ਡੀ.ਸੀ ਦੀ ਮੇਅਰ ਬੋਸਰ ਨੇ ਵ੍ਹਾਈਟ ਹਾਊਸ ਨੂੰ ਜਾਂਦੀ ਸੜਕ ‘ਤੇ ‘ਬਲੈਕ ਲਿਵਜ਼ ਮੈਟਰ’ ਪੇਂਟ ਕੀਤਾ ਡੈਮੋਕਰੇਟਰ ਮੇਅਰ ਕੀ ਸਾਬਤ ਕਰਨਾ ਚਹੁੰਦੀ ਹੈ, ਪੁਲਿਸ ਦੇ ਮਨੋਬਲ ਨੂੰ ਢਾਹ ਲਾਉਣ ਦਾ ਮਨਸੂਬਾ

ਵਾਸਿੰਗਟਨ ਡੀ.ਸੀ 6 ਜੂਨ – ਵਾਸ਼ਿੰਗਟਨ – ਕੋਲੰਬੀਆ ਦੀ ਜ਼ਿਲ੍ਹਾ ਮੇਅਰ ਮੂਰੀਅਲ ਬਾਸਰ  ਨੇ ਸ਼ੁੱਕਰਵਾਰ ਨੂੰ “ਬਲੈਕ ਲਿਵਜ਼ ਮੈਟਰ” ਸੜਕ ‘ਤੇ ਪੇਂਟ ਉਸ ਰਸਤੇ ਨੂੰ ਕੀਤਾ ਜੋ  ਵ੍ਹਾਈਟ ਹਾਊਸ ਵੱਲ ਨੂੰ  ਜਾਂਦਾ ਹੈ ।ਜਿੱਥੇ ਪ੍ਰਦਰਸ਼ਨਕਾਰੀ ਜਾਰਜ ਫਲਾਇਡ ਦੀ ਪੁਲਿਸ ਹਿਰਾਸਤ ਵਿਚ ਹੋਈ ਮੌਤ ਤੋਂ ਬਾਅਦ ਪ੍ਰਦਰਸ਼ਨਕਾਰੀ ਪਰਦਰਸ਼ਨ ਕਰ ਰਹੇ ਲੋਕ ਸਨ।
ਬੋਸੇਰ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ, “ਉਹ ਲੋਕ ਹਨ । ਜੋ ਸੁਣਨ ਅਤੇ ਵੇਖਣ ਦੀ ਇੱਛਾ ਰੱਖਦੇ ਹਨ ।ਉਨ੍ਹਾਂ ਦੀ ਮਨੁੱਖਤਾ ਨੂੰ ਮਾਨਤਾ ਦਿੰਦੇ ਹਨ।ਸਾਡੇ ਕੋਲ ਇਹ ਮੌਕਾ ਸੀ , ਕਿ ਉਹ ਸੁਨੇਹਾ ਆਪਣੇ ਸ਼ਹਿਰ ਦੀ ਇੱਕ ਬਹੁਤ ਮਹੱਤਵਪੂਰਨ ਸੜਕ ਤੇ ਉੱਚਾ ਅਤੇ ਸਪੱਸ਼ਟ ਰੂਪ ਵਿੱਚ ਇਹ ਸੰਦੇਸ਼ ਭੇਜੇ।ਇਹ ਸੰਦੇਸ਼ ਅਮਰੀਕੀ ਲੋਕਾਂ ਨੂੰ ਹੈ, ਜੋ ਕਿ ਬਲੈਕ ਲਿਵਜ਼ ਮੈਟਰ ਕਾਲੇ ਇਨਸਾਨੀਅਤ ਦਾ ਮਹੱਤਵ ਰੱਖਦਾ ਹੈ।ਅਸੀਂ ਇੱਕ ਸ਼ਹਿਰ ਨੂੰ ਆਪਣੀਆਂ ਕਦਰਾਂ ਕੀਮਤਾਂ ਦੇ ਹਿੱਸੇ ਵਜੋਂ ਇਸਨੂੰ ਉੱਚਾ ਚੁੱਕਦੇ ਹਾਂ।ਮੇਅਰ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਇਸ ਨੂੰ ਪੇਂਟ ਕੀਤਾ ਸੀ ਉਹ ਲੋਕ ਵਾਸ਼ਿੰਗਟਨ ਡੀ.ਸੀ. ਲੋਕ ਨਿਰਮਾਣ ਵਿਭਾਗ ਦੇ ਹਨ।
ਡੈਮੋਕਰੇਟ ਬੌਸਰ ਦੇ ਸਟਾਫ਼ ਦੇ ਚੀਫ਼ ਜੌਹਨ ਫਾਲਸੀਚਿਓ ਨੇ ਇਸ ਤੋਂ ਪਹਿਲਾਂ ਇੱਕ ਟਵੀਟ ਵਿੱਚ ਕਿਹਾ, “ਇਸ ਹਫ਼ਤੇ ਇੱਕ ਵਿਵਾਦ ਚੱਲ ਰਿਹਾ ਸੀ ਕਿ ਇਹ ਕਿਸ ਦੀ ਗਲੀ ਹੈ।ਮੇਅਰ ਬੋਸਰ ਇਹ ਸਪੱਸ਼ਟ ਰੂਪ ਵਿੱਚ ਸਪਸ਼ਟ ਕਰਨਾ ਚਾਹੁੰਦੇ ਸਨ , ਕਿ ਇਹ ਡੀ ਸੀ ਦੀ ਗਲੀ ਹੈ ।ਮੇਅਰ ਨੇ ਕਿਹਾ ਕਿ ਉਹ ਪ੍ਰਦਰਸ਼ਨਕਾਰੀਆਂ ਦਾ ਸਨਮਾਨ ਕਰਨਾ ਚਹੁੰਦੀ ਹੈ ।ਜੋ (ਸੋਮਵਾਰ)ਨੂੰ ਸ਼ਾਂਤੀਪੂਰਵਕ ਪ੍ਰਦਰਸ਼ਨ ਕਰ ਰਹੇ ਸਨ।ਅਸਲ ਵਿੱਚ ਸਿਰਫ ਡੈਮੋਕਰੇਟ ਸਟੇਟਾਂ ਤੇ ਸ਼ਹਿਰਾਂ ਵਿੱਚ ਯੋਜਨਾਬੱਧ ਢੰਗ ਨਾਲ ਪ੍ਰਦਰਸ਼ਨ ਤੇ ਲੁੱਟ ਮਾਰ ਕੀਤੀ ਗਈ ਹੈ।ਪੁਲਿਸ ਨੂੰ ਨੀਵਾਂ ਵਿਖਾਇਆ ਗਿਆ ਹੈ , ਜੋ ਅਮਰੀਕਾ ਦੇ ਭਵਿਖ ਲਈ ਖਤਰਾ ਹੈ।ਇਹੀ ਕੁਝ ਵਸ਼ਿਗਟਨ ਡੀਸੀ ਦੀ ਮੇਅਰ ਨੇ ਕੀਤਾ ਹੈ।ਕੋਈ ਸਮਾਂ ਸੀ ਜਦੋਂ ਲੋਕ ਪੁਲਿਸ ਦੀ ਗੱਡੀ ਦੇ ਹੂਟਰ ਤੋ ਸਹਿਮ ਜਾਂਦੇ ਸਨ। ਪਰ ਅੱਜ ਲੋਕੀਂ ਪੁਲਿਸ ਦੇ ਗੱਲ ਸ਼ਰੇਆਮ ਪੈ ਰਹੇ ਹਨ। ਲਾਅ-ਐਡ- ਆਰਡਰ ਨੂੰ ਸਿਆਣਦੇ ਹੀ ਨਹੀਂ ਹਨ। ਇਹ ਬਦਤਰ ਸਥਿਤੀ ਡੈਮੋਕਰੇਟਰਾ ਨੇ ਜਾਣ-ਬੁੱਝ ਕੇ ਕੀਤੀ ਹੈ। ਜਿਸ ਦਾ ਖਮਿਆਜਾ ਲੋਕੀਂ ਭੁਗਤ ਰਹੇ ਹਨ। ਏਡੇ ਵੱਡੇ ਨੁਕਸਾਨ ਦੀ ਭਰਪਾਈ ਸਰਕਾਰ ਵੀ ਨਹੀਂ ਕਰ ਸਕਦੀ ਹੈ। ਜਿਸ ਲਈ ਬਹੁਤਾਤ ਵਿੱਚ ਵੋਟਰ ਟਰੰਪ ਨੂੰ ਦੁਬਾਰਾ ਲਿਆਉਣਾ ਚਹੁੰਦੇ ਹਨ। ਕਿਉਕਿ ਅਮਰੀਕਾ ਸਿਰਫ ਟਰੰਪ ਦੇ ਹੱਥਾਂ ਵਿੱਚ ਹੀ ਮਜ਼ਬੂਤ ਮੰਨਿਆਂ ਜਾ ਰਿਹਾ ਹੈ। ਅਮਰੀਕਾ ਨੂੰ ਸਖ਼ਤ ਪ੍ਰਸ਼ਾਸ਼ਨਿਕ ਦੀ ਲੋੜ ਹੈ । ਜੋ ਸਿਰਫ ਤੇ ਸਿਰਫ ਟਰੰਪ ਹੀ ਹੈ। ਡੈਮੋਕਰੇਟਰ ਪ੍ਰਸਾਨਿਕ ਲੋਕਾਂ ਦੀਆ ਭਾਵਨਾ ਨਾਲ ਖੇਡ ਰਹੇ ਹਨ, ਜੋ ਅਮਰੀਕਾ ਦੇ ਅਵਾਮ ਲਈ ਖਤਰਾ ਹੈ। ਸੜਕ ਪੇਟ ਕਰਕੇ  ਡੈਮੋਕਰੇਟਰ ਮੇਅਰ ਕੀ ਸਾਬਤ ਕਰ ਰਹੀ ਹੈ। ਅਵਾਮ ਲਈ ਰੁਕ ਪਹੇਲੀ ਬਣਕੇ ਰਹਿ ਗਿਆ ਹੈ ।

Install Punjabi Akhbar App

Install
×