ਬਾਡੀ ਲੋਸ਼ਨ ਵਿੱਚ ਬੈਕਟੀਰੀਆ, ਕੋਲਜ਼ ਸਟੋਰ ਤੋਂ ਮੰਗਵਾਏ ਵਾਪਿਸ

ਏ.ਸੀ.ਸੀ.ਸੀ. (The Australian Competition & Consumer Commission ) ਦੀਆਂ ਤਾਕੀਦਾਂ ਅਨੁਸਾਰ ਕੋਲਜ਼ ਸਟੋਰਾਂ ਉਪਰ ਵਿਕ ਰਹੇ ਬੀਚ ਰੋਡ ਨੈਚੁਰਲਜ਼ ਦੇ ਬਾਡੀ ਲੋਸ਼ਨਾਂ ਨੂੰ ਸਟੋਰ ਦੀਆਂ ਸ਼ੈਲਫ਼ਾਂ ਉਪਰੋ ਹਟਾ ਲਿਆ ਗਿਆ ਹੈ ਅਤੇ ਗ੍ਰਾਹਕਾਂ ਨੂੰ ਇਸਨੂੰ ਨਾ ਖਰੀਦਣ ਦੀਆਂ ਸਲਾਹਾਂ ਦਿੱਤੀਆਂ ਗਈਆਂ ਹਨ। ਏ.ਸੀ.ਸੀ.ਸੀ. ਦਾ ਮੰਨਣਾ ਹੈ ਕਿ ਇਸ ਲੋਸ਼ਨ ਵਿੱਚ ਬੈਕਟੀਰੀਆ ਹੈ ਜੋ ਕਿ ਸਰੀਰ ਉਪਰ ਇਨਫੈਕਸ਼ਨ ਕਰ ਸਕਦਾ ਹੈ ਅਤੇ ਖਾਸ ਕਰਕੇ ਅਜਿਹੇ ਵਿਅਕਤੀ ਜਿਨ੍ਹਾਂ ਦਾ ਇਮਿਊਨ ਸਿਸਟਮ ਘੱਟ ਹੈ ਜਾਂ ਵਿਗੜਿਆ ਹੈ, ਨੂੰ ਇਹ ਲੋਸ਼ਨ ਨਾ ਵਰਤਣ ਦੀਆਂ ਸਲਾਹਾਂ ਦਿੱਤੀਆਂ ਜਾ ਰਹੀਆਂ ਹਨ।
ਬੈਚ ਨੰਬਰ BF601 ਨਾਲ ਯੁਕਤ ਅਜਿਹੇ ਪੈਕਜਾਂ ਨੂੰ ਖਰੀਦਣ ਤੋਂ ਵਰਜਿਆ ਜਾ ਰਿਹਾ ਹੈ ਅਤੇ ਇਸ ਦੇ ਨਾਲ ਹੀ 93489180038902 ਆਰ ਰੋਜ਼ ਵਾਟਰ ਅਤੇ 9348918003883 ਸ਼ੀਆ ਅਤੇ ਵਨੀਲਾ ਬਾਰਕੋਡਾਂ ਵਾਲੇ ਪ੍ਰਾਡਕਟ ਵੀ ਨਾ ਵਰਤਣ ਦੀਆਂ ਸਲਾਹਾਂ ਦਿੱਤੀਆਂ ਗਈਆਂ ਹਨ:
ਅਦਾਰੇ ਨੇ ਕਿਹਾ ਹੈ ਕਿ ਉਕਤ ਵਸਤੂਆਂ ਕੋਲਜ਼ ਦੇ ਸਟੋਰਾਂ ਅੰਦਰ ਫਰਵਰੀ 1 ਤੋਂ 6 ਦਰਮਿਆਨ ਵੇਚੀਆਂ/ਖਰੀਦੀਆਂ ਗਈਆਂ ਹਨ ਅਤੇ ਗ੍ਰਾਹਕਾਂ ਨੂੰ ਇਨ੍ਹਾਂ ਵਸਤੂਆਂ ਦੀ ਵਰਤੋਂ ਇੱਕ ਦਮ ਬੰਦ ਕਰ ਦੇਣੀ ਚਾਹੀਦੀ ਹੈ।