ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿਚਾਲੇ ਯਾਤਰਾਵਾਂ ਦਾ ਬਲੂ ਪ੍ਰਿੰਟ ਅਗਲੇ ਹਫਤੇ

(ਐਸ.ਬੀ.ਐਸ.) ਨਿਊਜ਼ੀਲੈਂਡ ਨੇ ਆਪਣੇ ਦੇਸ਼ ਨੂੰ ਪੂਰੀ ਤਰਾ੍ਹਂ ਨਾਲ ਕੋਵਿਡ 19 ਦੇ ਖ਼ਤਰੇ ਤੋਂ ਮੁਕਤ ਕਰਦਿਆਂ ਉਮੀਦ ਜਤਾਈ ਹੈ ਕਿ ਉਹ ਜੂਨ ਮਹੀਨੇ ਦੇ ਅੰਤਲੇ ਦਿਨਾਂ ਤੱਕ ਲਗਾਈਆਂ ਗਈਆਂ ਸਾਰੀਆਂ ਬੰਦਿਸ਼ਾਂ ਨੂੰ ਖੋਲ੍ਹ ਦੇਣਗੇ। ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿਚਾਲੇ ਯਾਤਰਾਵਾਂ ਦਾ ਫਾਈਨਲ ਬਲੂ ਪ੍ਰਿੰਟ ਅਗਲੇ ਹਫਤੇ ਤੱਕ ਜਾਰੀ ਕਰ ਦਿੱਤਾ ਜਾਵੇਗਾ। ਇਹ ਬਲੂ ਪ੍ਰਿੰਟ ਨੂੰ ਬਣਾਉਣ ਵਿੱਚ ਸਰਕਾਰੀ ਲੋਕ, ਏਅਰਪੋਰਟ ਅਤੇ ਏਅਰਲਾਈਨਾਂ ਦੇ ਨੁਮਾਇੰਦੇ, ਜਿਨਾ੍ਹਂ ਨੂੰ ਕਿ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਨੇ ਆਪਸੀ ਰਜ਼ਾਮੰਦੀ ਨਾਲ ਥਾਪਿਆ ਹੈ, ਸ਼ਾਮਿਲ ਹਨ ਅਤੇ ਅਗਲੇ ਹਫਤੇ ਇਹ ਲਾਗੂ ਕਰ ਦਿੱਤਾ ਜਾਵੇਗਾ। ਵੈਸੇ ਪ੍ਰਧਾਨ ਮੰਤਰੀ ਸਕੋਟ ਮੋਰਿਸਨ ਨੇ ਇਸਨੂੰ ਜੁਲਾਈ ਦੇ ਮਹੀਨੇ ਵਿੱਚ ਲਾਗੂ ਕਰਨ ਲਈ ਕਿਹਾ ਹੈ ਪਰੰਤੂ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਇਸ ਲਈ ਜ਼ਿਆਦਾ ਉਤਸੁਕ ਦਿਖਾਈ ਦੇ ਰਹੇ ਹਨ।

Install Punjabi Akhbar App

Install
×