ਸਿੱਖ ਨੇਸ਼ਨਜ਼ ਵੱਲੋਂ ਬਰੈਂਪਟਨ (ਕੈਨੇਡਾ) ਵਿਖੇ ਲਾਇਆ ਗਿਆ ਖੂਨਦਾਨ ਕੈਂਪ

ਨਿਊਯਾਰਕ/ ਬਰੈਂਪਟਨ—ਸਿੱਖ ਨੇਸ਼ਨਜ਼ ਵੱਲੋਂ ਅੱਜ ਬਰੈਂਪਟਨ ਦੇ ਖਾਲਸਾ ਕਮਿਊਨਿਟੀ ਸਕੂਲ ਵਿਖੇ ਖੂਨਦਾਨ ਕੈਂਪ ਆਯੋਜਿਤ ਕੀਤਾ ਗਿਆ ਸੀ । ਜਿੱਥੇ ਵੱਡੀ ਗਿਣਤੀ ਵਿੱਚ ਲੋਕਾਂ ਵੱਲੋਂ ਸ਼ਮੂਲੀਅਤ ਕੀਤੀ ਗਈ ਹੈ। ਇਸ ਖੂਨਦਾਨ ਮੁਹਿੰਮ ਵਿੱਚ ਹਰ ਸਾਲ ਸਿੱਖ ਭਾਈਚਾਰੇ ਵੱਲੋਂ ਚੌਰਾਸੀ ਦੇ ਕਤਲੇਆਮ ਦੀ ਯਾਦ ਵਿੱਚ ਖ਼ੂਨਦਾਨ ਕੀਤਾ ਜਾਂਦਾ ਹੈ। ਬਰੈਂਪਟਨ ਦਾ ਇਹ ਸਮਾਗਮ ਕੈਨੇਡਾ ਭਰ ਵਿੱਚ ਹੁੰਦੀਆਂ ਸਿੱਖ ਨੇਸ਼ਨਜ਼ ਦੀਆਂ ਖੂਨਦਾਨ ਮੁਹਿੰਮਾਂ ਦਾ ਹੀ ਹਿੱਸਾ ਹੈ । ਸਿੱਖ ਨੇਸਨਜ਼ ਵੱਲੋਂ ਆਯੋਜਿਤ ਇਸ ਸਾਲਾਨਾ ਖੂਨਦਾਨ ਮੁਹਿੰਮ ਨਾਲ ਕੈਨੇਡਾ ਭਰ ਵਿੱਚ ਹੁਣ ਤੱਕ 150,000 ਲੋੜਵੰਦਾਂ ਦੀਆਂ ਜ਼ਿੰਦਗੀਆਂ ਨੂੰ ਬਚਾਇਆ ਜਾ ਚੁੱਕਾ ਹੈ। ਸਿੱਖ ਨੇਸ਼ਨਜ਼ ਨੇ ਜ਼ਿੰਦਗੀਆਂ ਖ਼ਤਮ ਕਰਨ ਨਾਲੋਂ ਜ਼ਿੰਦਗੀਆਂ ਬਚਾਉਣ ਲਈ ਆਪਣੀ ਵਚਨਬੱਧਤਾ ਨੂੰ ਹਰ ਸਾਲ  ਦਰਸਾਇਆ ਹੈ ਜਿਸਦੀ ਹਮੇਸ਼ਾ ਚਾਰ ਚੁਫੇਰਿਓਂ ਸ਼ਲਾਂਘਾ ਕੀਤੀ ਜਾਂਦੀ ਹੈ । ਸਿੱਖ ਨੇਸ਼ਨਜ਼ ਵੱਲੋਂ ਕੈਨੇਡਾ ਦੇ ਹੋਰਨਾਂ ਸ਼ਹਿਰਾਂ ਤੇ ਸੂਬਿਆਂ ਵਿੱਚ ਵੀ ਇਹੋ ਜਿਹੇ ਕੈਂਪ ਲਗਾਏ ਜਾ ਰਹੇ ਹਨ ।

Install Punjabi Akhbar App

Install
×