ਕਾਲੇ ਧਨ ਦਾ ਮਾਮਲਾ-ਸਬੂਤ ਲੈ ਕੇ ਆਉ ਹਵਾ ‘ਚ ਤਲਵਾਰਾਂ ਨਾ ਚਲਾਉ- ਸਵਿਟਜ਼ਰਲੈਂਡ

curency141207

ਹੁਣ ਜਦੋਂ ਭਾਰਤ ਵਿਦੇਸ਼ਾਂ ਵਿਚ ਕਥਿਤ ਰੂਪ ‘ਚ ਜਮ੍ਹਾਂ ਕਾਲੇ ਧਨ ਦੀ ਪੈਰਵੀ ਕਰ ਰਿਹਾ ਹੈ ਤਾਂ ਸਵਿਟਜ਼ਰਲੈਂਡ ਨੇ ਕਿਹਾ ਕਿ ਉਹ ਬਿਨਾਂ ਕਿਸੇ ਸਬੂਤ ਦੇ ਕੋਈ ਬੇਨਤੀ ਸਵੀਕਾਰ ਨਹੀਂ ਕਰੇਗਾ ਅਤੇ ਭਾਰਤੀ ਅਧਿਕਾਰੀ ਆਪਣੀ ਸੁਤੰਤਰ ਜਾਂਚ ਕੀਤੇ ਬਿਨਾਂ ਨੂੰ ਸਵਿਟਜ਼ਰਲੈਂਡ ਵਿਚ ਬੈਕਾਂ ਨੂੰ ਸਾਰੇ ਭਾਰਤੀ ਖਾਤਾ ਧਾਰਕਾਂ ਦੇ ਨਾਂਅ ਦੱਸਣ ਲਈ ਨਹੀਂ ਕਹਿ ਸਕਦੇ। ਭਾਰਤ ਵਿਚ ਸਵਿਟਜ਼ਰਲੈਂਡ ਦੇ ਰਾਜਦੂਤ ਲਿਨਸ ਵਾਨ ਕੈਸਲਮੁਰ ਨੇ ਇਹ ਵੀ ਕਿਹਾ ਕਿ ਪਿਛਲੀਆਂ ਗੱਲਾਂ ਨੂੰ ਅਧੂਰਾ ਨਹੀਂ ਛੱਡਿਆ ਜਾਵੇਗਾ ਅਤੇ ਵਾਅਦਾ ਕੀਤਾ ਕਿ ਜਦੋਂ ਟੈਕਸ ਘੁਟਾਲੇ ਦੇ ਕੁਝ ਸਬੂਤ ਮੁਹੱਈਆ ਕੀਤੇ ਜਾਣ ਤਾਂ ਉਨ੍ਹਾਂ ਦਾ ਦੇਸ਼ ਪੂਰੀ ਸਹਾਇਤਾ ਕਰੇਗਾ। ਉਨ੍ਹਾਂ ਕਿਹਾ ਕਿ ਬੀਤੇ ਸਮੇਂ ਵਿਚ ਸਵਿਸ ਬੈਂਕਾਂ ਵਿਚ ਜਮ੍ਹਾਂ ਸਾਰਾ ਪੈਸਾ ਸ਼ਾਇਦ ਟੈਕਸ ਵਾਲਾ ਪੈਸਾ ਨਾ ਹੋਵੇ ਕਿਉਂਕਿ ਜਦੋਂ ਵੱਖ ਵੱਖ ਵਸੀਲਿਆਂ ਤੋਂ ਪੈਸਾ ਇਧਰ ਉਧਰ ਜਾਂਦਾ ਹੈ ਤਾਂ ਸਵਿਟਰਜ਼ਰਲੈਂਡ ਕਈ ਦਹਾਕਿਆਂ ਤੋਂ ਇਸ ਦੀ ਵੱਡੀ ਮੰਜ਼ਿਲ ਰਿਹਾ ਹੈ। ਸਵਿਟਜ਼ਰਲੈਂਡ ਦੇ ਰਾਜਦੂਤ ਨੇ ਕਿਹਾ ਕਿ ਸਵਿਸ ਅਧਿਕਾਰੀ ਖਾਤਾਂ ਧਾਰਕਾਂ ਦੀ ਚੋਰੀ ਕੀਤੀ ਸੂਚੀ ਦੇ ਆਧਾਰ ‘ਤੇ ਸਹਿਯੋਗ ਨਹੀਂ ਕਰ ਸਕਦਾ ਅਤੇ ਇਸ ਲਈ ਭਾਰਤੀ ਏਜੰਸੀਆਂ ਨੂੰ ਸੁਤੰਤਰ ਜਾਂਚ ਦੀ ਲੋੜ ਹੈ ਅਤੇ ਟੈਕਸ ਘੁਟਾਲੇ ਦੇ ਘੱਟੋ ਘੱਟ ਮੁਢਲੇ ਸਬੂਤ ਹੋਣੇ ਚਾਹੀਦੇ ਹਨ। ਸ੍ਰੀ ਕੈਸਲਮਰ ਇਥੇ ਇਕ ਪੁਰਸਕਾਰ ਵੰਡ ਸਮਾਰੋਹ ਵਿਚ ਸ਼ਾਮਿਲ ਹੋਣ ਆਏ ਸਨ ਜਿਥੇ ਸਨਅਤਕਾਰ ਅਜ਼ੀਮ ਪ੍ਰੇਮਜੀ ਨੂੰ ਪ੍ਰੇਰਣਾਦਾਇਕ ਅਤੇ ਸਮਾਜਿਕ ਜ਼ਿੰਮੇਵਾਰੀ ਲੀਡਰਸ਼ਿਪ ਲਈ ਸਵਿਸ ਸਨਮਾਨ ਦਿੱਤਾ ਗਿਆ।

Install Punjabi Akhbar App

Install
×