ਯੂਗੋਵਰਾ (ਨਿਊ ਸਾਊਥ ਵੇਲਜ਼) -ਹੜ੍ਹ ਦੌਰਾਨ ਲਾਪਤਾ ਮਹਿਲਾ ਦੀ ਮਿਲੀ ਮ੍ਰਿਤਕ ਦੇਹ

ਨਿਊ ਸਾਊਥ ਵੇਲਜ਼ ਦੇ ਹੜ੍ਹ ਮਾਰੇ ਖੇਤਰਾਂ ਆਦਿ ਵਿੱਚ ਲਾਪਤਾ ਲੋਕਾਂ ਦੀ ਭਾਲ ਅਤੇ ਹੋਰ ਬਚਾਉ ਕਾਰਜ ਜਾਰੀ ਹਨ ਅਤੇ ਇਸੇ ਦੌਰਾਨ ਇੱਕ ਬਚਾਉ ਅਭਿਯਾਨ ਵਿੱਚ ਇੱਕ ਮ੍ਰਿਤਕ ਦੇਹ ਪਾਈ ਗਈ ਹੈ। ਪੁਲਿਸ ਹਾਲੇ ਇਸਦੀ ਜਾਂਚ ਕਰ ਰਹੀ ਹੈ ਪਰੰਤੂ ਅਨੁਮਾਨ ਇਹੀ ਲਗਾਏ ਜਾ ਰਹੇ ਹਨ ਕਿ ਉਕਤ ਮ੍ਰਿਤਕ ਦੇਹ ਇੱਕ 60 ਸਾਲਾ ਮਹਿਲਾ (ਡਾਇਨੇ ਸਮਿਥ) ਦੀ ਹੈ ਜੋ ਕਿ ਬੀਤੇ ਸੋਮਵਾਰ ਨੂੰ ਹੜ੍ਹ ਵਿੱਚ ਫੱਸ ਗਈ ਸੀ ਅਤੇ ਉਸਦਾ ਆਖਰੀ ਫੋਨ ਜਦੋਂ ਆਇਆ ਸੀ ਤਾਂ ਉਹ ਆਪਣੀ ਕਾਰ ਵਿੱਚ ਸੀ।
ਉਕਤ ਮਹਿਲਾ ਇੱਕ ਗਰੋਸਰੀ ਸਟੋਰ ਵਿੱਚ ਕੰਮ ਕਰਦੀ ਸੀ ਅਤੇ ਆਪਣੇ ਸਟੋਰ ਅਤੇ ਆਲ਼ੇ-ਦੁਆਲ਼ੇ ਦੇ ਖੇਤਰ ਵਿੱਚ ਬਹੁਤ ਹੀ ਮੇਲ-ਮਿਲਾਪ ਰੱਖਣ ਵਾਲੀ ਸੀ। ਯੂਗੋਵਰਾ ਜੋ ਕਿ ਇਸ ਸਮੇਂ ਹੜ੍ਹ ਮਾਰੇ ਖੇਤਰਾਂ ਵਿੱਚ ਸ਼ਾਮਿਲ ਹੈ, 700 ਵਿਅਕਤੀਆਂ ਦੀ ਆਬਾਦੀ ਵਾਲਾ ਇੱਕ ਛੋਟਾ ਜਿਹਾ ਖੇਤਰ ਹੈ ਜਿੱਥੇ ਕਿ ਹਰ ਕੋਈ ਉਕਤ ਮਹਿਲਾ ਨੂੰ ਜਾਣਦਾ-ਪਹਿਚਾਣਦਾ ਸੀ।