Deprecated: Required parameter $position follows optional parameter $tags in /home/punjabia/public_html/wp-content/plugins/fluentformpro/src/Components/Post/Components/PostContent.php on line 14

Deprecated: Required parameter $options follows optional parameter $correctValue in /home/punjabia/public_html/wp-content/plugins/fluentformpro/src/classes/Quiz/QuizController.php on line 399
ਸਕਾਟਲੈਂਡ ਨੂੰ 11 ਅਪ੍ਰੈਲ ਨੂੰ ਕਿਉਂ ਕੀਤਾ ਜਾਵੇਗਾ ਨੀਲੇ ਰੰਗ ਨਾਲ ਰੌਸ਼ਨ? | Punjabi Akhbar | Punjabi Newspaper Online Australia

ਸਕਾਟਲੈਂਡ ਨੂੰ 11 ਅਪ੍ਰੈਲ ਨੂੰ ਕਿਉਂ ਕੀਤਾ ਜਾਵੇਗਾ ਨੀਲੇ ਰੰਗ ਨਾਲ ਰੌਸ਼ਨ?

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)ਸਕਾਟਲੈਂਡ ਭਰ ਦੇ ਪ੍ਰਸਿੱਧ ਸਥਾਨਾਂ ਨੂੰ 11 ਅਪ੍ਰੈਲ ਦਿਨ ਐਤਵਾਰ ਨੂੰ ਵਿਸ਼ਵ ਪਾਰਕਿੰਸਨ (ਦਿਮਾਗ ਨਾਲ ਸੰਬੰਧਿਤ ਇੱਕ ਬਿਮਾਰੀ) ਦਿਵਸ ਮੌਕੇ ਨੀਲੇ ਰੰਗ ਨਾਲ ਰੋਸ਼ਨ ਕੀਤਾ ਜਾਵੇਗਾ। ਇਸ ਵਿਸ਼ੇਸ਼ ਦਿਨ ਨੂੰ ਸਕਾਟਲੈਂਡ ਵਿੱਚ ਇਸ ਬਿਮਾਰੀ ਨਾਲ ਪ੍ਰਭਾਵਿਤ 12,400 ਲੋਕਾਂ ਲਈ ਇੱਕ ਦੂਜੇ ਦੇ ਨਾਲ ਜੁੜਨ ਦੇ ਇੱਕ ਮੌਕੇ ਦੇ ਤੌਰ ਤੇ ਤਿਆਰ ਕੀਤਾ ਗਿਆ ਹੈ। ਦੁਨੀਆ ਭਰ ਵਿੱਚ ਲੱਖਾਂ ਹੋਰ ਲੋਕ ਵਿਸ਼ਵ ਦੀ ਸਭ ਤੋਂ ਤੇਜ਼ੀ ਨਾਲ ਵੱਧ ਰਹੀ ਨਿਊਰੋਲੌਜੀਕਲ ਸਥਿਤੀ ਦੇ ਨਾਲ ਜੀ ਰਹੇ ਹਨ। ਇਸ ਸੰਬੰਧੀ ਚੈਰੀਟੀ ਪਾਰਕਿੰਸਨ ਸਕਾਟਲੈਂਡ ਆਪਣੇ ਸਮਰਥਨ ਨੂੰ ਦਰਸਾਉਣ ਅਤੇ ਬਿਮਾਰੀ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਦੇਸ਼ ਭਰ ਦੀਆਂ ਪ੍ਰਸਿੱਧ ਥਾਵਾਂ ਨੂੰ ਨੀਲਾ ਬਣਾ ਕੇ ਇਸ ਖਾਸ ਦਿਨ ਦੀ ਤਿਆਰੀ ਕਰਨ ਲਈ ਤਿਆਰ ਹੈ। ਜਿਸਦੇ 40 ਤੋਂ ਵੱਧ ਮਾਨਤਾ ਪ੍ਰਾਪਤ ਲੱਛਣ ਹਨ ਪਰ ਇਸ ਦਾ ਕੋਈ ਇਲਾਜ਼ ਨਹੀਂ ਹੈ। ਇਸ ਦਿਨ ਲਈ ਲਰਵਿਕ ਤੋਂ ਆਇਰ, ਸੇਂਟ ਐਂਡਰਿਊਜ਼ ਤੋਂ ਇਨਵਰਨੇਸ ਅਤੇ ਗਲਾਸਗੋ ਤੋਂ ਐਡਿਨਬਰਾ, ਐਡਿਨਬਰਾ ਕੈਸਲ ਅਤੇ ਐਬਰਡੀਨ ਦੇ ਮਾਰਿਸ਼ਲ ਕਾਲਜ ਵਰਗੀਆਂ ਮਸ਼ਹੂਰ ਇਮਾਰਤਾਂ, ਇਸ ਸਥਿਤੀ ‘ਤੇ ਰੋਸ਼ਨੀ ਪਾਉਣ ਲਈ ਨੀਲੇ ਰੰਗ ਨਾਲ ਪ੍ਰਕਾਸ਼ਿਤ ਹੋਣਗੀਆਂ। ਇਸ ਪ੍ਰੋਗਰਾਮ ਦਾ ਆਯੋਜਨ ਵਲੰਟੀਅਰ ਕੈਰਨ ਮੈਕਕਨੇਲ ਕਰ ਰਹੀ ਹੈ ਜੋ ਕਿ ਵੱਧ ਤੋਂ ਵੱਧ ਲੋਕਾਂ ਨੂੰ ਜੋੜਨ ਦੇ ਯਤਨ ਵਿਚ ਦੇਸ਼ ਭਰ ਵਿੱਚ ਮਹੱਤਵਪੂਰਣ ਨਿਸ਼ਾਨਾਂ ਨਾਲ ਤਾਲਮੇਲ ਕਰ ਰਿਹਾ ਹੈ। ਇਸ ਸਾਲ ਐਡਿਨਬਰਾ ਕੈਸਲ ਨੂੰ ਪਹਿਲੀ ਵਾਰ ਸ਼ਾਮਿਲ ਕੀਤਾ ਜਾ ਰਿਹਾ ਹੈ ਕਿਉਂਕਿ ਇਹ ਸਕਾਟਲੈਂਡ ਵਿੱਚ ਇੱਕ ਪ੍ਰਮੁੱਖ ਸਥਾਨ ਹੈ। ਕੈਰਨ ਅਨੁਸਾਰ ਵਿਸ਼ਵ ਪਾਰਕਿੰਸਨ ਡੇ ਦੇ ਲਈ ਸਕਾਟਲੈਂਡ ਨੂੰ ਪ੍ਰਕਾਸ਼ਿਤ ਕਰਨਾ ਪਾਰਕਿੰਸਨ ਦੇ ਲਈ ਜਾਗਰੂਕਤਾ ਵਧਾਉਣ ਅਤੇ ਪਾਰਕਿੰਸਨ ਦੇ ਭਾਈਚਾਰੇ ਨੂੰ ਦਰਸਾਏਗਾ ਕਿ ਅਸੀਂ ਉਨ੍ਹਾਂ ਦੇ ਨਾਲ ਖੜ੍ਹੇ ਹਾਂ ਅਤੇ ਜਦੋਂ ਤੱਕ ਕੋਈ ਇਲਾਜ਼ ਨਹੀਂ ਮਿਲ ਜਾਂਦਾ ਉਦੋਂ ਤੱਕ ਇਹ ਸੰਸਥਾ ਜਾਗਰੂਕਤਾ ਵਧਾਉਣ ਲਈ ਕੰਮ ਕਰਦੀ ਰਹੇਗੀ।

Install Punjabi Akhbar App

Install
×