ਭਾਕਿਯੂ (ਲੱਖੋਵਾਲ) ਦੇ ਜਿਲ੍ਹਾ ਪ੍ਰਧਾਨ ਸੀਰਾ ਨੇ ਅੱਗ ਲੱਗਣ ਵਾਲੇ ਖੇਤਾਂ ਦਾ ਦੌਰਾ ਕੀਤਾ

ਪੀੜਤ ਕਿਸਾਨਾਂ ਨੂੰ ਯੋਗ ਮੁਆਵਜ਼ਾ ਦੇਣ ਦੀ ਮੰਗ

20mk02
(ਜਿਲ੍ਹਾ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ ਅੱਗ ਨਾਲ ਹੋਏ ਨੁਕਸਾਨ ਸਬੰਧੀ ਖੇਤਾਂ ਦਾ ਦੌਰਾ ਕਰਨ ਸਮੇਂ )

ਮਹਿਲ ਕਲਾਂ 20 ਅਪ੍ਰੈਲ – ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਜਿਲ੍ਹਾ ਪ੍ਰਧਾਨ ਜਗਸੀਰ ਸਿੰਘ ਸੀਰਾ ਛੀਨੀਵਾਲ ਨੇ ਅੱਜ ਪਿੰਡ ਗੰਗੋਹਰ,ਨਿਹਾਲੂਵਾਲ ,ਕਿਰਪਾਲ ਸਿੰਘ ਵਾਲਾ,ਕਲਾਲ ਮਾਜਰਾ ਸਮੇਤ ਦੱਧਾਹੂਰ ਦੇ ਖੇਤਾਂ ਚ ਲੱਗੀ ਅੱਗ ਦੇ ਪੀੜਤ ਕਿਸਾਨਾਂ ਦੇ ਖੇਤਾਂ ਵਿੱਚ ਆਪਣੀ ਟੀਮ ਨਾਲ ਜਾਇਜ਼ਾ ਲਿਆ। ਇਸ ਮੌਕੇ ਜਿਲ੍ਹਾ ਪ੍ਰਧਾਨ ਛੀਨੀਵਾਲ ਨੇ ਪੀੜਤ ਕਿਸਾਨਾਂ ਦੀਆ ਦੁੱਖ ਤਕਲੀਫਾ ਵੀ ਸੁਣਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੇਸ ਦਾ ਢਿੱਡ ਭਰਨ ਵਾਲਾ ਅੰਨਦਾਤਾ ਸਰਕਾਰਾਂ ਦੀਆ ਗਲਤ ਨੀਤੀਆਂ ਕਾਰਨ ਪਹਿਲਾ ਹੀ ਆਰਥਿਕ ਤੰਗੀਆਂ ਨਾਲ ਜੂਝ ਰਿਹਾ ਹੈ ਉਤੋ ਅਜਿਹੀਆਂ ਕੁਦਰਤੀ ਅਤੇ ਅਣਸੁਖਾਵੀਆ ਘਟਨਾਵਾਂ ਕਿਸਾਨਾਂ ਨੂੰ ਬਰਬਾਦ ਕਰਕੇ ਰੱਖ ਦਿੰਦੀਆਂ ਹਨ। ਜਥੇਬੰਦੀ ਲੰਮੇ ਸਮੇਂ ਤੋਂ ਮਹਿਲ ਕਲਾਂ ‘ਚ ਪੱਕੇ ਤੌਰ ਤੇ ਫਾਇਰ ਬ੍ਰਿਗੇਡ ਗੱਡੀ ਦੀ ਮੰਗ ਕਰਦੀ ਆ ਰਹੀ ਹੈ ਪਰ ਸਰਕਾਰ ਵੱਲੋਂ ਇਸ ਮੰਗ ਵੱਲ ਕੋਈ ਧਿਆਨ ਨਹੀ ਦਿੱਤਾ ਗਿਆ ਜੇਕਰ ਮਹਿਲ ਕਲਾਂ ‘ਚ ਫਾਇਰ ਬ੍ਰਿਗੇਡ ਦਾ ਪੱਕਾ ਪ੍ਰਬੰਧ ਹੁੰਦਾ ਤਾਂ ਹੋ ਸਕਦਾ ਨੁਕਸਾਨ ਘੱਟ ਹੁੰਦਾ। ਉਨ੍ਹਾਂ ਪੀੜਤ ਕਿਸਾਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਜਥੇਬੰਦੀ ਵੱਲੋਂ ਅੱਗ ਨਾਲ ਹੋਏ ਨੁਕਸਾਨ ਦੇ ਮੁਆਵਜ਼ੇ ਲਈ ਜਲਦੀ ਹੀ ਉਚ ਅਧਿਕਾਰੀਆਂ ਨੂੰ ਮਿਲਿਆ ਜਾਵੇਗਾ। ਉਨ੍ਹਾਂ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਅੱਗ ਲੱਗਣ ਨਾਲ ਤਬਾਹ ਹੋਈਆ ਫਸਲਾਂ ਦੀਆ ਤੁਰੰਤ ਗਿਰਦਾਵਰੀਆਂ ਕਰਕੇ ਮੁਆਵਜ਼ਾ ਦਿੱਤਾ ਜਾਵੇ। ਇਸ ਸਮੇਂ ਤਹਿਸੀਲ ਪ੍ਰਧਾਨ ਪੰਚ ਹਰਭਜਨ ਸਿੰਘ ਕਲਾਲਾ,ਇਕਾਈ ਪ੍ਰਧਾਨ ਜਤਿੰਦਰ ਸੋਨੀ ਕਲਾਲ ਮਾਜਰਾ,ਮੱਘਰ ਸਿੰਘ,ਗੁਰਚਰਨ ਸਿੰਘ ਸਹਿਜੜਾ,ਰਾਮ ਸਿੰਘ ਚੰਨਣਵਾਲ,ਸਤਨਾਮ ਸਿੰਘ ਧਨੇਰ,ਗੁਰਮੇਲ ਸਿੰਘ ਗੰਗੋਹਰ,ਰਣਜੀਤ ਸਿੰਘ ਕਲਾਲਾ,ਬਲਵੰਤ ਸਿੰਘ ਛੀਨੀਵਾਲ ,ਜਨ ਸਕੱਤਰ ਪੰਚ ਜਰਨੈਲ ਸਿੰਘ ਸਹੌਰ,ਬਲਾਕ ਪ੍ਰਧਾਨ ਗੁਰਧਿਆਨ ਸਿੰਘ ਸਹਿਜੜਾ, ਜਿਲ੍ਹਾ ਵਿੱਤ ਸਕੱਤਰ ਸੁਖਦੇਵ ਸਿੰਘ ਬੀਹਲਾ,ਸੂਬਾ ਆਗੂ ਹਾਕਮ ਸਿੰਘ ਛੀਨੀਵਾਲ,ਪ੍ਰੈਸ ਸਕੱਤਰ ਮੋਹਨ ਸਿੰਘ ਰਾਏਸਰ ਹਜਾਰ ਸਨ।

(ਗੁਰਭਿੰਦਰ ਗੁਰੀ)

mworld8384@yahoo.com

Install Punjabi Akhbar App

Install
×