ਕੁਈਨਜ਼ਲੈਂਡ ਦੇ ਬੋਗੀ ਪਿੰਡ ਵਿੱਚ ਗੁਆਂਢੀਆਂ ਦੀ ਆਪਸੀ ਲੜਾਈ, 3 ਮਰੇ 1 ਜ਼ਖ਼ਮੀ: 4 ਗ੍ਰਿਫ਼ਤਾਰ

ਕੁਈਨਜ਼ਲੈਂਡ ਦੇ ਵ੍ਹਿਟਸੰਡੇ ਖੇਤਰ ਵਿਚਲੇ ਬੋਲੀ ਪਿੰਡ ਵਿੱਚ ਦੋ ਗੁਆਂਢੀ ਪਰਿਵਾਰਾਂ ਦੀ ਆਪਸੀ ਲੜਾਈ ਦੌਰਾਨ ਗੋਲੀਆਂ ਚਲਾਈਆਂ ਗਈਆਂ ਅਤੇ ਇੱਕ ਪਰਿਵਾਰ ਦੇ 3 ਮੈਂਬਰ ਮਾਰੇ ਗਏ ਜਦੋਂ ਕਿ ਇੱਕ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਵਿੱਚ ਭਰਤੀ ਹੈ ਅਤੇ ਜ਼ੇਰੇ ਇਲਾਜ ਹੈ।
ਪੁਲਿਸ ਮੁਤਾਬਿਕ, ਦੋਹਾਂ ਗੁਆਂਢੀਆਂ ਵਿੱਚ ਕੋਈ ਵਿਵਾਦ ਚੱਲ ਰਿਹਾ ਸੀ ਅਤੇ ਗੱਲਬਾਤ ਵਾਸਤੇ ਦੋਹੇਂ ਪਰਿਵਾਰ ਆਪਣੀਆਂ ਆਪਣੀਆਂ ਸੀਮਾਵਾਂ ਤੇ ਖੜ੍ਹ ਕੇ ਗੱਲ ਕਰਨ ਲੱਗੇ। ਪਰੰਤੂ ਇੱਕ ਪਰਿਵਾਰ ਦੇ ਮੈਂਬਰ ਨੇ ਦੂਸਰੇ ਉਪਰ ਗੋਲੀਆਂ ਚਲਾ ਦਿੱਤੀਆਂ ਅਤੇ 3 ਮੈਂਬਰਾਂ ਨੂੰ ਉਥੇ ਹੀ ਮਾਰ ਦਿੱਤਾ। ਇੱਕ ਦੇ ਪੇਟ ਵਿੱਚ ਗੋਲੀ ਲੱਗੀ ਅਤੇ ਉਹ ਭੱਜਣ ਵਿੱਚ ਸਫ਼ਲ ਹੋ ਗਿਆ ਅਤੇ ਉਸੇ ਨੇ ਜਾ ਕੇ ਹੋਰਨਾਂ ਨੂੰ ਮਦਦ ਲਈ ਬੁਲਾਇਆ।
ਪੁਲਿਸ ਨੇ ਇਸ ਮਾਮਲੇ ਵਿੱਚ ਪਹਿਲਾਂ 3 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਹੁਣ ਇੱਕ ਚੌਥਾ ਵਿਅਕਤੀ ਵੀ ਪੁਲਿਸ ਦੇ ਹੱਥੇ ਚੜ੍ਹ ਚੁਕਿਆ ਹੈ।

Install Punjabi Akhbar App

Install
×