ਕਾਲਾ ਧਨ: ਵਿਦੇਸ਼ਾਂ ‘ਚ ਤਿੰਨ ਖਾਤਾ ਧਾਰਕਾਂ ਦੇ ਨਾਵਾਂ ਦਾ ਅੱਜ ਖ਼ੁਲਾਸਾ ਕਰ ਸਕਦੀ ਹੈ ਕੇਂਦਰ ਸਰਕਾਰ

ਕੇਂਦਰ ਸਰਕਾਰ ਨੇ ਵਿਦੇਸ਼ੀ ਬੈਂਕਾਂ ‘ਚ ਕਾਲਾ ਧਨ ਰੱਖਣ ਵਾਲੇ ਕੁੱਝ ਲੋਕਾਂ ਦੇ ਨਾਵਾਂ ਦਾ ਖ਼ੁਲਾਸਾ ਕਰਨ ਦੀ ਤਿਆਰੀ ਕਰ ਲਈ ਹੈ। ਕੇਂਦਰ ਸਰਕਾਰ ਸੋਮਵਾਰ ਨੂੰ ਸੁਪਰੀਮ ਕੋਰਟ ‘ਚ ਇੱਕ ਹਲਫ਼ਨਾਮਾ ਦਰਜ ਕਰ ਕੇ ਵਿਦੇਸ਼ਾਂ ‘ਚ ਕਾਲ਼ਾ ਧੰਨ ਰੱਖਣ ਵਾਲੇ ਤਿੰਨ ਲੋਕਾਂ ਦੇ ਨਾਮ ਦੱਸ ਸਕਦੀ ਹੈ। ਸੂਤਰਾਂ ਦੇ ਅਨੁਸਾਰ ਜਿਨ੍ਹਾਂ ਤਿੰਨ ਲੋਕਾਂ ਦੇ ਨਾਮ ਅਦਾਲਤ ਨੂੰ ਦੱਸੇ ਜਾਣਗੇ, ਉਹ ਕਿਸੇ ਰਾਜਨੀਤਕ ਪਾਰਟੀ ਨਾਲ ਸੰਬੰਧ ਨਹੀਂ ਰੱਖਦੇ ਹਨ। ਕੇਂਦਰ ਸਰਕਾਰ ਭਵਿੱਖ ‘ਚ ਵੀ ਜਾਂਚ ਦੇ ਦਾਇਰੇ ‘ਚ ਆਏ ਲੋਕਾਂ ਦੇ ਨਾਵਾਂ ਦਾ ਖ਼ੁਲਾਸਾ ਕਰ ਸਕਦੀ ਹੈ। ਭਵਿੱਖ ‘ਚ ਜਦੋਂ ਵੀ ਇਸ ਮਾਮਲੇ ‘ਚ ਜਾਂਚ ਅੱਗੇ ਵਧੇਗੀ, ਸਰਕਾਰ ਹੋਰ ਨਾਵਾਂ ਦਾ ਖ਼ੁਲਾਸਾ ਕਰ ਸਕਦੀ ਹੈ।