ਅੰਗਦਾਨ ਨੂੰ ਮਹਾਂਦਾਨ ਵਜੋਂ ਸਰਬ ਧਰਮ ਪ੍ਰਚਾਰਕ ਪਰਚਾਰਨ-  ਬ੍ਰਹਮ ਮਹਿੰਦਰਾ

IMG-20180813-WA0043

ਲੁਧਿਆਣਾ –  ਵਿਸ਼ਵ ਅੰਗਦਾਨ ਦਿਵਸ ਮੌਕੇ ਅੱਜ ਅਕਾਈ ਹਸਪਤਾਲ ਚੰਡੀਗੜ੍ਹ ਰੋਡ ਲੁਧਿਆਣਾ ਵਿੱਚ ਅੰਗਦਾਨ ਸੰਸਥਾ ਗਲੋਡਸ ਵੱਲੋਂ ਰਾਜ ਪੱਧਰੀ ਸਮਾਗਮ ਹੋਇਆ।
ਪੰਜਾਬ ਦੇ ਸਿਹਤ ਮੰਤਰੀ ਸ਼੍ਰੀ ਬ੍ਰਹਮ ਮਹਿੰਦਰਾ ਨੇ ਹਸਪਤਾਲ ਦੇ ਮੇਨੇਜਿੰਗ ਡਾਇਰੈਕਟਰ ਡਾ: ਬਲਦੇਵ ਸਿੰਘ ਔਲਖ ਨੂੰ ਪਿਛਲੇ 24 ਸਾਲਾਂ ਦੌਰਾਨ 15.000 ਤੋਂ ਵੱਧ ਗੁਰਦਾ ਟਰਾਂਪਲਾਂਟ ਤੇ ਸਰਜਰੀ ਕਰਨ ਤੇ ਮੁਬਾਰਕ ਦਿੱਤੀ। ਉਨ੍ਹਾਂ ਕਿਹਾ ਕਿ ਸਰਬ ਧਰਮ ਪ੍ਰਚਾਰਕ ਆਮ ਲੋਕਾਂ ਨੂੰ ਅੰਗਦਾਨ ਨੂੰ ਮਹਾਂਦਾਨ ਵਜੋਂ ਪਰਚਾਰਨ ਕਿਉਂ ਕਿ ਇੱਕ ਵਿਅਕਤੀ ਅੱਠ ਵਿਅਕਤੀਆਂ ਨੂੰ ਜੀਵਨ ਦਾਨ ਦੇ ਸਕਦਾ ਹੈ। ਉਨ੍ਹਾਂ ਡਾ: ਔਲਖ ਵੱਲੋਂ ਅਕਾਈ ਹਸਪਤਾਲ ਚ ਹੀ 7 ਸਾਲ ਦੇ ਬੱਚੇ ਸੁਖਰਾਜ ਸਿੰਘ ਨੂੰ ਉਸ ਦੀ ਕੈਨੇਡਾ ਤੋਂ ਆਈ ਦਾਦੀ ਜੀ ਦਾ ਗੁਰਦਾ ਟਰਾਂਸਪਲਾਂਟ ਕਰਨ ਦੀ ਸ਼ਲਾਘਾ ਕੀਤੀ।
ਇਸ ਮੌਕੇ ਸੈਂਕੜੇ ਸਿਰਕੱਢ ਪੰਜਾਬੀਆਂ ਨੇ ਅੰਗਦਾਨ ਕਰਨ ਦਾ ਪ੍ਰਣ ਵੀ ਕੀਤਾ।
ਇਸ ਮੌਕੇ ਚੋਣਵੇਂ ਪੱਤਰਕਾਰਾਂ ਨੂੰ ਪੰਜਾਬੀ ਲੇਖਕ ਤੇ ਡਾ: ਬਲਦੇਵ ਸਿੰਘ ਔਲਖ ਦੇ ਸਨੇਹੀ ਗੁਰਭਜਨ ਗਿੱਲ ਨੇ ਦੱਸਿਆ ਕਿ ਮਾਰਚ 2016 ਚ ਪ੍ਰਸਿੱਧ ਪੰਜਾਬੀ ਲੋਕ ਗਾਇਕ ਸ਼੍ਰੀ ਸਰਦੂਲ ਸਿਕੰਦਰ ਦੇ ਗੁਰਦੇ ਦੀ ਸਰਸਰੀ ਵੀ ਡਾ: ਔਲਖ ਨੇ ਹੀ ਦਯਾਨੰਦ ਹਸਪਤਾਲ ਸੇਵਾ ਦੌਰਾਨ ਕੀਤਾ ਸੀ  ਅਤੇ ਉਸ ਨੂੰ ਉਸਦੀ ਜੀਵਨ ਸਾਥਣ ਸਾਡੀ ਪਿਆਰੀ ਬੇਟੀ ਅਮਰ ਨੂਰੀ ਨੇ ਆਪਣਾ ਗੁਰਦਾ ਦਾਨ ਕੀਤਾ ਸੀ।
ਅਮਰ ਨੂਰੀ ਤੇ ਕੁਝ ਹੋਰ ਗੁਰਦਾ ਦਾਨੀਆਂ ਨੂੰ ਵੀ ਇਸ ਮੌਕੇ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਲੁਧਿਆਣਾ ਦੇ ਮੇਅਰ ਸ: ਬਲਕਾਰ ਸਿੰਘ ਸੰਧੂ, ਵਿਧਾਇਕ ਸੰਜੀਵ ਤਲਵਾਰ ਤੇ ਸੁਰਿੰਦਰ ਡਾਵਰ ਤੇ ਸਾਬਕਾ ਵਿਧਾਇਕ ਜੱਸੀ ਖੰਗੂੜਾ ਨੇ ਵੀ ਅੰਗਦਾਨ ਫਾਰਮ ਭਰੇ।
ਡਾ: ਬਲਦੇਵ ਸਿੰਘ ਔਲਖ ਨੇ ਮੁੱਖ ਮਹਿਮਾਨ ਸ਼੍ਰੀ ਬ੍ਰਹਮ ਮਹਿੰਦਰਾ ਜੀ ਨੂੰ ਜੀ ਆਇਆਂ ਨੂੰ ਕਰਦਿਆਂ ਕਿਹਾ ਕਿ ਉਹ ਜਦ ਵੀ ਜਿੱਥੇ ਵੀ ਚਾਹੁਣ ਆਪਣੇ ਹਸਪਤਾਲ ਪਰਿਵਾਰ ਵੱਲੋਂ  ਵਕਤ ਦਾ ਦਸਵੰਧ ਦੇਣ ਲਈ ਤਿਆਰ ਹਨ। ਪ੍ਰਸਿੱਧ ਵਕੀਲ ਤੇ ਡਾ: ਔਲਖ ਦੇ ਸਲਾਹਕਾਰ ਹਰਪ੍ਰੀਤ ਸਿੰਘ ਸੰਧੂ ਨੇ ਧੰਨਵਾਦ ਦੇ ਸ਼ਬਦ ਕਹੇ। ਗੁਰੂ ਨਾਨਕ ਇੰਟ: ਪਬਲਿਕ ਸਕੂਲ ਦੇ ਵਿਦਿਆਰਥੀਅਂ ਨੇ ਅੰਗਦਾਨ ਬਾਰੇ ਕੱਵਾਲੀ ਸ: ਗੋਬਿੰਦਰ ਸਿੰਘ ਆਲਮਪੁਰੀ ਦੀ ਸੰਗੀਤ ਨਿਰਦੇਸ਼ਨਾ ਚ ਪੇਸ਼ ਕੀਤੀ।
ਇਸ ਮੌਕੇ ਲੁਧਿਆਣਾ ਦੀਆਂ ਸਿਰਕੱਢ ਹਸਤੀਆਂ ਵਿੱਚੋਂ ਡਾ: ਅਮਰਜੀਤ ਸਿੰਘ ਨੰਦਾ, ਵੀ ਸੀ, ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ, ਗੁਰਭਜਨ ਗਿੱਲ, ਚੇਅਰਮੈਨ, ਮਹਾਰਾਜਾ ਦਲੀਪ ਸਿੰਘ ਮੈਮੋਰੀਅਲ ਟਰਸਟ,ਪ੍ਰੋ: ਰਵਿੰਦਰ ਭੱਠਲ ਪ੍ਰਧਾਨ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ, ਸ: ਯੁਰਿੰਦਰ ਸਿੰਘ ਹੇਅਰ ਆਈ ਜੀ ਪੰਜਾਬ ਪੁਲਿਸ,ਤੇਜ ਪ੍ਰਤਾਪ ਸਿੰਘ ਸੰਧੂ, ਜਨ: ਸਕੱਤਰ, ਸ: ਸੋਭਾ ਸਿੰਘ ਮੈਮੋਰੀਅਲ ਫਾਉਂਡੇਸ਼ਨ, ਫੁੱਲਾਂ ਦੇ ਅੰਤਰ ਰਾਸ਼ਟਰੀ ਬੀਜ ਉਤਪਾਦਕ ਅਵਤਾਰ ਸਿੰਘ ਢੀਂਡਸਾ,ਪੀ ਏ ਯੂ ਅਧਿਆਪਕ ਜਂਥੇਬੰਦੀ ਦੇ ਸਾਬਕਾ ਪ੍ਰਧਾਨ ਹਰਮੀਤ ਸਿੰਘ ਕਿੰਗਰਾ, ਸਾਬਕਾ ਡੀਨ ਖੇਤੀ ਕਾਲਿਜ ਡਾ: ਹ ਸ ਧਾਲੀਵਾਲ, ਸਾਬਕਾ ਪ੍ਰਿੰਸੀਪਲ ਗੌਰਮਿੰਟ ਗਰਲਜ਼ ਕਾਲਿਜ ਡਾ: ਮਨਜੀਤ ਸੋਢੀਆ,ਪਾਮੇਟੀ ਦੇ ਡਾਇਰੈਕਟਰ ਡਾ: ਹਰਜੀਤ ਸਿੰਘ ਧਾਲੀਵਾਲ, ਆਰਗੈਨਿਕ ਫਾਰਮਿੰਗ ਦੇ ਡਾਇਰੈਕਟਰ ਡਾ: ਚਰਨਜੀਤ ਸਿੰਘ ਔਲਖ, ਸੀਨੀਅਰ ਆਗੂ ਰਾਜਿੰਦਰ ਸਿੰਘ ਬਸੰਤ, ਗੁਰਮੀਤ ਸਿੰਘ ਕੁਲਾਰ, ਪ੍ਰਧਾਨ ਫੀਕੋ, ਭਾਊ ਭਗਵਾਨ ਸਿੰਘ ਮੈਡੀਵੇਜ਼,(ਗੁਰਮੇਲ ਮੈਡੀਕਲ ਹਾਲ) ਅਮਰਜੀਤ ਸਿੰਘ ਟਿੱਕਾ,ਇੰਦਰਜੀਤ ਗੋਗੀ ਕਾਂਗਰਸ ,ਪ੍ਰਧਾਨ, ਲੋਕ ਗਾਇਕ ਸੁਖਵਿੰਦਰ  ਸੁੱਖੀ,ਰਵਿੰਦਰ ਰੰਗੂਵਾਲ , ਪ੍ਰਧਾਨ, ਪੰਜਾਬ ਕਲਚਰਲ ਸੋਸਾਇਟੀ, ਜਸਵਿੰਦਰ ਸਿੰਘ ਐਡਵੋਕੇਟ ਪਾਲ ਸਿੰਘ ਗਰੇਵਾਲ, ਕੇ ਜੀ ਸ਼ਰਮਾ ਐਡਵੋਕੇਟ, ਪਰਮਜੀਤ ਸਿੰਘ ਰਿਆਤ, ਡਾ: ਸ ਸ ਸਿੱਧੂ ਸਿਵਿਲ ਸਰਜਨ ਲੁਧਿਆਣਾ ਵੀ ਹਾਜ਼ਰ ਸਨ।
(ਗੁਰਭਿੰਦਰ ਗੁਰੀ)

Welcome to Punjabi Akhbar

Install Punjabi Akhbar
×
Enable Notifications    OK No thanks