ਗੁਰਦੁਆਰਾ ਬੰਬ ਧਮਾਕਾ: ਗ੍ਰੰਥੀ ਸਿੰਘ ਖ਼ਤਰੇ ਤੋਂ ਬਾਹਰ

ਜਰਮਨੀ ਦੇ ਗੁਰਦੁਆਰੇ ਵਿਚ ਹੋਏ ਬੰਬ ਧਮਾਕੇ ਦੌਰਾਨ ਜ਼ਖ਼ਮੀ ਹੋਏ ਗ੍ਰੰਥੀ ਸਿੰਘ ਦੀ ਹਾਲਤ ਵਿਚ ਸੁਧਾਰ ਹੋ ਰਿਹਾ ਹੈ। ਡਾਕਟਰਾਂ ਮੁਤਾਬਿਕ ਉਹ ਹੁਣ ਖ਼ਤਰੇ ਤੋਂ ਬਾਹਰ ਹੈ। ਜਰਮਨੀ ਦੇ ਸ਼ਹਿਰ ਐਸਨ ਦੇ ਗੁਰਦੁਆਰਾ ਸਾਹਿਬ ਵਿਚ 15 ਅਪ੍ਰੈਲ ਨੂੰ ਧਮਾਕਾ ਹੋਇਆ ਸੀ ਜਿਸ ਵਿਚ ਗ੍ਰੰਥੀ ਸਮੇਤ ਦੋ ਵਿਅਕਤੀ ਜ਼ਖਮੀ ਹੋ ਗਏ ਸਨ। ਉੱਧਰ ਜਰਮਨੀ ਸਥਿਤ ਭਾਰਤ ਦੇ ਹਾਈ ਕਮਿਸ਼ਨ ਨੇ ਗੁਰਦੁਆਰਾ ਸਾਹਿਬ ਦਾ ਦੌਰਾ ਕਰਨ ਤੋਂ ਬਾਅਦ ਜਰਮਨੀ ਅਧਿਕਾਰੀਆਂ ਕੋਲ ਇਹ ਮਾਮਲਾ ਉਠਾਇਆ ਹੈ। ਜਰਮਨੀ ਸਰਕਾਰ ਵੀ ਧਮਾਕੇ ਨੂੰ ਲੈ ਕੇ ਫ਼ਿਕਰਮੰਦ ਹੈ।