ਚਿੱਟੇ ਵਿਰੁੱਧ ਕਾਲ਼ੇ ਹਫ਼ਤੇ ਤਹਿਤ ਮਹਿਲ ਕਲਾਂ ਦੇ ਲੋਕਾਂ ਵੱਲੋਂ ਪ੍ਰਭਾਵਸ਼ਾਲੀ ਰੋਸ ਮਾਰਚ

-ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਲਿਆ ਨਸ਼ਿਆਂ ਵਿਰੁੱਧ ਲਾਮਬੰਦ ਹੋਣ ਦਾ ਅਹਿਦ
-ਨਸ਼ਾ ਛੱਡਣ ਵਾਲੇ ਨੌਜਵਾਨਾਂ ਦਾ ਇਲਾਜ ਮੁਫ਼ਤ ਕਰਵਾਇਆ ਜਾਵੇਗਾ-ਆਗੂ

(ਮਹਿਲ ਕਲਾਂ ਵਿਖੇ 'ਮਰੋ ਜਾਂ ਵਿਰੋਧ ਕਰੋ' ਚਿੱਟੇ ਵਿਰੁੱਧ ਕਾਲ਼ੇ ਹਫ਼ਤੇ ਤਹਿਤ ਕਰਵਾਏ ਨਸ਼ਾ ਵਿਰੋਧੀ ਪ੍ਰੋਗਰਾਮ ਸਮੇਂ ਚਿੱਟੇ ਖਿਲਾਫ਼ ਰੋਸ ਪ੍ਰਗਟ ਕਰਦੇ ਹੋਏ ਲੋਕ)
(ਮਹਿਲ ਕਲਾਂ ਵਿਖੇ ‘ਮਰੋ ਜਾਂ ਵਿਰੋਧ ਕਰੋ’ ਚਿੱਟੇ ਵਿਰੁੱਧ ਕਾਲ਼ੇ ਹਫ਼ਤੇ ਤਹਿਤ ਕਰਵਾਏ ਨਸ਼ਾ ਵਿਰੋਧੀ ਪ੍ਰੋਗਰਾਮ ਸਮੇਂ ਚਿੱਟੇ ਖਿਲਾਫ਼ ਰੋਸ ਪ੍ਰਗਟ ਕਰਦੇ ਹੋਏ ਲੋਕ)

ਮਹਿਲ ਕਲਾਂ 05 ਜੁਲਾਈ – ਸੂਬੇ ਅੰਦਰ ਬੁੱਧੀਜੀਵੀ ਲੋਕਾਂ ਵਲੋਂ ਚਿੱਟੇ ਵਿਰੁੱਧ 1 ਜੁਲਾਈ ਤੋਂ 7 ਜੁਲਾਈ ਤੱਕ ਮਨਾਏ ਜਾ ਰਹੇ ਕਾਲ਼ੇ ਹਫ਼ਤੇ ਤਹਿਤ ਕਸਬਾ ਮਹਿਲ ਕਲਾਂ ਅੰਦਰ ਵੱਡੀ ਗਿਣਤੀ ‘ਚ ਲੋਕਾਂ ਵੱਲੋਂ ਇਕ ਪ੍ਰਭਾਵਸ਼ਾਲੀ ਰੋਸ ਰੈਲੀ ਅਤੇ ਸ਼ਾਂਤਮਈ ਪੈਦਲ ਮਾਰਚ ਕੀਤਾ ਗਿਆ। ਨੌਜਵਾਨ ਆਗੂ ਗੁਰਪ੍ਰੀਤ ਸਿੰਘ ਅਣਖੀ, ਸਮਾਜ ਸੇਵੀ ਮੰਗਤ ਸਿੰਘ ਸਿੱਧੂ, ਸਰਬਜੀਤ ਸਿੰਘ ਆੜ੍ਹਤੀਆ, ਰੂਬਲ ਗਿੱਲ ਕੈਨੇਡਾ, ਗੁਰੀ ਔਲਖ, ਬੇਅੰਤ ਸਿੰਘ ਮਿੱਠੂ ਦੀ ਅਗਵਾਈ ‘ਚ ਹੋਏ ਇਸ ਨਸ਼ਾ ਵਿਰੋਧੀ ਪ੍ਰੋਗਰਾਮ ਸਮੇਂ ਵੱਖ-ਵੱਖ ਰਾਜਨੀਤਕ, ਕਿਸਾਨ, ਧਾਰਮਿਕ, ਮੁਲਾਜ਼ਮ ਜਥੇਬੰਦੀਆਂ, ਪੰਚਾਇਤਾਂ, ਯੂਥ ਕਲੱਬਾਂ ਦੇ ਨੁਮਾਇੰਦਿਆਂ ਨੇ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਸ਼ਮੂਲੀਅਤ ਕੀਤੀ। ਪ੍ਰੋਗਰਾਮ ਨੂੰ ਸੰਬੋਧਨ ਕਰਨ ਲਈ ਵਿਸ਼ੇਸ਼ ਤੌਰ ‘ਤੇ ਪਹੁੰਚੇ ਉੱਘੇ ਸਮਾਜ ਸੁਧਾਰਕ ਤੋਤਾ ਸਿੰਘ ਦੀਨਾ ਨੇ ਪ੍ਰਬੰਧਕਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜਦੋਂ ਕਿਸੇ ਦਾ ਧੀ ਪੁੱਤ ਨਸ਼ੇ ‘ਤੇ ਲਗਦਾ ਹੈ ਤਾਂ ਇਸ ਦਾ ਦਰਦ ਉਸ ਦੇ ਮਾਂ ਬਾਪ ਜਾਣਦੇ ਹਨ ਜੋ ਆਪਣੀਆਂ ਅੱਖਾਂ ਅੱਗੇ ਆਪਣੇ ਸੁਪਨਿਆਂ ਦੀ ਨੀਂਹ ਖੁਰਦੀ ਦੇਖਦੇ ਹਨ। ਅਸੀਂ ਇਕੱਲਾ ਚਿੱਟਾ ਹੀਂ ਬਲਕਿ ਨੌਜਵਾਨਾਂ ਨੂੰ ਨਸ਼ੇੜੀ ਬਣਾਉਣ ਵਾਲੇ ਮਹੌਲ ਨੂੰ ਜੜ੍ਹੋਂ ਖਤਮ ਕਰਨਾ ਹੈ। ਅਜਿਹੀਆਂ ਸਮਾਜਿਕ ਬੁਰਾਈਆਂ ਦੇ ਖ਼ਾਤਮੇ ਲਈ ਸਾਨੂੰ ਬੁਨਿਆਦੀ ਚੀਜ਼ਾਂ ਸਿੱਖਣੀਆਂ ਪੈਣਗੀਆਂ। ਅੱਜ ਪੰਜਾਬੀਆਂ ‘ਚ ਇਕ ਵੱਡੀ ਘਾਟ ਪੈਦਾ ਹੋ ਚੁੱਕੀ ਹੈ ਕਿ ਉਨ੍ਹਾਂ ਨੇ ਸੁਣਨਾ ਅਤੇ ਸਿੱਖਣਾ ਬੰਦ ਕਰ ਦਿੱਤਾ ਹੈ। ਇਹੀ ਕਾਰਨ ਹੈ ਕਿ ਚਿੱਟੇ ਦੀ ਅੱਗ ਘਰ-ਘਰ ਤੱਕ ਪਹੁੰਚ ਚੁੱਕੀ ਹੈ। ਉਨ੍ਹਾਂ ਕਿਹਾ ਕਿ ਮਹਿਲ ਕਲਾਂ ਦੀ ਧਰਤੀ ਜੁਝਾਰੂ ਲੋਕਾਂ ਦੀ ਧਰਤੀ ਹੈ, ਜਿੱਥੇ ਇੱਥੋਂ ਦੇ ਲੋਕਾਂ ਦੀਆਂ ਪੰਜਾਬ ਦੇ ਵੱਡੇ-ਵੱਡੇ ਘੋਲਾਂ ‘ਚ ਵੱਡੀਆਂ ਕੁਰਬਾਨੀਆਂ ਹਨ, ਉੱਥੇ ਸੂਬੇ ਦੀ ਸਿਆਸਤ ਅੰਦਰ ਵੀ ਮਹਿਲ ਕਲਾਂ ਦੀ ਗੱਲ ਚਲਦੀ ਹੈ। ਇਸ ਲਈ ਇੱਥੋਂ ਦੇ ਲੋਕਾਂ ਦੇ ਏਕੇ ਅੱਗੇ ਚਿੱਟੇ ਵਰਗੇ ਮਾਰੂ ਨਸ਼ਿਆਂ ਨੂੰ ਖ਼ਤਮ ਕਰਨਾ ਕੋਈ ਵੱਡੀ ਗੱਲ ਨਹੀਂ। ਆਪ ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਸੂਬਾ ਜੁਆਇੰਟ ਸਕੱਤਰ ਜਥੇ: ਅਜਮੇਰ ਸਿੰਘ ਮਹਿਲ ਕਲਾਂ, ਸਮਾਜ ਸੇਵੀ ਕੁਲਵੰਤ ਸਿੰਘ ਲੋਹਗੜ੍ਹ, ਪਟਵਾਰੀ ਦਰਸ਼ਨ ਸਿੰਘ ਗੁਰੂ, ਨਿਰਭੈ ਸਿੰਘ ਗਿਆਨੀ ਨੇ ਕਿਹਾ ਕਿ ਸਿਆਸੀ ਸਰਪ੍ਰਸਤੀ ‘ਚ ਪੰਜਾਬ ਅੰਦਰ ਫੈਲੇ ਚਿੱਟੇ ਦੇ ਕਾਲ਼ੇ ਕਾਰੋਬਾਰ ਨੂੰ ਨੱਥ ਪਾਉਣ ਲਈ ਸਮੂਹ ਲੋਕਾਂ ਨੂੰ ਲਾਮਬੰਦ ਹੋ ਕੇ ਆਪਣੀ ਜ਼ਿੰਮੇਵਾਰੀ ਨੂੰ ਪਹਿਚਾਨਣਾ ਪਵੇਗਾ ਤਾਂ ਅਸੀਂ ਨੌਜਵਾਨ ਪੀੜ੍ਹੀ ਨੂੰ ਬਰਬਾਦ ਹੋਣੋਂ ਬਚਾਉਣ ‘ਚ ਕਾਮਯਾਬ ਹੋ ਸਕਾਂਗੇ। ਨੌਜਵਾਨ ਆਗੂ ਗੁਰਪ੍ਰੀਤ ਸਿੰਘ ਅਣਖੀ ਨੇ ਕਿਹਾ ਕਿ ਚਿੱਟੇ ਖ਼ਿਲਾਫ਼ ਇਹ ਜੰਗ 7 ਜੁਲਾਈ ਤੱਕ ਹੀ ਨਹੀਂ ਬਲਕਿ ਅੱਗੇ ਵੀ ਜਾਰੀ ਰਹੇਗੀ। ਉਨ੍ਹਾਂ ਸਮੂਹ ਲੋਕਾਂ ਅਪੀਲ ਕੀਤੀ ਕਿ ਚਿੱਟੇ ਦੇ ਲਪੇਟ ਆਏ ਨੌਜਵਾਨਾਂ ਨੂੰ ਨਸ਼ਾ ਛੱਡਣ ਲਈ ਪ੍ਰੇਰਿਤ ਕਰੋ, ਨਸ਼ਾ ਛੱਡਣ ਲਈ ਅੱਗੇ ਆਉਣ ਵਾਲੇ ਨੌਜਵਾਨਾਂ ਦਾ ਇਲਾਜ ਸਮਾਜ ਸੇਵੀ ਲੋਕਾਂ ਦੇ ਸਹਿਯੋਗ ਨਾਲ ਮੁਫ਼ਤ ਕਰਵਾਇਆ ਜਾਵੇਗਾ। ਇਸ ਸਮੇਂ ਰੈੱਡ ਆਰਟਸ ਪੰਜਾਬ ਵਿਦਿਆਰਥੀਆਂ ਨੇ ਆਪਣੇ ਨੁੱਕੜ ਨਾਟਕ ਰਾਹੀਂ ਨਸ਼ਿਆਂ ਸਬੰਧੀ ਜਾਗਰੂਕ ਕੀਤਾ। ਇਸ ਉਪਰੰਤ ਲੋਕਾਂ ਨੇ ਮਹਿਲ ਕਲਾਂ ਦੇ ਮੁੱਖ ਬਜ਼ਾਰ ਵਿਚ ਹੱਥਾਂ ‘ਚ ਤਖ਼ਤੀਆਂ ਫ਼ੜ ਕੇ ਨਸ਼ਾ ਵਿਰੋਧੀ ਨਾਅਰੇ ਮਾਰਦਿਆਂ ਜ਼ੋਸ਼ੋ ਖਰੋਸ਼ ਪੈਦਲ ਰੋਸ ਮਾਰਚ ਕੀਤਾ। ਇਸ ਸਮੇਂ ਰਿੱਪੀ ਤੂਰ ਕੈਨੇਡਾ, ਡਾ: ਪ੍ਰਵੀਨ ਕੁਮਾਰ ਸਿੰਗਲਾ, ਡਾ: ਗੁਰਨਿੰਦਰ ਸਿੰਘ ਮਾਲਵਾ, ਜਥੇ: ਗੁਰਮੇਲ ਸਿੰਘ ਛੀਨੀਵਾਲ, ਗਗਨ ਸਰਾਂ ਕੁਰੜ, ਕਾਕਾ ਉੱਪਲ ਹਰਦਾਸਪੁਰਾ, ਗੁਲਵੰਤ ਸਿੰਘ ਔਲਖ,ਕੁਲਵਿੰਦਰ ਸਿੰਘ ਬਿੱਟੂ, ਮਾ: ਯਸ਼ਪਾਲ ਸਿੰਘ ਮਹਿਲ ਕਲਾਂ, ਰਾਜਿੰਦਰਪਾਲ ਸਿੰਘ ਬਿੱਟੂ ਚੀਮਾ, ਸਰਬਜੀਤ ਸਿੰਘ ਕਲਾਲ ਮਾਜਰਾ, ਹਰਭੁਪਿੰਦਰਜੀਤ ਸਿੰਘ ਲਾਡੀ, ਲੱਕੀ ਪਾਸੀ, ਪੱਤਰਕਾਰ ਗੁਰਸੇਵਕ ਸਿੰਘ ਸਹੋਤਾ, ਸੁਖਦੇਵ ਸਿੰਘ ਘੋਟੀ, ਗਿਆਨੀ ਕਰਮ ਸਿੰਘ ਆਸਟ੍ਰੇਲੀਆ, ਗਿਆਨੀ ਸਤਨਾਮ ਸਿੰਘ, ਰਾਗੀ ਜਗਸੀਰ ਸਿੰਘ ਖਾਲਸਾ, ਵਿਜੈ ਕੁਮਾਰ ਬਾਂਸਲ, ਰਾਕੇਸ਼ਪਾਲ ਪਾਲੀ, ਜਗਜੀਵਨ ਸਿੰਘ ਕਲਾਲ ਮਾਜਰਾ, ਮਨਜੀਤ ਸਿੰਘ ਸਹਿਜੜਾ, ਅਸ਼ੋਕ ਕੁਮਾਰ ਅੱਗਰਵਾਲ, ਨੰਬਰਦਾਰ ਗੁਰਮੁੱਖ ਸਿੰਘ ਹਮੀਦੀ, ਹਰਦੇਵ ਸਿੰਘ ਹੈਪੀ ਧਨੇਰ, ਤੇਜਿੰਦਰ ਦੇਵ ਸਿੰਘ ਮਿੰਟੂ, ਨਛੱਤਰ ਸਿੰਘ ਕਲਕੱਤਾ, ਸਰਬਜੀਤ ਸਿੰਘ ਸੋਢਾ, ਹਰਨੇਕ ਸਿੰਘ ਪੰਡੋਰੀ, ਰਾਜਾ ਘੁੰਮਾਣ, ਪ੍ਰੀਤ ਰਾਹਲ, ਪ੍ਰਗਟ ਸਿੰਘ ਮਹਿਲ ਖੁਰਦ, ਰਾਜਿੰਦਰ ਕੁਮਾਰ ਜਿੰਦਲ, ਹਰੀ ਸਿੰਘ ਕਟੈਹਰੀਆ, ਗੁਰਪ੍ਰੀਤ ਸਿੰਘ ਚੀਨਾ, ਲੱਖਾ ਸਿੰਘ ਖਿਆਲੀ, ਗੁਰਜੰਟ ਸਿੰਘ ਮਹਿਲ ਕਲਾਂ, ਨਿਰਮਲ ਸਿੰਘ ਛੀਨੀਵਾਲ ਕਲਾਂ, ਡਾ: ਰਾਜੂ ਕਲਾਲ ਮਾਜਰਾ, ਰਣਦੀਪ ਸਿੰਘ ਹੇਹਰ, ਸੁਖਦੇਵ ਸਿੰਘ ਰਾਗੀ ਆਦਿ ਤੋਂ ਇਲਾਵਾ ਸ਼ਹੀਦ ਕਰਤਾਰ ਸਿੰਘ ਸਰਾਭਾ ਚੈਰੀਟੇਬਲ ਟਰੱਸਟ ਕੈਨੇਡਾ, ਸੰਤ ਸਿੰਘ ਰਾਹਲ ਯਾਦਗਾਰੀ ਟਰੱਸਟ ਮਹਿਲ ਕਲਾਂ ਦੇ ਵਲੰਟੀਅਰਾਂ ਨੇ ਵਿਸ਼ੇਸ਼ ਤੌਰ ‘ਤੇ ਸ਼ਮੂਲੀਅਤ ਕੀਤੀ।

(ਗੁਰਭਿੰਦਰ ਗੁਰੀ)

mworld8384@yahoo.com

Install Punjabi Akhbar App

Install
×