ਅੱਜ ਪੰਜਾਬੀ ਸੱਥ ਪਰਥ ਵੱਲੋਂ ਪੰਜਾਬ ਵਿੱਚ ਪੁਰ-ਅਮਨ ਸ਼ਾਂਤੀ, ਭਾਈਚਾਰਕ ਸਾਂਝ ਅਤੇ ਸਰਬੱਤ ਦੇ ਭਲੇ ਲਈ, ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ । ਜੋ ਕਿ ਰੈੱਡ ਕਰਾਸ ਬਲੱਡ ਡੋਨਰ ਸੈਂਟਰ , ਪਰਥ ਵਿਖੇ ਸਵੇਰੇ 9:00 ਵਜੇ ਤੋਂ ਲੈ ਕੇ 11:00 ਵਜੇ ਤੱਕ ਸੀ । ਜਿਸ ਵਿੱਚ ਸੱਥ ਦੇ ਮੈਂਬਰਾਂ ਜਤਿੰਦਰ ਭੰਗੂ, ਪਿਆਰਾ ਸਿੰਘ, ਹਰਮੰਦਰ ਕੰਗ , ਅਮਰਿੰਦਰ ਸਿੰਘ , ਗੁਰਵਿੰਦਰ ਸਿੰਘ ਖਰੌਡ, ਹਰਲਾਲ ਸਿੰਘ ਅਤੇ ਹੋਰ ਸੁਹਿਰਦ ਸੱਜਣਾ ਨੇ ਹਿੱਸਾ ਲਿਆ। ਵਧੇਰੇ ਸਮਾਂ ਨਾ ਮਿਲਣ ਕਰਕੇ ਕਝ ਦੋਸਤਾਂ ਨੂੰ ਵਾਪਸ ਮੁੜਨਾ ਪਿਆ। ਜਿਨ੍ਹਾਂ ਲਈ ਦੁਬਾਰਾ ਰੈੱਡ ਕਰਾਸ ਤੋਂ ਸਮਾਂ ਲਿਆ ਜਾਵੇਗਾ।ਇਸ ਮੌਕੇ ਤੇ ਸੱਥ ਦੇ ਨੌਜਵਾਨਾਂ ਨੇ ਪੰਜਾਬ ਦੇ ਖਰਾਬ ਹੋਏ ਮਾਹੋਲ ਤੇ ਗਹਿਰੀ ਚਿੰਤਾ ਪਰਗਟ ਕੀਤੀ। ਨੌਜਵਾਨਾਂ ਦਾ ਕਹਿਣਾ ਹੈ ਕਿ ਸਰਕਾਰ ਅਤੇ ਪ੍ਰਸ਼ਾਸ਼ਨ ਦੇ ਪੱਖਪਾਤੀ ਰੱਵੀਈਏ ਨਾਲ ਪੰਜਾਬ ਵਿੱਚ ਆਰਜਕਤਾ ਫੈਲੀ ਹੈ । ਪੰਜਾਬ ਵਿਧਾਨ ਸਭਾ ਦੀਆਂ ਚੋਣਾ ਨਜਦੀਕ ਆਉਣ ਕਰਕੇ ਅਤੇ ਪਿਛਲੇ ਦਹਾਕੇ ਦੌਰਾਨ ਪੰਜਾਬ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਕਰਕੇ ਪੈਦਾ ਹੋਏ ਵਿੱਤੀ ਸੰਕਟ, ਕਿਸਾਨੀ ਸੰਕਟ ਅਤੇ ਹੋਰਨਾਂ ਸਮਾਜਿਕ ਮੁਦਿਆਂ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਸਰਕਾਰ ਨੇ ਕੋਝੀ ਚਾਲ ਚੱਲੀ ਹੈ।ਲੋਕਾਂ ਨੂੰ ਚਾਹੀਦਾ ਹੈ ਕਿ ਸਮਾਜਿਕ ਸੱਮਸਿਆਵਾਂ ਨੂੰ ਪੈਦਾ ਕਰਨ ਵਾਲ਼ੇ ਜਿੰਮੇਵਾਰ ਵਿਅਕਤੀਆਂ ਦੀ ਪਹਿਚਾਣ ਕਰਕੇ ਓਹਨਾਂ ਦਾ ਸੰਪੂਰਨ ਬਾਈਕਾਟ ਕਰਨ ਅਤੇ ਆਪਸ ਵਿੱਚ ਭਾਈਚਾਰਕ ਸਾਂਝ ਬਰਕਰਾਰ ਰੱਖਣ। ਅਖੀਰ ਵਿੱਚ ਸੱਥ ਦੇ ਸੰਚਾਲਕ ਹਰਲਾਲ ਸਿੰਘ ਨੇ ਸਭ ਦਾ ਧੰਨਵਾਦ ਕੀਤਾ ।