ਖੂਨ ਦਾਨ-ਜੀਵਨ ਦਾਨ: ਨਿਊਜ਼ੀਲੈਂਡ ‘ਚ ਸ੍ਰੀ ਗੁਰੂ ਅਰਜਨ ਦੇਵ ਅਤੇ ਜੂਨ-84 ਦੇ ਸ਼ਹੀਦਾਂ ਨੂੰ ਸਮਰਪਿਤ ਖੂਨ ਦਾਨ ਕੈਂਪ-ਸੈਂਕੜੇ ਯੂਨਿਟ ਖੂਨ ਇਕੱਤਰ

NZ PIC 17 June-1ਪੰਥਕ ਵਿਚਾਰ ਮੰਚ ਨਿਊਜ਼ੀਲੈਂਡ ਵੱਲੋਂ ਸ਼ਹੀਦਾਂ ਦੇ ਸਿਰਤਾਜ, ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਜੂਨ-1984 ਦੇ ਸਮੂਹ ਸ਼ਹੀਦਾਂ ਦੀ ਯਾਦ ਵਿਚ ਦੋ ਦਿਨਾਂ ਛੇਵਾਂ ਮਹਾਨ ਖੂਨਦਾਨ ਕੈਂਪ ‘ਨਿਊਜ਼ੀਲੈਂਡ ਬਲੱਡ ਸਰਵਿਸ’ ਮੈਨੁਕਾਓ ਵਿਖੇ ਲਗਾਇਆ ਗਿਆ। ਕੱਲ੍ਹ ਦੁਪਹਿਰ 2 ਵਜੇ ਤੋਂ ਸ਼ਾਮ 7 ਵਜੇ ਤੱਕ ਚੱਲੇ ਇਸ ਖੂਨਦਾਨ ਕੈਂਪ ਵਿਚ 74 ਦੇ ਕਰੀਬ ਖੂਨਦਾਨੀ ਪਹੁੰਚੇ ਅਤੇ ਪਹਿਲੇ ਦਿਨ 52 ਯੂਨਿਟ ਖੂਨ ਇਕੱਤਰ ਹੋਇਆ ਅੱਜ ਦੂਜੇ ਦਿਨ ਵੀ ਖੂਨ ਦਾਨ ਕਰਨ ਵਾਲਿਆਂ ਦੀ ਗਿਣਤੀ 100 ਤੋਂ ਉਪਰ ਰਹੀ ਅਤੇ 50 ਤੋਂ 60 ਦੇ ਕਰੀਬ ਯੂਨਿਟ ਖੂਨ ਇਕੱਤਰ ਕੀਤਾ ਗਿਆ। ਕੁਝ ਖੂਨ ਦਾਨੀਆਂ ਨੂੰ ਪਲਾਜ਼ਮਾ ਦਾਨ ਕਰਨ ਦੀ ਵੀ ਸਲਾਹ ਦਿੱਤੀ ਗਈ। 30-35 ਵਿਅਕਤੀਆਂ ਨੂੰ ਸਮਾਂ ਘੱਟ ਹੋਣ ਕਾਰਨ ਬਿਨਾਂ ਖੂਨ ਦਾਨ ਦਿੱਤੇ ਵੀ ਵਾਪਿਸ ਜਾਣਾ ਪਿਆ। ਖੂਨ ਦਾਨ ਕਰਨ ਵਾਲਿਆਂ ਵਿਚ ਇਸ ਵਾਰ ਜਿੱਥੇ ਵਿਦਿਆਰਥੀ ਵੀਰਾਂ ਨੇ ਵੱਡਾ ਉਤਸ਼ਾਹ ਵਿਖਾਇਆ ਉਥੇ ਸਲਾਨਾ ਦੀ ਤਰ੍ਹਾਂ ਟੈਕਸੀ ਚਾਲਕ, ਵੱਖ-ਵੱਖ ਕੰਮਾਂ ਕਾਰਾਂ ਵਾਲੇ ਕਿਰਤੀ ਵੀਰ, ਰਾਗੀ ਸਿੰਘ, ਕਥਾ ਵਾਚਕ ਅਤੇ ઠਬੀਬੀਆਂ ਨੇ ਵੀ ਇਸ ਖੂਨ ਦਾਨ ਦੇ ਵਿਚ ਭਾਗ ਲੈ ਕੇ ‘ਖੂਨਦਾਨ-ਜੀਵਨ ਦਾਨ’ ਦੇ ਵਾਕ ਨੂੰ ਸੱਚ ਕੀਤਾ। ਖੂਨ ਦਾਨ ਕੈਂਪ ਦੇ ਸਾਰੇ ਆਯੋਜਿਕਾਂ ਅਤੇ ਸੇਵਾਦਾਰਾਂ ਵੱਲੋਂ ਸਾਰੇ ਸਹਿਯੋਗੀ ਸੱਜਣਾਂ, ਖੂਨਦਾਨੀ ਵੀਰਾਂ-ਭੈਣਾਂ ਅਤੇ ਨਿਊਜ਼ੀਲੈਂਡ ਬਲੱਡ ਸੰਸਥਾ ਦੇ ਸਟਾਫ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਦੇ ਸਹਿਯੋਗ ਸਦਕਾ ਇਹ ਛੇਵਾਂ ਮਹਾਨ ਖੂਨਦਾਨ ਕੈਂਪ ਸਫਲਤਾ ਪੂਰਵਕ ਸੰਪਨ ਹੋਇਆ। ਸਾਰੇ ਖੂਨ ਦਾਨੀਆਂ ਨੂੰ ਰਿਫ੍ਰੈਸ਼ਮੈਂਟ ਵੀ ਦਿੱਤੀ ਗਈ।

Install Punjabi Akhbar App

Install
×