ਨਫਰਤ ਭਰੇ ਬੋਲ ਬੋਲਣ ਵਾਲੇ ਭਾਜਪਾ ਨੇਤਾ ਨੂੰ ਫੇਸਬੁੱਕ ਨੇ ਕੀਤਾ ਪ੍ਰਤੀਬੰਧ

ਨਵੀਂ ਦਿੱਲੀ, 3 ਸਤੰਬਰ – ਭਾਰਤ ‘ਚ ਘ੍ਰਿਣਾਤਮਕ ਕਥਨ (ਹੇਟ ਸਪੀਚ) ‘ਤੇ ਰੋਕ ਨਾ ਲਗਾਉਣ ਨੂੰ ਲੈ ਕੇ ਦਬਾਅ ਝੇਲ ਰਹੇ ਫੇਸਬੁੱਕ ਨੇ ਲਾਂਭਾ ਲਾਹੁਣ ਦੀ ਖ਼ਾਤਰ ਭਾਜਪਾ ਦੇ ਨੇਤਾ ਟੀ ਰਾਜਾ ਸਿੰਘ ਨੂੰ ਫੇਸਬੁੱਕ ਤੇ ਇੰਸਟਾਗ੍ਰਾਮ ‘ਤੇ ਬੈਨ ਕਰ ਦਿੱਤਾ ਹੈ। ਹਿੰਸਾ ਤੇ ਨਫ਼ਰਤ ਭਰੀ ਸਮਗਰੀ ਨੂੰ ਲੈ ਕੇ ਫੇਸਬੁੱਕ ਦੀ ਨੀਤੀ ਦੇ ਉਲੰਘਣ ਦੇ ਚੱਲਦਿਆਂ ਇਹ ਫ਼ੈਸਲਾ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਅਮਰੀਕੀ ਅਖ਼ਬਾਰ ਵਾਲ ਸਟਰੀਟ ਜਰਨਲ ਨੇ ਆਪਣੀ ਰਿਪੋਰਟ ਵਿਚ ਦਾਅਵਾ ਕੀਤਾ ਸੀ ਕਿ ਫੇਸਬੁੱਕ ਭਾਰਤ ਵਿਚ ਆਪਣੇ ਕਾਰੋਬਾਰੀ ਹਿਤਾਂ ਨੂੰ ਦੇਖਦੇ ਹੋਏ ਭਾਜਪਾ ਨੇਤਾਵਾਂ ਦੇ ਕਥਿਤ ਨਫ਼ਰਤ ਫੈਲਾਉਣ ਵਾਲੇ ਭਾਸ਼ਣਾਂ ‘ਤੇ ਸਖ਼ਤੀ ਨਹੀਂ ਵਰਤਦਾ ਹੈ।

ਧੰਨਵਾਦ ਸਹਿਤ (ਅਜੀਤ)

Install Punjabi Akhbar App

Install
×