ਮਾਝਾ ਯੂਥ ਕਲੱਬ ਬ੍ਰਿਸਬੇਨ ਵਲੋਂ ਸਲਾਨਾ ਖੂਨਦਾਨ ਕੈਂਪ 

ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ ਵਿੱਚ ਪਿਛਲੇ ਛੇ ਸਾਲਾਂ ਤੋਂ ਸਮਾਜਿਕ ਕਾਰਜਾਂ ਨੂੰ ਤਰਜ਼ੀਹ ਦਿੰਦੀ ਆ ਰਹੀ ਸੰਸਥਾ ਮਾਝਾ ਯੂਥ ਕਲੱਬ ਬ੍ਰਿਸਬੇਨ ਵੱਲੋਂ ਸਲਾਨਾ ਖੂਨਦਾਨ ਕੈੰਪ ਦਿਨ ਸੋਮਵਾਰ ਨੂੰ ਹਰ ਸਾਲ ਦੀ ਤਰਾਂ ਲਾਈਫ਼ਬਲੱਡ ਸਪਰਿੰਗਵੁੱਡ ਡੋਨਰ ਸੈਂਟਰ ਵਿਖੇ ਲਗਾਇਆ ਗਿਆ।ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬ੍ਰਿਸਬੇਨ ਸ਼ਹਿਰ ਦੇ ਸਮੁੱਚੇ ਭਾਈਚਾਰੇ ਵੱਲੋਂ ਇਸ ਖੂਨਦਾਨ ਕੈਂਪ ਦਾ ਸਮਰਥਨ ਕਰਕੇ ਕਾਮਯਾਬ ਬਣਾਇਆ ਗਿਆ, ਪਹਿਲੇ ਦਿਨ 35 ਖੂਨਦਾਨੀਆਂ ਨੇ ਖੂਨਦਾਨ ਕਰਕੇ ਦਸੰਬਰ ਦੇ ਅਖ਼ੀਰ ਤੱਕ ਚੱਲਣ ਵਾਲੀ ਇਸ ਬਲੱਡ ਡੋਨੇਸ਼ਨ ਡਰਾਈਵ ਦੀ ਸ਼ੁਰੂਆਤ ਕੀਤੀ।ਆਸਟ੍ਰੇਲੀਅਨ ਲੇਬਰ ਪਾਰਟੀ ਦੇ ਲੀਡਰ ਜੇਮਸ ਮਾਰਟਿਨ (ਮੈਂਬਰ ਆਫ਼ ਸਟਰੈਟਨ) ਵੱਲੋਂ ਵੀ ਖੂਨਦਾਨ ਕਰਕੇ ਹਾਜ਼ਰੀ ਭਰੀ ਗਈ। ਇਸ ਸਾਲ ਬਹੁਤ ਸਾਰੇ ਨਵੇਂ ਬਲੱਡ ਡੋਨਰਾਂ ਵੱਲੋਂ ਪਹਿਲੇ ਦਿਨ ਖੂਨਦਾਨ ਕਰਕੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ।

ਇਸ ਸਾਲ ਪਾਕਿਸਤਾਨੀ ਭਾਈਚਾਰੇ ਦਾ ਵੀ ਵਿਸ਼ੇਸ਼ ਸਹਿਯੋਗ ਰਿਹਾ। ਮਾਝਾ ਕਲੱਬ ਵੱਲੋਂ ਇਸ ਮਹਾਨ ਕਾਰਜ਼ ਦੀ ਸ਼ੁਰੂਆਤ ਅਕਤੂਬਰ 2019 ‘ਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੇ ਕੀਤੀ ਗਈ ਸੀ ਆਸਟ੍ਰੇਲੀਅਨ ਰੈੱਡ ਕਰਾਸ ਲਾਈਫ਼ਬਲੱਡ ਦੇ ਰਿਕਾਰਡ ਅਨੁਸਾਰ ਅਕਤੂਬਰ 2022 ਤੱਕ 326 ਖੂਨ ਦੀਆਂ ਬੋਤਲਾਂ ਦਾਨ ਕੀਤੀਆਂ ਜਾ ਚੁੱਕੀਆਂ ਹਨ।

ਮਾਝਾ ਯੂਥ ਕਲੱਬ ਵੱਲੋਂ ਸਾਰੇ ਡੋਨਰਜ਼ ਅਤੇ ਵਲੰਟੀਅਰਜ਼ ਦਾ ਸਨਮਾਨ ਕੀਤਾ ਗਿਆ ਅਤੇ ਧੰਨਵਾਦ ਕੀਤਾ ਗਿਆ। ਇਸ ਮੌਕੇ ਮਨਸਿਮਰਨ ਸਿੰਘ, ਮਨਜੋਤ ਸਰਾਂ, ਤਜਿੰਦਰ ਢਿੱਲੋੰ, ਜਸਬੀਰ ਸਿੰਘ ਮੱਲੂਨੰਗਲ , ਸ਼ੋਇਬ ਜੈਦੀ (ਅਪਨਾ) ਸਈਅਦ ਕਮਾਲ, ਸੁਖਦੇਵ ਸਿੰਘ ਵਿਰਕ, ਗੁਰਪ੍ਰੀਤ ਬੱਲ, ਮਨਦੀਪ ਸਿੱਧੂ, ਸਨੀ ਗੈਟਨ, ਗਗਨਦੀਪ, ਬਲਰਾਜ ਸੰਧੂ, ਸਰਵਣ ਵੜੈਚ, ਪਲਵਿੰਦਰ ਜੱਗਾ, ਜਤਿੰਦਰਪਾਲ ਗਿੱਲ, ਹੈਪੀ ਛੀਨਾਂ, ਅਮਨ ਛੀਨਾਂ, ਨਵ ਵੜੈਚ, ਨਵਦੀਪ, ਅਤਿੰਦਰਪਾਲ, ਜੈਲਦਾਰ ਜਤਿੰਦਰ, ਮਨ ਖਹਿਰਾ, ਗੌਰਵ ਨਿਊਜ਼ੀਲੈਂਡ, ਲਵ ਧਾਲੀਵਾਲ, ਪ੍ਰਭ ਰੰਧਾਵਾ, ਪਾਲੀ ਬਾਜਵਾ, ਹੈਪੀ ਮਾਨ, ਨਰਿੰਦਰ ਸਿੰਘ ਹਾਜ਼ਰ ਸਨ।