ਪ੍ਰਧਾਨ ਮੰਤਰੀ ਦੇ ਹੱਥ ‘ਖ਼ੂਨ’ ਨਾਲ ਰੰਗੇ ਹੋਏ -ਮਾਈਕਲ ਸਲੈਟਰ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਆਸਟ੍ਰੇਲੀਆਈ ਟੀਮਾ ਦਾ ਸਾਬਕਾ ਟੈਸਟ ਕ੍ਰਿਕਟ ਖਿਡਾਰੀ ਮਾਈਕਲ ਸਲੈਟਰ ਜੋ ਕਿ ਇਸ ਸਮੇਂ ਭਾਰਤ ਵਿੱਚ ਹੈ ਅਤੇ ਇੱਥੇ ਉਹ ਇੱਕ ਕਮੈਂਟੇਟਰ ਦੀ ਹੈਸੀਅਤ ਨਾਲ ਆਇਆ ਸੀ ਅਤੇ ਆਸਟ੍ਰੇਲੀਆ ਦੀ ਮੋਰੀਸਨ ਸਰਕਾਰ ਵੱਲੋਂ ਕਰੋਨਾ ਕਾਰਨ ਲਗਾਈਆਂ ਗਈਆਂ ਫਲਾਈਟਾਂ ਦੀਆਂ ਪਾਬੰਧੀਆਂ ਦੇ ਇਵਜ ਵਿੱਚ ਭਾਰਤ ਵਿੱਚ ਹੀ ਫਸਿਆ ਹੋਇਆ ਹੈ ਅਤੇ ਹਰ ਪੱਖੋਂ ਆਪਣੇ ਘਰ ਪਰਤਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ ਨੇ ਟਵੀਟ ਕਰਕੇ ਕਿਹਾ ਕਿ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਦੇ ਹੱਥ ਖ਼ੂਨ ਨਾਲ ਰੰਗੇ ਗਏ ਹਨ, ਉਸਨੇ ਸਾਨੂੰ (ਭਾਰਤ ਵਿੱਚ ਫਸੇ ਆਸਟ੍ਰੇਲੀਆਈ ਨਾਗਰਿਕ) ਬਿਨ੍ਹਾਂ ਕਿਸੇ ਫਿਕਰ ਤੋਂ ਹੀ ਛੱਡ ਦਿੱਤਾ ਹੈ। ਸਾਬਕਾ ਕ੍ਰਿਕਟਰ ਨੇ ਤਾਂ ਇਹ ਵੀ ਕਿਹਾ ਕਿ ਉਨ੍ਹਾਂ ਦੀ (ਸਕਾਟ ਮੋਰੀਸਨ) ਦੀ ਹਿੰਮਤ ਕਿਵੇਂ ਪਈ ਕਿ ਉਹ ਉਨ੍ਹਾਂ ਨਾਲ ਇਸ ਤਰ੍ਹਾਂ ਨਾਲ ਵਿਵਹਾਰ ਕਰੇ ਅਤੇ ਉਨ੍ਹਾਂ ਨੂੰ ਬੇਘਰ ਕਰ ਕੇ ਦੂਸਰੇ ਦੇਸ਼ਾਂ ਵਿੱਚ ਬਿਠਾ ਦੇਵੇ…..?
ਮਾਈਕਲ ਸਲੈਟਰ ਨੇ ਹੋਰ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਆਪਣਾ ਕੁਆਰਨਟੀਨ ਸਿਸਟਮ ਦੀਆਂ ਖ਼ਾਮੀਆਂ ਨੂੰ ਦੂਰ ਕਰੇ ਨਾ ਕਿ ਆਸਟ੍ਰੇਲੀਆਈ ਨਾਗਰਿਕਾਂ ਨੂੰ ਦੂਸਰੇ ਦੇਸ਼ਾਂ ਵਿੱਚ ਮਰਨ ਲਈ ਛੱਡ ਦੇਵੇ।
ਉਨ੍ਹਾਂ ਹੋਰ ਕਿਹਾ ਕਿ ਅਜਿਹੀਆਂ ਪਾਬੰਧੀਆਂ ਤਾਂ ਅਮਰੀਕਾ, ਬ੍ਰਿਟੇਨ ਜਿਹੇ ਕਿਸੇ ਵੀ ਦੇਸ਼ ਦੀਆਂ ਫਲਾਈਟਾਂ ਜਾਂ ਆਵਾਗਮਨ ਉਪਰ ਨਹੀਂ ਸੀ ਲਗਾਈਆਂ ਗਈਆਂ ਤਾਂ ਫੇਰ ਭਾਰਤ ਨਾਲ ਇਹ ਵਿਤਕਰਾ ਕਿਉਂ ਕੀਤਾ ਜਾ ਰਿਹਾ ਹੈ….?
ਉਧਰ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਸਾਬਕਾ ਕ੍ਰਿਕਟਰ ਦੇ ਬਿਆਨਾਂ ਨੂੰ ਗੈਰ-ਜ਼ਿੰਮੇਵਾਰਾਨਾ ਅਤੇ ਫਜ਼ੂਲ ਦੱਸਿਆ ਹੈ ਅਤੇ ਕਿਹਾ ਹੈ ਕਿ ਉਹ ਤਾਂ ਸਭ ਕੁੱਝ ਆਪਣੇ ਦੇਸ਼ ਦੀ ਜਨਤਕ ਸਿਹਤ ਕਾਰਨ ਹੀ ਕਰ ਰਹੇ ਹਨ ਅਤੇ ਇਹ ਆਰਜ਼ੀ ਤੌਰ ਤੇ ਵੀ ਹੈ ਅਤੇ ਹਾਲ ਦੀ ਘੜੀ ਅਜਿਹੀਆਂ ਪਾਬੰਧੀਆਂ 15 ਮਈ ਤੱਕ ਹੀ ਲਗਾਈਆਂ ਗਈਆਂ ਹਨ। ਜਿਵੇਂ ਹੀ ਸਥਿਤੀਆਂ ਕਾਬੂ ਵਿੱਚ ਹੋਣਗੀਆਂ, ਸਭ ਕੁੱਝ ਮੁੜ ਤੋਂ ਸ਼ੁਰੂ ਹੋ ਜਾਵੇਗਾ।

Install Punjabi Akhbar App

Install
×