ਕਾਲਾ ਧਨ ਖਤਮ ਕਰਨ ਦੀ ਕਵਾਇਦ ਤੇ ਇੱਕ ਨਜਰ.

satish-acharya-black-money-cartoon
ਕੇੰਦਰ ਸਰਕਾਰ ਨੇ ਕਾਲਾ ਧੰਨ ਖਤਮ ਕਰਨ ਦੇ ਉਦੇਸ਼ ਨਾਲ 500 ਅਤੇ 1000 ਰੁਪਏ ਦੇ ਨੋਟ ਬੰਦ ਕਰਨ ਦਾ ਨਿਰਣਾ ਲਿਆ ਹੈ,ਜਿਸ ਉਤੇ ਦੇਸ਼ ਭਰ ਵਿੱਚ ਚਰਚਾ ਹੋ ਰਹੀ ਹੈ.ਭਾਵੇੰ ਇਸ ਫੈਸਲੇ ਨਾਲ ਦੇਸ਼ ਦੀ ਅਰਥ ਵਿਵਸਥਾ ਉੱਤੇ ਪੈਣ ਵਾਲੇ ਹਾੰ ਪੱਖੀ ਅਤੇ ਨਾੰਹ ਪੱਖੀ ਪਰਭਾਵਾੰ ਦੀ ਸਹੀ ਜਾਣਕਾਰੀ ਪਰਾਪਤ ਕਰਨ ਲਈ ਕੁੱਝ ਸਮਾੰ ਇੰਤਜਾਰ ਕਰਨਾ ਪਵੇਗਾ ਪਰੰਤੂ ਇਸ ਵਾਰੇ ਬਹੁਤ ਸਾਰੇ ਅੰਦਾਜੇ ਤਾੰ ਲਗਾਏ ਹੀ ਜਾ ਸਕਦੇ ਹਨ.ਸਿਧਾੰਤਕ ਰੂਪ ਵਿੱਚ ਇਹ ਗੱਲ ਸਹੀ ਲਗਦੀ ਹੈ ਕਿ ਪੁਰਾਣੇ ਨੋਟ ਹਟਾ ਕੇ ਜੇਕਰ ਨਵੇੰ ਨੋਟ ਚਲਾਏ ਜਾਣ ਤਾੰ ਅਰਥ ਵਿਵਸਥਾ ਵਿੱਚੋੰ ਕਾਲਾ ਤੇ ਜਾਅਲੀ ਧਨ ਨਿਕਲ ਸਕਦਾ ਹੈ ਲੇਕਿਨ ਵਿਹਾਰਕ ਤੌਰ ਤੇ ਇਸ ਪਰੀਕਿਰਿਆ ਨੰੂ ਲਾਗੂ ਕਰਨਾ ਕਾਫੀ ਮੁਸ਼ਕਿਲ ਹੈ.ਭਾਰਤ ਦੀ ਅਰਥ ਵਿਵਸਥਾ ਬੇਹੱਦ ਗੁੰਝਲਦਾਰ ਹੈ.ਇਥੇ ਜਿੱਥੇ ਛੋਟੇ ਕਾਰੋਬਾਰੀਆੰ ਦੀ ਬਹਤਾਤ ਹੈ ਉੱਥੇ ਦੇਸ਼ ਦਾ ਵੱਡਾ ਹਿੱਸਾ ਕਿਸਾਨੀ ਅਤੇ ਮਜਦੂਰ ਭਾਈਚਾਰੇ ਨਾਲ ਸਬੰਧਤ ਹੈ.ਇਸ ਫੇੈਸਲੇ ਦਾ ਬੁਰਾ ਅਸਰ ਇਸ ਤਬਕੇ ਤੇ ਪੈਣ ਦੀ ਸੰਭਾਵਨਾ ਹੈ.ਛੋਟੇ ਪਧਰ ਤੇ ਖਰੀਦੋ ਫਰੋਖਤ ਨਕਦੀ ਵਿੱਚ ਹੁੰਦੀ ਹੈ.ਹਸਪਤਾਲ ਤੱਕ ਨਕਦੀ ਲੈਕੇ ਜਾਣਾ ਪੈੰਦਾ ਹੈ.ਇਸ ਫੈਸਲੇ ਨਾਲ ਭਾਰਤੀ ਬਜਾਰ ਵਿੱਚ ਤਹਿਲਕਾ ਮਚਿਆ ਹੋਇਆ ਹੈ.ਅਮੀਰ ਲੋਕ ਹੇਰਾ ਫੇਰੀ ਕਰਕੇ ਕੋਈ ਨਾ ਕੋਈ ਰਸਤਾ ਨਿਕਾਲ ਲੈਣਗੇ.ਦੋ ਤਿੰਨ ਮਹੀਨੇ ਹਫਰਾ ਤਫਰੀ ਦਾ ਮਹੌਲ ਰਹੇਗਾ.ਅਰਥ ਵਿਵਸਥਾ ਦੇ ਸੁਸਤ ਚਲਦਿਆੰ ਉਪਭੋਗੀ ਘੱਟ ਖਰਚ ਕਰਨਗੇ ਜਿਸ ਕਾਰਨ ਖਪਤ ਘਟ ਜਾਵੇਗੀ.ਕੇੰਦਰੀ ਵਿੱਤ ਸਕੱਤਰ ਤਾੰ ਆਪ ਮਨ ਰਿਹਾ ਹੈ ਕਿ 20-25 ਦਿਨ ਲੋਕਾੰ ਨੰੂ ਦਿੱਕਤ ਆ ਸਕਦੀ ਹੈ.ਲਗਦਾ ਹੇੈ  ਕਿ ਦਿੱਕਤ ਦਾ ਸਿਲਸਿਲਾ ਘੱਟੋ ਘੱਟ 3 ਮਹੀਨੇ ਤੱਕ ਜਾਰੀ ਰਹੇਗਾ. ਨੋਟਾੰ ਦੇ ਵਟਾੰਦਰੇ ਲਈ ਦਿੱਤੀ ਸਮਾ ਸੀਮਾ ਨੰੂ ਲਾਗੂ ਕਰਨ ਵਾਸਤੇ ਕੋਈ ਤਿਆਰੀ ਨਹੀੰ ਕੀਤੀ ਗਈ.
ਬੜੀ ਹੈਰਾਨੀ ਦੀ ਗੱਲ ਇਹ ਹੈ ਕਿ ਨੋਟਾੰ ਦੀ ਅਦਲਾ ਬਦਲੀ ਦੇ ਮਾਮਲੇ ਵਿੱਚ ਕਿਹਾ ਗਿਆ ਹੈ ਕਿ ਇੱਕ ਆਦਮੀ ਦੇ ਬਦਲੇ 10 ਆਦਮੀ ਉਸਦੀ ਨਕਦੀ ਨੰੂ ਬਦਲ ਸਕਦੇ ਹਨ. ੳੁਦਾਹਰਣ ਵਜੋੰ ਕਿਸੇ ਕੋਲ 1 ਕਰੋੜ ਨਕਦ ਕਾਲਾ ਧਨ ਹੈ ਤਾੰ ਉਹ ਹਜਾਰ ਆਦਮੀਆੰ ਨੰੂ ਇਕੱਠਾ ਕਰਕੇ ਕਹੇਗਾ ਕਿ ਆਪ ਬੈੰਕ ਜਾ ਕੇ ਇਸ ਰਕਮ ਨੰੂ ਬਦਲ ਲਿਆਉ.ਛੋਟੀ ਛੋਟੀ ਰਕਮ ਦੇ ਜਰੀਏ ਇਹ ਕੀਤਾ ਜਾ ਸਕਦਾ ਹੈ.ਇਹ ਇੱਕ ਤਰਾੰ ਨਾਲ ਬਿਨਾੰ ਟੈਕਸ ਕਾਲੇ ਧਨ ਨੰੂ ਛੋਟ ਦੇਣ ਦਾ ਰਸਤਾ ਹੋ ਸਕਦਾ ਹੈ.ਮੁਸ਼ਕਿਲ ਹੋਣਦੇ ਬਾਵਯੂਦ ਭਾਰਤ ਵਿੱਚ ਬਹੁਤ ਸਾਰੇ ਲੋਕ ਇਸ ਪੈੰਤੜੇ ਨੰੂ ਅਪਣਾ ਸਕਦੇ ਹਨ.ਇਹ ਵੀ ਖਬਰਾੰ ਹਨ ਕਿ ਰਸੂਖਦਾਰਾੰ ਵਲੋੰ 1000 ਰੁਪਏ ਦੇ ਨੋਟ 800 ਰੁਪਏ ਵਿੱਚ ਖਰੀਦੇ ਜਾ ਰਹੇ ਹਨ ਜਿਸ ਦਾ ਖਮਿਆਜਾ ਸਧਾਰਣ ਲੋਕਾੰ ਨੰੂ ਭੁਗਤਣਾ ਪੈ ਰਿਹਾ ਹੈ.ਇਸ ਦਾ ਮਤਲਬ ਇਹ ਨਹੀੰ ਕਿ ਇਸ ਨਾਲ ਬਲੈਕ ਮਨੀ ਦੀ ਸਮੱਸਿਆ ਖਤਮ ਹੋ ਜਾਵੇਗੀ ਅਤੇ ਸਰਕਾਰ ਨੰੂ ਟੈਕਸ ਮਿਲ ਜਾਏਗਾ.ਸਰਕਾਰ ਦਾ ਯਤਨ ਲੋਕਾੰ ਨੰੂ ਬੈੰਕ ਪਰਣਾਲੀ ਨਾਲ ਜੁੜਨ ਲਈ ਉਤਸ਼ਾਹਤ ਕਰਨ ਦਾ ਹੈ.ਭਾਰਤ ਵਿੱਚ ਜਿਆਦਾ ਲੋਕ ਨਕਦੀ ਦਾ ਲੈਣ ਦੇਣ ਕਰਦੇ ਹਨ.ਸਰਕਾਰ ਨੇ ਕਰੋੜਾੰ ਲੋਕਾੰ ਨੰੂ ਜਨ ਧਨ ਯੋਜਨਾ ਤਹਿਤ ਬੈੰਕਿੰਗ ਪਰਣਾਲੀ ਨਾਲ ਜੋੜਿਆ ਹੈ.ਲੇਕਿਨ ਇਹਨਾੰ ਖਾਤਿਆੰ ਦਾ ਮਹਿਜ 20 ਫੀ ਸਦੀ ਹੀ ਅਪਰੇਸ਼ਨਲ ਹੈ. ਹੋ ਸਕਦਾ ਹੈ ਨਵੀੰ ਅਰਥ ਵਿਵਸਥਾ ਨਾਲ ਲੋਕਾੰ ਅੰਦਰ ਬੈੰਕਾੰ ਨਾਲ ਜੁੜਨ ਦਾ ਰੁਝਾਨ ਵਧ ਜਾਵੇ.ਲੋਕ ਆਪਣੀ ਨਕਦੀ ਬੈੰਕਾੰ ਵਿੱਚ ਜਮਾ ਕਰ ਸਕਦੇ ਹਨ ਪਰ ਦਿੱਕਤ ਇਹ ਹੈ ਕਿ ਇਸ ਨੰੂ ਬਿਨਾੰ ਤਿਆਰੀ ਲਾਗੂ ਕੀਤਾ ਜਾ ਰਿਹਾ ਹੈ. ਇਹ ਫੈਸਲਾ ਲੋਕਾੰ ਨੰੂ ਚੌੰਕਾ ਦੇਣ ਵਾਲਾ ਹੈ.ਇਹ ਸਮਾੰ ਸ਼ਾਦੀਆੰ ਤੇ ਖੇਤੀ ਜਿਣਸਾੰ ਨੰੂ ਵੇਚਣ ਵੱਟਣ ਦਾ ਸਮਾ ਹੈ.ਪਿੰਡਾੰ ਅਤੇ ਸ਼ਹਿਰਾੰ ਵਿੱਚ ਸੀਮਤ ਆਮਦਨੀ ਵਾਲੇ ਲੋਕ ਵੀ ਇਸ ਮੌਸਮ ਵਿੱਚ 8-10 ਲੱਖ ਰੁਪਏ ਖਰਚ ਕਰ ਦਿੰਦੇ ਹਨ.ਇਹ ਰਕਮ ਅਕਸਰ ਨਕਦ ਖਰਚ ਕੀਤੀ ਜਾੰਦੀ ਹੈ.
ਅਜਿਹਾ ਕਰਨ ਵਾਲੇ ਜਿਆਦਾਤਰ ਕਿਸਾਨ ਹਨ.ਕਿਸਾਨਾੰ ਦੀਆੰ ਅਦਾਇਗੀਆੰ ਦੇ ਰੁਕਣ ਕਾਰਨ ਉਹਨਾੰ ਲਈ ਮੁਸ਼ਕਿਲ ਪੈਦਾ ਹੋ ਗਈ ਹੈ.ਲੋਕ ਆਪਣੇ ਇਲਾਜ ਲਈ ਹਸਪਤਾਲਾੰ ਵਿੱਚ ਵੀ ਨਕਦੀ ਲੈ ਕੇ ਜਾੰਦੇ ਹਨ.ਛੋਟੇ ਪੱਧਰ ਤੇ ਆਮਦਨੀ ਵਾਲੇ ਲੋਕਾੰ ਅਤੇ ਛੋਟੇ ਕਾਰੋਬਾਰੀਆੰ ਦੀਆੰ ਮੁਸ਼ਕਲਾੰ ਆਉਣ ਵਾਲੇ ਦਿਨਾੰ ਵਿੱਚ ਹੋਰ ਵਧਣਗੀਆੰ.ਵੱਡੇ ਕਾਰੋਬਾਰੀਆੰ ਨੰੂ ਕੋਈ ਮੁਸ਼ਕਿਲ ਨਹੀ ਹੋਵੇਗੀ.ਇਹੀ ਕਾਰਨ ਹੈ ਕਿ ਬੈੰਕਾੰ ਅਤੇ ਹੋਰ ਕਾਰੋਬਾਰੀ ਸਥਾਨਾੰ ਤੇ ਆਮ ਲੋਕਾੰ ਦੀਆੰ ਹੀ ਭੀੜਾੰ ਹਨ.ਉੱਥੇ ਕੋਈ ਸਰਦਾ ਪੁੱਜਦਾ ਅਮੀਰ ਘੱਟ ਹੀ ਦਿਖਾਈ ਦੇ ਰਿਹਾ ਹੈ.ਥੋੜੇ ਸਮੇੰ ਦੇ ਲਿਹਾਜ ਨਾਲ ਦੇਖੀਏ ਤਾੰ ਖਰੀਦ ਸ਼ਕਤੀ ਦੇ ਸਿਮਟ ਜਾਣ ਨਾਲ ਲੋਕ ਘੱਟ ਖਰਚ ਕਰਨਗੇ ਜਿਸ ਨਾਲ ਖਪਤ ਦਾ ਗਰਾਫ ਹੇਠ ਜਾਏਗਾ,ਉਪਭੋਗ ਘੱਟ ਹੋਵੇਗਾ.ਜਾਅਲੀ ਕਰੰਸੀ ਦਾ ਵੱਡਾ ਹਿੱਸਾ ਬਜਾਰ ‘ਚੋ ਖਤਮ ਹੋ ਜਾਵੇਗਾ.ਕਾਲੇ ਧਨ ਪਿੱਛੇ ਵੱਡੇ ਲੋਕ ਹਨ,ਜਿਸ ਦੇ ਆਪਣੇ ਨੁਕਸਾਨ ਹਨ.ਛੋਟੇ ਕਾਰੋਬਾਰਾੰ ਵਿੱਚ ਲੱਗੇ ਲੋਕ ਜਿਹਨਾੰ ਦਾ ਸਾਰਾ ਬਿਜਨਸ ਨਕਦੀ ਤੇ ਅਧਾਰਤ ਹੈ,ਉਹਨਾੰ ਦੀਆੰ ਮੁਸ਼ਕਿਲਾੰ ਨੇੜ ਭਵਿੱਖ ਵਿੱਚ ਵਧਣ ਵਾਲੀਆੰ ਹਨ.ਉਹਨਾੰ ਨੰੂ ਬੈੰਕ ਜਾਣ ਦੀ ਆਦਤ ਨਹੀੰ ਹੈ ਅਤੇ ਆਦਤ ਬਣਾਉਣ ਲਈ ਸਮਾ ਲੱਗਦਾ ਹੈ.ਉਹਨਾੰ ਨੰੂ ਸਿਖਿਅਤ ਕਰਨ ਦੀ ਜਰੂਰਤ ਹੈ.ਇਹ ਕੰਮ ਰਾਤੋ ਰਾਤ ਨਹੀੰ ਹੋ ਸਕਦਾ.ਸਰਕਾਰ ਦੀ ਸਮੱਸਿਆ ਇਹ ਹੈ ਕਿ ਉਹ ਸਭ ਕੁੱਝ ਰਾਤੋ ਰਾਤ ਕਰਨਾ ਚਾਹੰਦੀ ਹੈ.ਇਸ ਤੋੰ ਇਲਾਵਾ
ਕੁੱਝ ਰਾਜਾੰ ਅੰਦਰ ਜਲਦੀ ਹੀ ਚੋਣਾੰ ਹੋਣ ਜਾ ਰਹੀਆੰ ਹਨ.ਚੋਣਾੰ ਦੌਰਾਨ ਵੱਡੇ ਪੱਧਰ ਤੇ ਨਕਦੀ ਦੀ ਵਰਤੋੰ ਕੀਤੀ ਜਾੰਦੀ ਹੈ.ਇਸ ਦਾ ਅੰਦਾਜਾ ਇਹਨਾੰ ਤੱਥਾੰ ਤੋੰ ਲਗਾਇਆ ਜਾ ਸਕਦਾ ਹੈ ਕਿ ਪਿਛਲੀਆੰ 3 ਲੋਕ ਸਭਾਈ ਚੋਣਾੰ ਦੌਰਾਨ ਰਾਜਨੀਤਕ ਪਾਰਟੀਆੰ ਨੇ ਜਿੱਥੇ 1299.53 ਕਰੋੜ ਰੁਪਏ ਚੈੱਕ ਆਦਿ ਦੇ ਜਰੀਏ ਇਕੱਤਰ ਕੀਤੇ ਉੱਥੇ 1,039 ਕਰੋੜ ਰੁਪਏ ਨਕਦੀ ਦੇ ਰੂਪ ਵਿੱਚ ਇਕੱਤਰ ਕੀਤੇ ਸਨ.ਐਸੋਸੀਏਸ਼ਨ ਫਾਰ ਡੈਮੋਕਰੈਟਿਕ ਰੀਫਾਰਮਜ (ਏ ਡੀ ਆਰ) ਨੇ ਰਾਜਨੀਤਕ ਦਲਾੰ ਦੇ ਆਮਦਨ ਕਰ ਰੀਟਰਨਜ ਦੀ ਸਮੀਖਿਆ ਤੋੰ ਪਾਇਆ ਕਿ ਰਾਜਨੀਤਕ ਦਲਾੰ  ਨੇ ਪਿਛਲੀਆੰ ਤਿੰਨ ਲੋਕ ਸਭਾਈ ਚੋਣਾੰ ਦੌਰਾਨ ਕੁੱਲ 2,356 ਕਰੋੜ ਰੁਪਏ ਬਤੌਰ ਚੰਦਾ ਇਕੱਤਰ ਕਰਨ ਦੀ ਘੋਸ਼ਣਾ ਕੀਤੀ ਸੀ.ਇਸ ਵਿੱਚੋੰ 44 ਫੀ ਸਦੀ ਰਕਮ ਨਕਦੀ ਦੇ ਰੂਪ ਵਿੱਚ ਇਕੱਤਰ ਕੀਤੀ ਗਈ ਸੀ.ਹਾਲਾੰ ਕਿ ਰਾਜਨੀਤਕ ਦਲਾੰ ਨੇ ਚੋਣ ਅਯੋਗ ਦੇ ਦਿਸ਼ਾ ਨਿਰਦੇਸ਼ਾੰ ਦੇ ਅਨੁਸਾਰ ਨਕਦੀ ਦੇ ਰੂਪ ਵਿੱਚ ਇਕੱਤਰ ਕੀਤੇ ਚੰਦੇ ਦੀ ਘੋਸ਼ਣਾ ਕੀਤੀ ਲੇਕਿਨ ਚੋਣਾੰ ਦੌਰਾਨ ਪੁਲਸ ਦੁਆਰਾ ਭਾਰੀ ਮਾਤਰਾ ਵਿੱਚ ਫੜੀ ਨਕਦੀ ਤੋੰ ਸੰਕੇਤ ਮਿਲਦੇ ਹਨ ਕਿ ਚੋਣ ਪਰਚਾਰ ਦੌਰਾਨ ਕਾਲੇ ਧਨ ਦੀ ਵਰਤੋੰ ਧੜੱਲੇ ਨਾਲ ਕੀਤੀ ਜਾੰਦੀ ਹੈ.ਉਦਾਹਰਣ ਵਜੋੰ 2014 ਦੇੇ ਲੋਕ ਸਭਾ ਚੁਣਾਅ ਦੌਰਾਨ ਚੋਣ ਆਯੋਗ ਨੇ 330 ਕਰੋੜ ਦੀ ਬੇ-ਨਾਮੀ ਨਕਦੀ ਫੜੀ ਸੀ.ਜਿਹੜਾ ਕਾਲਾ ਧਨ ਪਕੜ ਵਿੱਚ ਨਹੀੰ ਆਉਦਾ ਉਸ ਦਾ ਤਾੰ ਅੰਦਾਜਾ ਵੀ ਨਹੀੰ ਲਗਾਇਆ ਜਾ ਸਕਦਾ.ਅਰਥ ਸਾਸ਼ਤਰੀ ਪਰੋਫੈਸਰ ਐਸ.ਪੀ ਤਿਵਾੜੀ ਅਨੁਸਾਰ ਕਾਲੇ ਧਨ ਨੰੂ ਸਾਹਮਣੇ ਲਿਆਉਣ ਦੀ ਸਰਕਾਰੀ ਮੁਹਿੰਮ ਉਦੋੰ ਤੱਕ ਕਾਰਗਰ ਨਹੀੰ ਹੋਵੇਗੀ,ਜਦੋੰ ਤੱਕ ਰਾਜਨੀਤਕ ਦਲਾੰ ਨੰੂ ਨਕਦੀ ਦੇ ਰੂਪ ਵਿੱਚ ਚੰਦਾ ਇਕੱਤਰ ਕਰਨ ਦੀ ਇਜਾਜਤ ਮਿਲਦੀ ਰਹੇਗੀ.ਉਹਨਾੰ ਦਾ ਕਹਿਣਾ ਹੈ ਕਿ ਰਾਜਨੀਤਕ ਦਲ ਕਾਲੇ ਧਨ ਦੇ ਲੈਣ ਦੇਣ ਦਾ ਮੁੱਖ ਸਰੋਤ ਹਨ.ਆਮਦਨ ਕਰ ਰੀਟਰਨਜ ਦੇ ਵਿਸ਼ਲੇਸ਼ਣ ਤੋੰ ਇਹ ਵੀ ਪਤਾ ਲੱਗਦਾ ਹੈ ਕਿ ਪਿਛਲੀਆੰ 3 ਲੋਕ ਸਭਾਈ ਚੋਣਾੰ ਦੇ ਦੌਰਾਨ ਚੰਦੇ ਰਾਹੀੰ ਜਿੰਨੀ ਨਕਦ ਰਾਸ਼ੀ ਇਕੱਠੀ ਕੀਤੀ ਗਈ ਉਸ ਦੀ ਫੰਡਿੰਗ ਕਰਨ ਵਾਲੇ 90 ਫੀ ਸਦੀ ਤੋੰ ਵੱਧ ਲੋਕਾੰ ਦੇ ਨਾਮ ਨਸ਼ਰ ਨਹੀੰ ਕੀਤੇ ਗਏ.ਇੱਕ ਰਾਜ ਨੇਤਾ ਦਾ ਕਹਿਣਾ ਹੈ ਕਿ ਕੇੰਦਰ ਸਰਕਾਰ ਦੁਆਰਾ ਜਿਸ ਤਰਾੰ ਇੱਕੋ ਝਟਕੇ ਨਾਲ 500 ਅਤੇ 1000 ਦੇ ਨੋਟ ਬੰਦ ਕੀਤੇ ਗਏ ਹਨ ਉਸ ਨਾਲ ਰਾਜਨੀਤਕ ਦਲਾੰ ਨੰੂ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ.
ਹਰਜਿੰਦਰ ਸਿੰਘ ਗੁਲਪੁਰ

Install Punjabi Akhbar App

Install
×