ਗੁਰੂ ਗੋਬਿੰਦ ਸਿੰਘ ਕਾਲਜ (ਲੜਕੀਆਂ) ਸੈਕਟਰ 26 ਚੰਡੀਗੜ੍ਹ ਵਿਖੇ ਐਨ.ਐਸ.ਐਸ. ਵਿੰਗ ਦੁਆਰਾ ਰੈਡ ਰਿਬਨ ਕਲੱਬ ਦੀ ਮਦਦ ਨਾਲ ਇੱਕ ਖ਼ੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਸੈਕਟਰ 32 ਦੇ ਸਰਕਾਰੀ ਮੈਡੀਕਲ ਕਾਲਜ ਵੱਲੋਂ ਇਸ ਕੈਂਪ ਰਾਹੀਂ ਇਹ ਸੰਦੇਸ਼ ਦਿੱਤਾ ਗਿਆ ਕਿ ਕਿਸੇ ਦੀ ਜਾਨ ਬਚਾਉਣ ਵਾਸਤੇ ਤੁਹਾਨੂੰ ਡਾਕਟਰ ਹੋਣ ਦੀ ਲੋੜ ਨਹੀਂ ਹੈ….
ਪ੍ਰਿੰਸੀਪਲ ਡਾ. ਚਰਨਜੀਤ ਕੌਰ ਸੋਹੀ ਅਤੇ ਕਾਲਜ ਦੇ ਅਧਿਆਪਕ ਸਾਹਿਬਾਨਾਂ ਨੇ ਵਿਦਿਆਰਥੀਆਂ ਨੂੰ ਖ਼ੂਨਦਾਨ ਲਈ ਪ੍ਰੇਰਿਆ ਅਤੇ ਇਸ ਦੀ ਮਹੱਤਤਾ ਬਾਰੇ ਵੀ ਵਿਸਥਾਰ ਨਾਲ ਜਾਣੂ ਕਰਵਾਇਆ। ਕੁੱਲ 120 ਦਾਨੀਆਂ ਨੇ ਖ਼ੂਨਦਾਨ ਕੀਤਾ ਅਤੇ ਇਨਾ੍ਹਂ ਵਿੱਚ ਸ੍ਰੀ ਸਤੀਸ਼ ਕੁਮਾਰ ਜੋ ਕਿ ਕਾਲਜ ਦੇ ਹੀ ਕਰਮਚਾਰੀ ਹਨ ਵੀ ਸ਼ਾਮਲ ਹੋਏ ਜੋ ਕਿ 15 ਵਾਰੀ ਆਪਣਾ ਖ਼ੂਨ ਦਾਨ ਕਰ ਚੁਕੇ ਹਨ। ਇਸ ਤਰਾ੍ਹਂ ਤਕਰੀਬਨ 66 ਯੂਨਿਟ ਖੂਨ ਇਕੱਠਾ ਕੀਤਾ ਗਿਆ।