ੳਵਰਸੀਜ ਫਰੈਂਡਜ ਆਫ਼ ਬੀਜੇਪੀ ਮੈਰੀਲੈਂਡ ਸੂਬੇ ਦੇ ਕੌਆਰਡੀਨੇਟਰ ਬਲਜਿੰਦਰ ਸਿੰਘ ਸ਼ੰਮੀ ਨੇ ਦਿੱਤਾ ਆਪਣੇ ਅਹੁਦੇ ਤੋ ਅਸਤੀਫ਼ਾ

ਵਾਸ਼ਿੰਗਟਨ —ਬੀਜੇਪੀ ਮੈਰੀਲੈਡ ਸੂਬੇ ਦੇ ਸਿੱਖ ਵਿੰਗ ਦੇ ਕੌਆਰਡੀਨੇਟਰ ਬਲਜਿੰਦਰ ਸਿੰਘ ਸ਼ੰਮੀ ਨੇ ਭਾਰਤ ਸਰਕਾਰ ਵੱਲੋਂ ਦਿੱਲੀ ਚ’ ਸ਼ਾਤਮਈ ਢੰਗ ਨਾਲ ਅੰਦੋਲਨ ਕਰ ਰਹੇ ਕਿਸਾਨਾਂ ਨਾਲ ਕੀਤੇ ਜਾ ਰਹੇ ਮਾੜੇ ਵਤੀਰੇ ਦੇ ਰੌਂਸ ਵਜੋਂ ਆਪਣੇ ਅਹੁਦੇ ਤੋ ਅਸਤੀਫ਼ਾ ਦੇ ਦਿੱਤਾ ਹੈ।ਬਲਜਿੰਦਰ ਸਿੰਘ ਸ਼ੰਮੀ ਨੇ ਅਸਤੀਫ਼ੇ ਦੀ ਕਾਪੀ ਜਾਰੀ ਕਰਦਿਆਂ ਕਿਹਾ ਕਿ, ਉਹ ਕਾਫ਼ੀ ਸਮੇਂ ਤੋ ਬੀਜੇਪੀ ਦੇ ਸਿੱਖ ਵਿੰਗ ਦੇ ਨਾਲ ਜੁੜੇ ਹੋਏ ਸਨ ਅਤੇ ਉਹਨਾਂ ਨੇ ਲੰਘੇ ਸਮੇਂ ਚ’ ਮੋਦੀ ਸਰਕਾਰ ਕੋਲ ਸਮੇਂ ਸਮੇਂ ਤੇ ਦਿੱਲੀ ਚ’ ਸਿੱਖ ਕਤਲੇਆਮ ਦੇ ਦੌਸੀਆ ਨੂੰ ਸਜ਼ਾਵਾਂ ਦਿਵਾਉਣ ਵਿੱਚ ਅਤੇ ਸਿੱਖਾਂ ਦੀ ਕਾਲੀ ਸੂਚੀ ਨੂੰ ਰੱਦ ਕਰਵਾਉਣ ਦੇ ਮਸਲਿਆਂ ਨੂੰ ਮਨਾਉਣ ਵਿੱਚ ਵਿਸ਼ੇਸ਼ ਭੂਮਿਕਾ ਨਿਭਾਈ ਸੀ। ਹੁਣਦਿੱਲੀ ਚ’ ਸਾਂਤਮਈ ਅੰਦੋਲਨ ਕਰ ਰਹੇ ਮੋਦੀ ਸਰਕਾਰ ਦੇ ਅਤਿ ਨਿੰਦਣਯੋਗ ਕਿਸਾਨਾਂ ਪ੍ਰਤੀ ਵਤੀਰੇ ਨੂੰ ਲੈ ਕੇ ਜਿੰਨਾਂ ਚ’ ਕਿਸਾਨਾਂ ਦਾ ਪਾਣੀ, ਬਿਜਲੀ ਇੰਟਰਨੈੱਟ ਕੱਟਣ ਅਤੇ ਲੰਗਰ ਦੀ ਸੇਵਾ ਬੰਦ ਕਰਵਾਉਣ ਜਿਹਿਆਂ ਕਾਰਵਾਈਆਂ ਤੋ ਤੰਗ ਆ ਕਿ ਆਪਣੇ ਅਸਤੀਫ਼ਾ ਬੀਜੇਪੀ ਅਮਰੀਕਾ ਦੀ ਲੀਡਰਸ਼ਿਪ ਨੂੰ ਸੌਂਪ ਦਿੱਤਾ ਹੈ।ਸੰਮੀ ਨੇ ਦੱਸਿਆ ਕਿ ਅਮਰੀਕਾ ਸਣੇ ਦੁਨੀਆ ਭਰ ਦੇ ਸੈਲੀਬ੍ਰੇਟੀਜ ਬਾਰੇ ਮੋਦੀ ਸਰਕਾਰ ਵੱਲੋਂ ਕੀਤੇ ਗਏ ਪ੍ਰਤਿਕਰਮ ਵਿੱਚ ਵਿੱਚ ਮੋਦੀ ਸਰਕਾਰ ਨੇ ਅਮਰੀਕਾ ਦੀ ਪ੍ਰਸਿੱਧ ਗਾਇਕ ਅਤੇ ਅਭਿਨੇਤਰੀ ਰਿਆਨਾ, ਵਾਤਾਵਰਣ ਪ੍ਰੇਮੀ ਗ੍ਰੇਟਾ ਥਰਨਬਰਸ ਅਤੇ ਫੁੱਟਬਾਲ ਦੇ ਨਾਮਵਰ ਖਿਡਾਰੀ ਜੂ ਜੂ ਸਮਿੱਥ ਬਾਰੇ ਕੀਤੀਆਂ ਟਿੱਪਣੀਆਂ ਅਤੇ ਗ੍ਰੇਟਾ ਤੇ ਦਰਜ ਕੀਤੀ ਗਈ ਐਫਆਰਆਈ ਬਾਰੇ  ਉਹਨਾਂ ਮੋਦੀ ਸਰਕਾਰ ਦੀ ਕਰੜੇ ਸ਼ਬਦਾਂ  ਚ’ ਨਿਖੇਧੀ ਕਰਦੇ ਹੋਏਬੀਜੇਪੀ ਨੂੰ ਅਲਵਿਦਾ ਕਹਿ ਦਿੱਤਾ ਅਤੇ ਕੇਂਦਰ ਸਰਕਾਰ ਦੀਆ ਕਿਸਾਨ ਮਾਰੂ ਨੀਤੀਆਂ ਨੂੰ ਲੈ ਕੇ ਉਹਨਾਂ ਆਪਣੇ ਅਸਤੀਫ਼ੇ ਨੂੰ ਸ਼ਪਸਟ ਕੀਤਾ ਅਤੇ ਕਿਹਾ ਕਿ ਉਹਨਾਂ ਦੀਆਂ ਜੜ੍ਹਾਂ ਪੰਜਾਬ ਨਾਲ ਜੁੜੀਆਂ ਹੋਈਆ ਹਨ ਅਤੇ ਉਹ ਕਿਸਾਨਾਂ ਦੇ ਨਾਲ ਖੜੇ ਹਨ।ਅਤੇ ਆਉਂਦੇ ਸਮੇਂ ਵਿੱਚ ਹਰ ਤਰੀਕੇ ਨਾਲ ਯੋਗਦਾਨ ਪਾਉਣ ਲਈ ਉਹਨਾਂ ਆਪਣੀ ਵਚਨਬੰਧਤਾ ਵੀ ਜਿਤਾਈ।

Welcome to Punjabi Akhbar

Install Punjabi Akhbar
×
Enable Notifications    OK No thanks