ਸੰਵਿਧਾਨ ਦੇ ਨਿਰਮਾਤਾ ਡਾਂ ਬੀ ਆਰ ਅੰਬੇਡਕਰ ਦੀ 125ਵੀ ਜੈਅੰਤੀ ਜਿੱਥੇ ਦੇਸ਼ ਤੇ ਵਿਦੇਸ਼ਾ ਵਿਚ ਮਨਾਈ ਜਾ ਰਹੀ ਹੈ ਉੱਥੇ ਇਤਹਿਾਸ ਵਿਚ ਪਹਿਲੀ ਵਾਰ ਸੰਯੁਕਤ ਰਾਸ਼ਟਰ ਵਿਚ ਵਿਸ਼ੇਸ਼ ਤੋਰ ਸਮਾਰੋਹ ਆਯੋਜਿਤ ਕਰਕੇ ਬਾਬਾ ਸਾਹਿਬ ਦਾ ਜਨਮ ਦਿਨ ਮਨਾਇਆ ਗਿਆ ਹੈ ਜੋ ਕਿ ਸਮੁੱਚੇ ਭਾਰਤੀਆ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਉੱਥੇ ਬ੍ਰਿਸਬੇਨ ਵਿਖੇ ਵੀ ਬਾਬਾ ਸਾਹਿਬ ਦੀ ਜੈਅੰਤੀ ਨੂੰ ਸਮਰਪਿਤ ਡਾਂ ਬੀ ਆਰ ਅੰਬੇਡਕਰ ਮਿਸ਼ਨ ਸੋਸਾਇਟੀ ਆਸਟ੍ਰੇਲੀਆ ਵਲੋ ਚੈਂਪਸਾਈਡ ਤੇ ਸਪਰਿੰਗਵੁੱਡ ਵਿਖੇ ਖੂਨਦਾਨ ਕੈਪ ਲਗਾਇਆ ਗਿਆ ਜਿਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆ ਸਤਵਿੰਦਰ ਟੀਨੂ ਨੇ ਦੱਸਿਆ ਕਿ ਬਾਬਾ ਸਾਹਿਬ ਦੇ 125ਵੀ ਜੈਅੰਤੀ ਨੂੰ ਸਮਰਪਿਤ ਇਸ ਖੂਨਦਾਨ ਕੈਂਪ ਪ੍ਰਤੀ ਲੋਕਾ ਵਿਚ ਬਹਤ ਹੀ ਉਤਸ਼ਾਹ ਪਾਇਆ ਗਿਆ ਹੈ।ਉਨ੍ਹਾ ਅੱਗੇ ਦੱਸਿਆ ਕਿ 24 ਅਪ੍ਰੈਲ ਦਿਨ ਐਤਵਾਰ ਨੂੰ ਹਾਕੀ ਕੁਈਨਜ਼ਲੈਂਡ ਲਿਟਨ ਰੋਡ ਮੋਰਨਿਗ ਸਾਈਡ ਵਿਖੇ ਡਾਂ ਬੀ ਆਰ ਅੰਬੇਡਕਰ ਦੇ ਜਨਮ ਦਿਵਸ ਦੇ ਸਬੰਧੀ ਵਿਸ਼ੇਸ਼ ਵਿਚਾਰ ਗੋਸ਼ਟੀ ਤੇ ਕਲਚਰਲ ਪ੍ਰੋਗਰਾਮ ਕੀਤਾ ਜਾਵੇਗਾ ਤੇ ਇਸ ਮੌਕੇ ਤੇ ਮੰਚ ਸੰਚਾਲਨ ਸਤਵਿੰਦਰ ਟੀਨੂੰ ਤੇ ਜਸਵਿੰਦਰ ਰਾਣੀਪੁਰ ਵਲੋ ਸਾਝੇ ਤੋਰ ਤੇ ਕੀਤਾ ਜਾਵੇਗਾ।ਇਸ ਖੁਨਦਾਨ ਕੈਪ ਮੌਕੇ ਤੇ ਹੋਰਨਾ ਤੋ ਇਲਾਵਾ ਅੰਕੁਸ਼ ਕਟਾਰੀਆ, ਭੁਪਿੰਦਰ ਪਾਲ, ਪੱਪੂ ਜਲੰਧਰੀ, ਬਲਵਿੰਦਰ ਮੋਰੋ, ਮਨਦੀਪ ਹੀਰਾ, ਲਖਵੀਰ ਕਟਾਰੀਆ, ਜਗਦੀਪ ਸਿੰਘ, ਕੁਲਦੀਪ ਕੌਰ, ਰਵਨੀਤ ਕੌਰ, ਊਸ਼ਾਂ ਦੜੋਚ, ਗੁਰਪ੍ਰੀਤ, ਅਮਨਦੀਪ ਸਿੰਘ ਤੇ ਦੀਪਕ ਮਾਣਕੂ ਆਦਿ ਤੋਂ ਇਲਾਵਾ ਹੋਰ ਵੀ ਅਨੇਕਾਂ ਪ੍ਰਮੁੱਖ ਸ਼ਖਸੀਅਤਾ ਸ਼ਾਮਿਲ ਸਨ
ਸੁਰਿੰਦਰਪਾਲ ਸਿੰਘ ਖੁਰਦ ਬ੍ਰਿਸਬੇਨ: