
ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸਾਕਾ ਜੂਨ 1984 ਦੇ ਸਮੂਹ ਸ਼ਹੀਦਾ ਨੂੰ ਸਮਰਪਿਤ ਇਕ ਖੂਨ ਦਾਨ ਕੈਪ 11 ਜੂਨ ਦਿਨ ਵੀਰਵਾਰ ਦੁਪਹਿਰ 12 ਵਜੇ ਤੋ ਲੈ ਕੇ ਰਾਤ 7 ਵਜੇ ਤੱਕ 141 ਕੋਲਮਾਰ ਰੋਡ, ਪਾਪਾਟੋਏਟੋਏ ਵਿਖੇ ਲਗਾਇਆ ਜਾ ਰਿਹਾ ਹੈ। ਪੰਜਾਬ ਐਕਸਪ੍ਰੈਸ ਅਤੇ ਅਣਖੀਲਾ ਪੰਜਾਬ ਟੀ.ਵੀ. ਵੱਲੋਂ ਇਸ ਕੈਂਪ ਦਾ ਆਯੋਜਨ ਪਹਿਲੀ ਵਾਰ ਬਲੱਡ ਸੈਂਟਰ ਤੋਂ ਬਾਹਰ ਕੀਤਾ ਜਾ ਰਿਹਾ ਹੈ। ਖੂਨ ਦਾਨ ਕਰਨ ਵਾਲੇ ਸਾਰੇ ਦਾਨੀ ਸੱਜਣਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਸ ਬਲੱਡ ਕੈਂਪ ਦੇ ਵਿਚ ਜਰੂਰ ਆਪਣਾ ਹਿੱਸਾ ਪਾਉਣ।