ਕਾਲਾ ਧਨ ਮਾਮਲਾ : ਭਾਰਤੀ ਟੈਕਸ ਵਿਭਾਗ ਨੇ ਐਚ.ਐਸ.ਬੀ.ਸੀ. ਨੂੰ ਭੇਜਿਆ ਸੰਮਨ

hsbc

ਵਿਸ਼ਵ ਬੈਕਿੰਗ ਸਮੂਹ ਐਚ.ਐਸ.ਬੀ.ਸੀ. ‘ਤੇ ਕਥਿਤ ਟੈਕਸ ਚੋਰੀ, ਮਨੀ ਲਾਡਰਿੰਗ ਤੇ ਗੈਰ-ਕਾਨੂੰਨੀ ਬੈਕਿੰਗ ਨੂੰ ਉਤਸ਼ਾਹਤ ਕਰਨ ਦੇ ਕਈ ਮਾਮਲਿਆਂ ‘ਚ ਕਈ ਦੇਸ਼ਾਂ ਦੀ ਜਾਂਚ ਦਾ ਸਾਹਮਣਾ ਕਰ ਰਿਹਾ ਹੈ। ਐਚ.ਐਸ.ਬੀ.ਸੀ. ਨੂੰ ਭਾਰਤੀ ਕਰ ਵਿਭਾਗ ਨੇ ਸੰਮਨ ਕੀਤਾ ਹੈ। ਬੈਂਕ ਨੇ ਕਿਹਾ ਕਿ ਕਈ ਹੋਰ ਦੇਸ਼ਾਂ ਦੇ ਕਰ ਵਿਭਾਗਾਂ ਵਲੋਂ ਵੀ ਇਸ ਮਾਮਲੇ ‘ਚ ਜਾਂਚ ਕੀਤੀ ਜਾ ਰਹੀ ਹੈ। ਇਹ ਜਾਂਚ ਮੁੱਖ ਰੂਪ ਨਾਲ ਉਸ ਦੀ ਸਵਿਟਜ਼ਰਲੈਂਡ ਦੀ ਬੈਂਕਿੰਗ ਯੂਨਿਟ ‘ਚ ਕਥਿਤ ਬੇਕਾਇਦਗੀਆਂ ਦੇ ਲਈ ਕੀਤੀ ਜਾ ਰਹੀ ਹੈ। ਇਸ ਦੇ ਲਈ ਐਚ.ਐਸ.ਬੀ.ਸੀ. ‘ਤੇ ਭਾਰੀ ਜੁਰਮਾਨਾ ਜਾਂ ਹੋਰ ਜਬਤੀ ਆਦਿ ਦੀ ਕਾਰਵਾਈ ਹੋ ਸਕਦੀ ਹੈ।