ਮਹਾਰਾਸ਼ਟਰ ਵਿੱਚ ਜ਼ਿਲ੍ਹਾ ਪਰਿਸ਼ਦ ਚੋਣ ਵਿੱਚ ਗਡਕਰੀ ਦੇ ਜੱਦੀ ਪਿੰਡ ਵਿੱਚ ਬੀਜੇਪੀ ਨੂੰ ਮਿਲੀ ਕਰਾਰੀ ਹਾਰ

ਮਹਾਰਾਸ਼ਟਰ ਦੇ ਨਾਗਪੁਰ ਜ਼ਿਲ੍ਹਾ ਪਰਿਸ਼ਦ ਚੋਣ ਵਿੱਚ ਕੇਂਦਰੀ ਮੰਤਰੀ ਨਿਤੀਨ ਗਡਕਰੀ ਦੇ ਜੱਦੀ ਪਿੰਡ ਧਾਪੇਵਾੜਾ ਵਿੱਚ ਬੀਜੇਪੀ ਪ੍ਰਤਿਆਸ਼ੀ ਨੂੰ ਕਾਂਗਰਸ ਉਮੀਦਵਾਰ ਤੋਂ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। 58 ਸੀਟਾਂ ਵਾਲੇ ਨਾਗਪੁਰ ਜ਼ਿਲ੍ਹਾ ਪਰਿਸ਼ਦ ਵਿੱਚ ਕਾਂਗਰਸ ਨੂੰ 30 ਜਦੋਂ ਕਿ ਬੀਜੇਪੀ ਨੂੰ ਸਿਰਫ 15 ਸੀਟਾਂ ਉੱਤੇ ਹੀ ਜਿੱਤ ਮਿਲੀ ਹੈ। ਇੱਥੇ ਇਹ ਜ਼ਿਕਰਯੋਗ ਹੈ, ਬੀਜੇਪੀ ਧਾਪੇਵਾੜਾ ਵਿੱਚ ਪਿਛਲੇ ਤਿੰਨ ਵਾਰ ਤੋਂ ਹਮੇਸ਼ਾ ਜੇਤੂ ਰਹਿੰਦੀ ਆ ਰਹੀ ਸੀ।

Install Punjabi Akhbar App

Install
×