ਕੇਂਦਰੀ ਮੰਤਰੀ ਵੀ. ਕੇ. ਸਿੰਘ ਰਿਟਾਇਰਡ ਜਰਨਲ ਨਾਲ ਬੀ. ਜੇ. ਪੀ. ਓਵਰਸੀਜ਼ ਮੈਟਰੋਪੁਲਿਟਨ ਦੇ ਅਹੁਦੇਦਾਰਾਂ ਕੀਤੀ ਖਾਸ ਮੁਲਾਕਾਤ

image1 (1)

ਵਾਸ਼ਿੰਗਟਨ ਡੀ. ਸੀ.  – ਡਾ. ਅਡੱਪਾ ਪ੍ਰਸ਼ਾਦ ਉੱਪ ਪ੍ਰਧਾਨ ਬੀ. ਜੇ. ਪੀ. ਓਵਰਸੀਜ਼ ਦੀ ਅਗਵਾਈ ਵਿੱਚ ਇੱਕ ਖਾਸ ਮੁਲਾਕਾਤ ਸਟੇਟ ਕੇਂਦਰੀ ਮੰਤਰੀ ਵਿਦੇਸ਼ ਮੰਤਰਾਲੇ ਨਾਲ ਵਾਸ਼ਿੰਗਟਨ ਅੰਬੈਸੀ ਵਿਖੇ ਹੋਈ। ਜਿਸ ਵਿੱਚ ਪਾਰਟੀ ਦੀ ਮਜ਼ਬੂਤੀ ਅਤੇ ਮੈਂਬਰਸ਼ਿਪ ਨੂੰ ਵੱਡੇ ਪੱਧਰ ਤੇ ਲਿਜਾਣ ਦਾ ਫੈਸਲਾ ਕੀਤਾ ਗਿਆ। ਵੀ. ਕੇ. ਸਿੰਘ ਨੇ ਕਿਹਾ ਕਿ ਭਵਿੱਖ ਦੀਆਂ ਚੋਣਾਂ ਅਹਿਮ ਅਤੇ ਵਕਾਰ ਦਾ ਮਸੌਦਾ ਹਨ। ਇਸ ਲਈ ਤੁਸੀਂ ਸਾਰੇ ਪੱਬਾਂ ਭਾਰ ਹੋ ਜਾਉ ਤਾਂ ਜੋ ਭਾਰਤੀ ਜਨਤਾ ਪਾਰਟੀ ਮੁੜ ਸੱਤਾ ਵਿੱਚ ਆ ਕੇ ਭਾਰਤ ਨੂੰ ਸੰਸਾਰ ਦੀ ਤਾਕਤ ਬਣਾਉਣ ਦੇ ਸਮਰੱਥ ਹੋ ਸਕੇ।

ਡਾ. ਅਡੱਪਾ ਪ੍ਰਸਾਦ ਨੇ ਕਿਹਾ ਕਿ ਓਵਰਸੀਜ਼ ਬੀ. ਜੇ. ਪੀ. ਵਿੰਗ ਦਿਨੋ ਦਿਨ ਆਪਣੇ ਪੈਰ ਪੂਰੇ ਅਮਰੀਕਾ ਵਿੱਚ ਪਸਾਰ ਚੁੱਕਾ ਹੈ। ਲੋੜ ਹੈ ਪ੍ਰਵਾਸੀਆਂ ਦੀਆਂ ਮੁਸ਼ਕਲਾਂ ਹੱਲ ਕਰਨ ਅਤੇ ਇਨ੍ਹਾਂ ਵਲੋਂ ਭਾਰਤ ਵਿੱਚ ਨਿਵੇਸ਼ ਕਰਨ ਲਈ ਹੋਰ ਸਹੂਲਤਾਂ ਦੇਣ ਦੀ, ਜਿਸ ਲਈ ਅਸੀਂ ਹਮੇਸ਼ਾ ਹੀ ਕਹਿੰਦੇ ਆ ਰਹੇ ਹਾਂ। ਉਨ੍ਹਾਂ ਕਿਹਾ ਕਿ ਛੇਤੀ ਹੀ ਬਿਜ਼ਨਸ ਡੈਲੀਗੇਟ ਅਮਰੀਕਾ ਤੋਂ ਭਾਰਤ ਜਾ ਰਿਹਾ ਹੈ। ਉਨ੍ਹਾਂ ਦਾ ਫਾਇਦਾ ਲਿਆ ਜਾਵੇ ਅਤੇ ਉਨ੍ਹਾਂ  ਨੂੰ ਨਿਵੇਸ਼ ਲਈ ਸਹੀ ਜਗ੍ਹਾ ਦੀ ਚੋਣ ਕਰਕੇ ਦਿੱਤੀ ਜਾਵੇ।ਕੰਵਲਜੀਤ ਸਿੰਘ ਸੋਨੀ ਕੋਆਰਡੀਨੇਟਰ ਸਿੱਖ ਅਫੇਅਰ ਨੇ ਕਿਹਾ ਕਿ ਸਿੱਖਾਂ ਦੇ ਮਸਲੇ ਪਹਿਲ ਦੇ ਅਧਾਰ ਤੇ ਹੱਲ ਹੋ ਰਹੇ ਹਨ।ਜਿਸ ਕਰਕੇ ਕਰਤਾਰਪੁਰ ਲਾਂਘਾ ਖੁੱਲ ਰਿਹਾ । ਇਸ ਲਈ ਸਾਡੀ ਸਮੁੱਚੀ ਟੀਮ ਮੋਦੀ ਸਾਹਿਬ ਦਾ ਧੰਨਵਾਦ ਕਰਦੀ ਹੈ। ਉਂਨਾਂ ਦਾ ਹਰ ਫੈਸਲਾ ਸਿੱਖਾਂ ਲਈ ਸ਼ਲਾਘਾ ਯੋਗ ਹੈ। ਉਸ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਧੰਨਵਾਦ ਦੇ ਪਾਤਰ ਹਨ। ਫਿਰ ਵੀ ਜੇਲ੍ਹਾਂ ਵਿੱਚ ਸਜ਼ਾ ਪੂਰੀ ਕਰ ਚੁੱਕੇ ਹਰ ਭਾਰਤੀ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਤਾਂ ਜੋ ਵਿਦੇਸ਼ੀ ਭਾਰਤੀ ਜੋ ਭੈਅ-ਭੀਤ ਹੋਈ ਬੈਠੇ ਹਨ, ਉਨ੍ਹਾਂ ਨੂੰ ਮੁੱਖਧਾਰਾ ਵਿੱਚ ਲਿਆਂਦਾ ਜਾ ਸਕੇ। ਰਤਨ ਸਿੰਘ ਵਲੋਂ ਮੰਤਰੀ ਦਾ ਧੰਨਵਾਦ ਕੀਤਾ ਗਿਆ। ਵੀ. ਕੇ. ਸਿੰਘ ਮੰਤਰੀ ਨੇ ਕਿਹਾ ਕਿ ਜਲਦੀ ਹੀ ਬਹੁਤ ਵੱਡੇ ਫੈਸਲੇ ਹੋਣ ਜਾ ਰਹੇ ਹਨ। ਜਿਨ੍ਹਾਂ ਪ੍ਰਤੀ ਤੁਸੀਂ ਆਸਵੰਦ ਹੋ। ਹੋਰਾਂ ਤੋਂ ਇਲਾਵਾ ਅੱਜ ਦੀ ਮੀਟਿੰਗ ਵਿੱਚ ਚਤਰ ਸਿੰਘ ਸੈਣੀ, ਰਤਨ ਸਿੰਘ, ਬਲਜਿੰਦਰ ਸਿੰਘ ਸ਼ੰਮੀ, ਲਕਸ਼ਮੀ ਨਰਾਇਣ ਪੈਰੀ, ਸ੍ਰੀ ਸੰਸਾਕ ਦੇਵੰਗਰੇ, ਜਗਦੀਸ਼ ਬੈਡੂਗੁਲਾ ਖਾਸ ਤੌਰ ਤੇ ਇਸ ਮੀਟਿੰਗ ਵਿੱਚ ਸ਼ਾਮਲ ਸਨ।

Welcome to Punjabi Akhbar

Install Punjabi Akhbar
×
Enable Notifications    OK No thanks