ਸਵੈਇਛੁੱਕ ਖੂਨਦਾਨ ਕੈਂਪ ਦੌਰਾਨ 61 ਯੂਨਿਟ ਖੂਨ ਇਕੱਤਰ

ਫਰੀਦਕੋਟ:- ਗੁਰੂ ਨਾਨਕ ਪਾਤਸ਼ਾਹ ਜੀ ਦੇ ਗੁਰਪੁਰਬ ਨੂੰ ਸਮਰਪਿਤ ਬਾਬਾ ਫਰੀਦ ਬਲੱਡ ਸੇਵਾ ਵਲੋਂ ਬਾਬਾ ਹਰਪ੍ਰੀਤ ਸਿੰਘ ਨਿਰਮਲਾ ਡੇਰਾ ਗੋਲੇਵਾਲਾ ਦੇ ਸਹਿਯੋਗ ਨਾਲ ਸਵੈਇਛੁੱਕ ਖੂਨਦਾਨ ਕੈਂਪ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ਦੇ ਬਲੱਡ ਬੈਂਕ ‘ਚ ਲਾਇਆ ਗਿਆ। ਸੰਸਥਾ ਦੇ ਪ੍ਰਧਾਨ ਰਾਜਵੀਰ ਸਿੰਘ ਬਰਾੜ ਅਤੇ ਨਿਰੰਜਨ ਸਿੰਘ ਢਿੱਲੋਂ ਦੀ ਅਗਵਾਈ ਹੇਠ ਲਾਏ ਗਏ ਖੂਨਦਾਨ ਕੈਂਪ ਦੌਰਾਨ 61 ਦਾਨੀ ਸੱਜਣਾ ਵਲੋਂ ਦਾਨ ਕੀਤਾ ਗਿਆ ਖੂਨ ਡਾ. ਨੀਟੂ ਕੁੱਕਰ ਅਤੇ ਡਾ. ਰਜਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਇਕੱਤਰ ਕੀਤਾ। ਜਸਵਿੰਦਰ ਸਿੰਘ ਫਿੱਡੇ ਕਲਾਂ ਅਤੇ ਸਤਵਿੰਦਰ ਸਿੰਘ ਫਰੀਦਕੋਟ ਨੇ ਦੱਸਿਆ ਕਿ ਬਾਬਾ ਫਰੀਦ ਬਲੱਡ ਸੇਵਾ ਵਲੋਂ ਖੂਨਦਾਨ ਦੇ ਖੇਤਰ ‘ਚ ਪਿਛਲੇ ਲੰਮੇ ਸਮੇਂ ਤੋਂ ਵੱਡਮੁੱਲੀਆਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ। ਪਾਲਾ ਸਿੰਘ ਦਾਨਾਰੋਮਾਣਾ ਅਤੇ ਹਰਜਿੰਦਰ ਸਿੰਘ ਮੁਤਾਬਿਕ ਦਾਨੀ ਸੱਜਣਾ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਰਾਜਬੀਰ ਸਿੰਘ ਡੀਐੱਸਪੀ, ਮਹੀਪਇੰਦਰ ਸਿੰਘ ਸੇਖੋਂ, ਮਹੰਤ ਹਰਪ੍ਰੀਤ ਸਿੰਘ ਆਦਿ ਨੇ ਖੂਨਦਾਨ ਦੀ ਮਹੱਤਤਾ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਉਪਰੋਕਤ ਤੋਂ ਇਲਾਵਾ ਸੁਖਵੀਰ ਸਿੰਘ, ਸਾਗਰ ਕੁਮਾਰ, ਗੁਰਸੇਵਕ ਸਿੰਘ, ਭਗਵੰਤ ਸਿੰਘ ਚਹਿਲ, ਲਵਪ੍ਰੀਤ ਸਿੰਘ, ਗੁਰਦੇਵ ਸਿੰਘ, ਮਨਦੀਪ ਸਿੰਘ, ਹਰਦੀਪ ਸਿੰਘ, ਸੁਖਵਿੰਦਰ ਸਿੰਘ, ਰਮਨ ਕਲੇਰ, ਜਗਵੀਰ ਸਿੰਘ ਸੰਧੂ, ਲਖਵੀਰ ਸਿੰਘ, ਹਰਪ੍ਰੀਤ ਸਿੰਘ ਖਾਲਸਾ ਆਦਿ ਦਾ ਵੀ ਭਰਪੂਰ ਸਹਿਯੋਗ ਰਿਹਾ।
ਸਬੰਧਤ ਤਸਵੀਰ 21 ਜੀ ਐਸ ਸੀ 3

Install Punjabi Akhbar App

Install
×