ਅੰਕਾਰਾ ‘ਚ ਕਾਰ ਬੰਬ ਧਮਾਕੇ ‘ਚ 34 ਲੋਕਾਂ ਦੀ ਮੌਤ ,125 ਜ਼ਖ਼ਮੀ

ਤੁਰਕੀ ਦੀ ਰਾਜਧਾਨੀ ਅੰਕਾਰਾ ‘ਚ ਕਾਰ ਬੰਬ ਧਮਾਕੇ ਵਿਚ 34 ਲੋਕਾਂ ਦੀ ਮੌਤ ਹੋ ਗਈ ਅਤੇ 125 ਲੋਕ ਜ਼ਖਮੀ ਹੋ ਗਏ । ਜਿਸ ਜਗ੍ਹਾ ‘ਤੇ ਧਮਾਕਾ ਹੋਇਆ ਉਹ ਵਪਾਰ ਅਤੇ ਟਰਾਂਸਪੋਰਟ ਦਾ ਮੁੱਖ ਕੇਂਦਰ ਹੈ ਅਤੇ ਸ਼ਹਿਰ ਦੇ ਦੂਤਾਵਾਸ ਦੇ ਕਰੀਬ ਹੈ । ਇਹ ਧਮਾਕਾ ਇੱਕ ਮਹਿਲਾ ਨੇ ਕੀਤਾ ।ਇਸ ਤੋਂ ਪਹਿਲਾਂ 17 ਫਰਵਰੀ ਨੂੰ ਸ਼ਹਿਰ ਵਿਚ ਫ਼ੌਜ ਨੂੰ ਨਿਸ਼ਾਨਾ ਬਣਾ ਕੇ ਹੋਏ ਕਾਰ ਬੰਬ ਹਮਲੇ ਵਿਚ 29 ਲੋਕਾਂ ਦੀ ਮੌਤ ਹੋ ਗਈ ਸੀ । ਪਿਛਲੇ ਹਮਲੇ ਦੀ ਜ਼ਿੰਮੇਵਾਰੀ ਪੀਕੇਕੇ ਤੋਂ ਵੱਖ ਹੋਏ ਇੱਕ ਧੜੇ ਨੇ ਲਈ ਸੀ । ਇੱਕ ਬਿਆਨ ਵਿਚ ਦੱਸਿਆ ਗਿਆ ਹੈ ਕਿ ਤਾਜ਼ਾ ਹਮਲੇ ਵਿਚ 34 ਲੋਕਾਂ ਦੀ ਮੌਤ ਹੋ ਗਈ ਅਤੇ 125 ਲੋਕ ਜ਼ਖਮੀ ਹੋ ਗਏ । ਇਹ ਧਮਾਕਾ ਇੱਕ ਵਾਹਨ ‘ਚ ਹੋਇਆ ।

Install Punjabi Akhbar App

Install
×