ਅਕਾਲੀ ਦਲ ਨਿਊਜ਼ੀਲੈਂਡ ਦੀਆਂ ਪੰਜਾਬ ਵਿਚ ਸਰਗਰਮੀਆਂ: ਬੌਬੀ ਬਰਾੜ ਨੇ ਵਿਧਾਇਕ ਸ. ਵਿਰਸਾ ਸਿੰਘ ਵਲਟੋਹਾ ਨੂੰ ਮਿਲ ਇਕ ਪਰਿਵਾਰ ਦੀਆਂ ਸਮੱਸਿਆਵਾਂ ਹੱਲ ਕਰਵਾਈਆਂ

NZ PIC 30 Aug-2ਸ਼੍ਰੋਮਣੀ ਅਕਾਲੀ ਦਲ ਨਿਊਜ਼ੀਲੈਂਡ ਵਿੰਗ ਦੇ ਪ੍ਰਧਾਨ ਸ. ਜਗਜੀਤ ਸਿੰਘ ਬੌਬੀ ਬਰਾੜ ਜੋ ਕਿ ਪੰਜਾਬ ਦੇ ਦੌਰੇ ‘ਤੇ ਹਨ, ਨੇ ਬੀਤੇ ਦਿਨੀਂ ਹਲਕਾ ਖੇਮਕਰਨ ਤੋਂ ਵਿਧਾਇਕ ਸ. ਵਿਰਸਾ ਸਿੰਘ ਵਲਟੋਹਾ ਹੋਰਾਂ ਨਾਲ ਮਿਲ ਕੇ ਇਥੇ ਰਹਿੰਦੇ ਇਕ ਪਰਿਵਾਰ ਦੀਆਂ ਸਮੱਸਿਆਵਾਂ ਦਾ ਹੱਲ ਕਰਵਾਇਆ।  ਪਰਿਵਾਰ ਵੱਲੋਂ ਉਨ੍ਹਾਂ ਦਾ ਧੰਨਵਾਦ ਕਰਨ ਲਈ ਉਹ ਉਨ੍ਹਾਂ ਦੇ ਨਿਵਾਸ ਸਥਾਨ ਉਤੇ ਗਏ ਅਤੇ ਪਾਰਟੀ ਗਤੀਵਿਧੀਆਂ ਬਾਰੇ ਵਿਚਾਰ ਕੀਤੀ। ਉਨ੍ਹਾਂ ਸ. ਵਿਰਸਾ ਸਿੰਘ ਵਲਟੋਹਾ ਨੂੰ ਨਿਊਜ਼ੀਲੈਂਡ ਆਉਣ ਦਾ ਸੱਦਾ ਦਿੱਤਾ। ਸ. ਵਲਟੋਹਾ ਨੇ ਵੀ ਸੁਦੰਰ ਦੇਸ਼ ਨਿਊਜ਼ੀਲੈਂਡ ਦੀ ਤਰੀਫ ਕੀਤੀ ਅਤੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਉਹ ਜਰੂਰ ਇਥੇ ਵਸਦੇ ਪੰਜਾਬੀ ਭਾਈਚਾਰੇ ਨੂੰ ਵੇਖਣ ਅਤੇ ਮਿਲਣ ਆਉਣਗੇ। ਵਰਨਣਯੋਗ ਹੈ ਕਿ ਸ. ਜਗਜੀਤ ਸਿੰਘ ਬੌਬੀ ਬਰਾੜ ਅਕਸਰ ਪੰਜਾਬ ਜਾਂਦੇ ਰਹਿੰਦੇ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਦੀਆਂ ਗਤੀਵਿਧੀਆਂ ਦੇ ਵਿਚ ਨਿਊਜ਼ੀਲੈਂਡ ਦੀ ਭਰਵੀਂ ਨੁਮਾਇੰਦਗੀ ਕਰ ਰਹੇ ਹਨ।

Welcome to Punjabi Akhbar

Install Punjabi Akhbar
×
Enable Notifications    OK No thanks