ਵਿਦੇਸ਼ੀ ਬੈਂਕਾਂ ‘ਚ ਕਾਲਾ ਧਨ ਜਮਾਂ ਕਰਾਉਣ ਵਾਲਿਆਂ ਦੇ ਨਾਮ ਦੱਸਣ ਤੋਂ ਸਰਕਾਰ ਨੇ ਪ੍ਰਗਟ ਕੀਤੀ ਅਸਮਰਥਾ

moneyb

ਕੇਂਦਰ ਸਰਕਾਰ ਨੇ ਵਿਦੇਸ਼ੀ ਬੈਂਕਾਂ ‘ਚ ਕਾਲਾ ਧਨ ਜਮਾਂ ਕਰਾਉਣ ਵਾਲਿਆਂ ਦੇ ਨਾਮ ਦੱਸਣ ‘ਚ ਸੁਪਰੀਮ ਕੋਰਟ ‘ਚ ਅਸਮਰਥਾ ਜਤਾਈ ਹੈ। ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਨੂੰ ਕਿਹਾ ਕਿ ਉਹ ਵਿਦੇਸ਼ੀ ਬੈਂਕਾਂ ‘ਚ ਕਾਲਾ ਧਨ ਜਮਾਂ ਕਰਾਉਣ ਵਾਲਿਆਂ ਦੇ ਨਾਮ ਖ਼ੁਲਾਸਾ ਕਰਨ ‘ਚ ਅਸਮਰਥ ਹਨ। ਮਸ਼ਹੂਰ ਵਕੀਲ ਰਾਮ ਜੇਠਮਲਾਨੀ ਦੀ ਪਟੀਸ਼ਨ ਦੀ ਸੁਣਵਾਈ ਦੌਰਾਨ ਸਰਕਾਰ ਨੇ ਮੁੱਖ ਜੱਜ ਐਚ ਐਲ ਦੱਤੂ ਦੇ ਬੈਂਚ ਨੂੰ ਕਿਹਾ ਕਿ ਉਹ ਕਾਲਾ ਧਨ ਜਮਾਂ ਕਰਤਾਵਾਂ ਦੇ ਨਾਮ ਦਾ ਖ਼ੁਲਾਸਾ ਨਹੀਂ ਕਰ ਸਕਦੀ। ਇਸ ਵਿਚਕਾਰ ਸਰਕਾਰ ਨੇ ਅਦਾਲਤ ਨੂੰ ਬੇਨਤੀ ਕੀਤੀ ਕਿ ਇਸ ਸਬੰਧ ‘ਚ 2011 ਦੇ ਆਪਣੇ ਆਦੇਸ਼ ਨੂੰ ਸੰਬੋਧਤ ਕਰੇ। ਇਸ ਬੇਨਤੀ ‘ਤੇ ਦੀਵਾਲੀ ਤੋਂ ਬਾਅਦ 28 ਅਕਤੂਬਰ ਨੂੰ ਸੁਣਵਾਈ ਹੋਵੇਗੀ। ਇਸ ‘ਤੇ ਰਾਮ ਜੇਠਮਲਾਨੀ ਨੇ ਮੋਦੀ ਸਰਕਾਰ ‘ਤੇ ਦੋਸ਼ ਲਗਾਇਆ ਹੈ ਕਿ ਐਨ.ਡੀ.ਏ. ਸਰਕਾਰ ਕਾਲਾ ਧਨ ਰੱਖਣ ਵਾਲਿਆਂ ਦਾ ਬਚਾਅ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਗੌਰਤਲਬ ਹੈ ਕਿ ਬੁੱਧਵਾਰ ਨੂੰ ਸਵਿਟਜ਼ਰਲੈਂਡ ਸਰਕਾਰ ਨੇ ਕਿਹਾ ਸੀ ਕਿ ਉਹ ਸਮੇਂ-ਸਮੇਂ ‘ਤੇ ਸਵਿਸ ਬੈਂਕਾਂ ‘ਚ ਜਮਾਂ ਭਾਰਤੀਆਂ ਦੇ ਧਨ ਬਾਰੇ ‘ਚ ਜਾਣਕਾਰੀ ਦਿੰਦੀ ਰਹੇਗੀ।