ਪੋਰਟ ਅਥਾਰਟੀ ਤੇ ਪਾਈਪ ਬੰਬ ਫਟਿਆ ,ਸ਼ੱਕੀ ਵਿਅਕਤੀ ਹਿਰਾਸਤ ‘ਚ ਪਰ ਸਖਤ ਜਖਮੀ ਹਾਲਤ ‘ਚ 

IMG_1299
ਨਿਊਯਾਰਕ, 13 ਦਸੰਬਰ (ਰਾਜ ਗੋਗਨਾ)-ਮਨਹਾਟਨ ਨਿਓ ਯਾਰਕ ਦੇ ਸਭ ਤੋਂ ਭੀੜ ਭੜੱਕੇ ਵਾਲੀ ਥਾਂ ਪੋਰਟ ਅਥਾਰਟੀ ਬੱਸ ਟਰਮੀਨਲ ਜਿਥੇ ਉੱਪਰ ਬੱਸਾਂ ਦਾ ਅੱਡਾ ਤੇ ਹੇਠਾਂ ਸਬਵੇਅ ਚੱਲਦਾ ਹੈ ਤੇ ਸ਼ਹਿਰ ਦੇ ਸਭ ਤੋਂ ਸੰਘਣੀ ਆਵਾਜਾਈ ਵਾਲੀ ਥਾਂ ਤੇ ਪੁਲਿਸ ਦੇ ਦੱਸਣ ਅਨੁਸਾਰ ਪਾਈਪ ਬੰਬ ਫਟਿਆ ਹੈ ਜਿਸ ਨਾਲ 4 ਵਿਅਕਤੀ ਜਖਮੀ ਹੋਏ ਹਨ ਜਿਨਾਂ ‘ਚ ਸ਼ੱਕੀ ਵਿਅਕਤੀ ਵੀ ਸ਼ਾਮਿਲ ਹੈ ਜੋ ਬੁਰੀ ਤਰਾਂ ਸੜ੍ਹ ਚੁੱਕਿਆ ਹੈ। ਉਸ ਦੀ ਉਮਰ 20 ਸਾਲ ਦੱਸੀ ਜਾਂਦੀ ਹੈ।ਅਤੇ ਇਹ ਵਿਅਕਤੀ ਬੰਗਲਾ ਦੇਸ਼ੀ ਮੂਲ ਦਾ ਹੈ ਅਤੇ 7 ਸਾਲ ਪਹਿਲਾਂ ਹੀ ਅਮਰੀਕਾ ਆਇਆ ਸੀ ।ਤੇ ਇਸ ਵੇਲੇ ਉਹ ਬਰੁੱਕਲਿਨ ਵਿਖੇ ਰਹਿ ਰਿਹਾ ਸੀ।
ਘਟਨਾ ਵਾਲੀ ਥਾਂ ਤੋਂ ਸ਼ੱਕੀ ਵਿਅਕਤੀ ਨੂੰ ਅੰਬੂਲੈਂਸ ਲੈ ਕੇ ਗਈ ਹੈ ਤੇ ਇਸ ਵਿਅਕਤੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸਦੇ ਜਿੰਦਾ ਰਹਿਣ ਬਾਰੇ ਅਜੇ ਤੱਕ ਕੁਝ ਨਹੀਂ ਕਿਹਾ ਜਾ ਸਕਦਾ ਕਿਓੰਕੇ ਉਸਦੀ ਹਾਲਤ ਕਾਫੀ ਨਾਜ਼ਕ ਹੈ। ਪਾਈਪ ਬੰਬ ਜਿਹੜੇ ਸਬਵੇਅ ਹੇਠ ਰਸਤੇ ਬਣੇ ਹੁੰਦੇ ਹਨ ਟਰੇਨ ਬਦਲਣ ਲਈ ਯਾਤਰੀ ਇੱਧਰ ਉੱਧਰ ਜਾਂਦੇ ਹਨ ਉਥੇ ਰਖਿਆ ਗਿਆ ਦੱਸਿਆ ਗਏ। ਇਹ ਧਮਾਕਾ ਉਸ ਵੇਲੇ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਹੜਾ ਸਮਾਂ ਸਭ ਤੋਂ ਜਿਆਦਾ ਭੀੜ ਦਾ ਹੁੰਦਾ ਹੈ ਸਵੇਰ ਦੇ 7ਵੱਜ ਕੇ 33 ਮਿੰਟ ਪਰ ਧਮਾਕਾ ਕਰਨ ਦੀ ਕੋਸ਼ਿਸ਼ ਕਰਨ ਵਾਲਾ ਹੀ ਇਸਦਾ ਸ਼ਿਕਾਰ ਹੋਇਆ ਹੈ। ਮਨਹਾਟਨ ‘ਚ ਇਸ ਰੁਝੇਵੇਂ ਵਾਲੇ ਸਮੇ ‘ਚ ਬਹੁਤ ਸਾਰੀਆਂ ਗਲੀਆਂ /ਸੜਕਾਂ ਬੰਦ ਕੀਤੀਆਂ ਹੋਇਆ ਹਨ ਪੁਲਿਸ ਵਲੋਂ ਕਿਸੇ ਹੋਰ ਹੋਰ ਬੰਬ ਦੇ ਹੋਣ ਦੀ ਭਾਲ ਕੀਤੀ ਜਾ ਰਹੀ ਸੀ ਪਰ ਹੋਰ ਕੁਝ ਨਹੀਂ ਮਿਲ ਸਕਿਆ। ਨਿਓੂਯਾਰਕ ਮੇਅਰ ਤੇ ਪੁਲਿਸ ਕਮਿਸ਼ਨਰ ਵਲੋਂ ਜਲਦੀ ਹੀ ਪ੍ਰੈਸ ਕਾਨਫਰੰਸ ਕਰਕੇ ਸਾਰੀ ਜਾਣਕਾਰੀ ਦਿੱਤੀ ਜਾਵੇਗੀ।

Install Punjabi Akhbar App

Install
×