ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ‘ਚ ਲਾਏ ਖੂਨਦਾਨ ਕੈਂਪ ਦੌਰਾਨ 50 ਤੋਂ ਵੱਧ ਯੂਨਿਟ ਇਕੱਤਰ

ਫਰੀਦਕੋਟ :- ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਫਰੀਦਕੋਟ ਅਤੇ ਸਿਟੀ ਕਲੱਬ ਫਰੀਦਕੋਟ ਵੱਲੋਂ ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਇੱਕ ਖੂਨਦਾਨ ਕੈਂਪ ਦਾ ਆਯੋਜਨ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫ਼ਰਦੀਕੋਟ ਦੇ ਬਲੱਡ ਬੈਂਕ ‘ਚ ਕੀਤਾ ਗਿਆ, ਕੈਂਸਰ ਮਰੀਜਾਂ ਅਤੇ ਥੈਲੇਸੀਮੀਆਂ ਪੀੜਤ ਬੱਚਿਆਂ ਲਈ ਲਾਏ ਗਏ ਖੂਨਦਾਨ ਕੈਂਪ ਦੌਰਾਨ 50 ਤੋਂ ਵੱਧ ਯੂਨਿਟ ਖੂਨ ਇਕੱਤਰ ਕੀਤਾ ਗਿਆ। ਇਸ ਮੌਕੇ ਗੁਰਪ੍ਰੀਤ ਸਿੰਘ ਚੰਦਬਾਜਾ ਸੰਸਥਾਪਕ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਫਰੀਦਕੋਟ ਨੇ ਦੱਸਿਆ ਕਿ ਬਲੱਡ ਬੈਂਕ ‘ਚ ਖੂਨ ਦੀ ਘਾਟ ਦੇ ਮੱਦੇਨਜ਼ਰ ਇਹ ਕੈਂਪ ਲਾਇਆ ਗਿਆ, ਜਿਸ ਦੌਰਾਨ ਭਾਰੀ ਮੀਂਹ ਦੇ ਬਾਵਜੂਦ ਖ਼ੂਨਦਾਨੀਆਂ ਨੇ ਭਾਰੀ ਉਤਸ਼ਾਹ ਵਿਖਾਇਆ। ਇਸ ਕੈਂਪ ਵਿਚ ਵਿਸ਼ੇਸ਼ ਤੌਰ ‘ਤੇ ਮੈਡੀਕਲ ਸੁਪਰਡੈਂਟ ਡਾ. ਸ਼ੁਲੇਖ ਮਿੱਤਲ ਪਹੁੰਚੇ, ਡਾ. ਨੀਤੂ ਕੱਕੜ ਮੁਖੀ ਬਲੱਡ ਬੈਂਕ ਨੇ ਖੂਨਦਾਨੀ ਵੀਰਾਂ ਅਤੇ ਸੰਸਥਾਵਾਂ ਦਾ ਧੰਨਵਾਦ ਕੀਤਾ, ਇਸ ਮੌਕੇ ઠਡਾਕਟਰ ਅਰਸ਼ਦੀਪ ਸਿੰਘ, ਡਾ. ਨਵਰੀਤ ਸਿੰਘ, ਵਿਜੇ ਕੁਮਾਰ, ਮੈਡਮ ਨਰਿੰਦਰ ਕੌਰ ਸਮੇਤ ਬਲੱਡ ਬੈੰਕ ਦੀ ਸਮੁੱਚੀ ਟੀਮ ਨੇ ਆਪਣੀਆਂ ਸੇਵਾਵਾਂ ਭੇਟ ਕੀਤੀਆਂ। ਇਸ ਮੌਕੇ ਹਰਪ੍ਰੀਤ ਸਿੰਘ ਹਨੀ, ਹਰਵਿੰਦਰ ਸਿੰਘ ਮਰਵਾਹ, ਮਨਦੀਪ ਸਿੰਘ, ਰਾਜਬੀਰ ਸਿੰਘ ਸੰਧੂ ਬੀਹਲੇਵਾਲਾ, ਹਰਜਿੰਦਰ ਸਿੰਘ ਜੋਗੇਵਾਲਾ, ਦੀਪ ਜੋਗੇਵਾਲਾ, ਗੁਰਦੀਪ ਸਿੰਘ ਬੀਹਲੇਵਾਲਾ, ਸਿਮਰਜੀਤ ਸਿੰਘ ਬਰਾੜ, ਗਗਨਜੋਤ ਸਿੰਘ ਬਰਾੜ ਚੰਦ ਬਾਜਾ, ਮਨਪ੍ਰੀਤ ਸਿੰਘ ਮਨੀ, ਵਿੱਕੀ ਸ਼ਰਮਾ, ਵਿਜੇਂਦਰ ਵਿਨਾਇਕ, ਹਰੀਸ਼ ਵਰਮਾ, ਜਗਸੀਰ ਸੰਧਵਾਂ, ਯਾਦਵਿੰਦਰ ਸਿੰਘ ਯਾਦੂ, ਬਿਕਰਮਜੀਤ ਸਿੰਘ, ਜਸਵੀਰ ਸਿੰਘ ਸਿੱਧੂ, ਮਾਸਟਰ ਹਰਦੀਪ ਸਿੰਘ, ਵਿੱਕੀ ਸ਼ਰਮਾ ઠਨੇ ਆਪੋ ਆਪਣਾ ਯੋਗਦਾਨ ਪਾਇਆ।

Welcome to Punjabi Akhbar

Install Punjabi Akhbar
×
Enable Notifications    OK No thanks