹਿੰਸਾ ਵਧੀ ਹੈ। ਸੰਯੁਕਤ ਰਾਸ਼ਟਰ ਸਹਾਇਤਾ ਮਿਸ਼ਨ ਅਨੁਸਾਰ ਇਰਾਕ ‘ਚ ਇਸ ਸਾਲ ਦੇ ਪਹਿਲੇ 6 ਮਹੀਨਿਆਂ ‘ਚ ਘੱਟੋ-ਘੱਟ 5, 576 ਨਾਗਰਿਕ ਮਾਰੇ ਜਾ ਚੁੱਕੇ ਹਨ।