ਪ੍ਰਧਾਨ ਮੰਤਰੀ ਜਨ ਧਨ ਯਜਨਾ ਤਹਿਤ ਕੈਪ ਲਗਾਇਆ – ਪ੍ਰਧਾਨ ਮੰਤਰੀ ਮੋਦੀ ਦੀ ਸੋਚ ਘਰ ਘਰ ਪਹੁੰਚਾਵਾਂਗੇ : ਗਰੇਵਾਲ

01
ਭਾਰਤੀ ਜਨਤਾ ਪਾਰਟੀ  ਦੀ ਕੇਦਰ ਸਰਕਾਰ ਨੇ ਹਮੇਸਾਂ ਹੀ  ਲੋਕ ਪੱਖੀ  ਨੀਤੀਆਂ ਬਣਾ ਕੇ ਲਾਗੂ ਕਰਨ ਨੂੰ ਤਰਜੀਹ ਦਿੱਤੀ ਹੈ ਤਾਂ ਕਿ ਸਿੱਧਾ ਫਾਇਦਾ ਆਮ ਜਨਤਾ ਮਿਲ ਸਕੇ ਅਤੇ ਦੇਸ ਦਾ ਹਰ ਨਾਗਰਿਕ ਉਹਨਾਂ ਨੀਤੀਆਂ ਦਾ ਲਾਭ ਉਠਾ ਕੇ ਆਪਣਾ ਜੀਵਨ ਪੱਧਰ ਉਚਾ ਚੁੱਕ ਸਕੇ । ਇਹਨਾ ਵਿਚਾਰਾਂ ਦਾ ਪ੍ਰਗਟਾਵਾ ਸੁਖਵਿੰਦਰਪਾਲ ਸਿੰਘ ਗਰੇਵਾਲ ਕੌਮੀ ਸਕੱਤਰ ਕਿਸਾਨ ਸੈਲ ਭਾਰਤੀ ਜਨਤਾ ਪਾਰਟੀ ਨੇ ਅੱਜ ਬਾਬਾ ਬਾਲਕ ਨਾਥ ਮੰਦਿਰ ਧਰਮਸਾਲਾ ਘੁਮਾਰ ਮੰਡੀ ਵਿਖੇ ਜਿਲ•ਾ ਕਾਰਜਕਰਣੀ ਦੇ ਮੈਬਰ ਡੀ ਸੀ ਬਾਂਸਲ, ਭਾਜਪਾ ਐਸ ਸੀ ਮੋਰਚਾਂ ਦੇ ਰਾਸਟਰੀ ਕਾਰਜਾਕਰਣੀ ਮੈਬਰ ਰੋਹਿਤ ਸੋਨਕਰ ਅਤੇ ਘੁਮਾਰ ਮੰਡੀ ਦੇ ਮੰਡਲ ਪ੍ਰਧਾਨ ਸ੍ਰੀ ਰਾਜੇਸ ਕਸਿਅਪ ਦੀ ਅਗਵਾਈ ਵਿੱਚ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਦੇ ਤਹਿਤ ਲਗਾਏ ਕੈਪ ਦੋਰਾਨ ਹਾਜਰੀਨ ਨੂੰ ਸੰਬੋਧਨ ਕਰਦਿਆਂ ਕਹੇ। ਉਹਨਾਂ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਇਸ ਯੋਜਨਾਂ ਦੀ ਸੁਰੂਆਤ ਕਰਕੇ ਗਰੀਬ ਵਰਗ ਦੇ ਸੁਨਹਿਰੀ ਭਵਿੱਖ ਨੂੰ ਸੁਰੱਖਿਅਤ ਕਰਨ ਵਿੱਚ ਇੱਕ ਇਤਿਹਾਸਿਕ ਕਦਮ ਚੁੱਕਿਆ ਹੈ ਉਹਨਾਂ ਕਿਹਾ ਕਿ ਇਸ ਯੋਜਨਾਂ ਨੂੰ ਦੇਸ ਦੇ ਹਰ ਇੱਕ ਨਾਗਰਿਕ ਤੱਕ ਪਹੁੰਚਾਉਣ ਲਈ ਭਾਜਪਾ ਵਰਕਰ ਦਿਨ ਰਾਤ ਇੱਕ ਕਰ ਦੇਣਗੇ।  ਇਸ ਸਮੇ ਪ੍ਰਵੀਨ ਸੋਨਕਰ, ਰਾਜੇਸ ਰਾਜ, ਰੋਹਿਤ ਸੋਕਰ, ਪਵਨ ਸੋਕਰ, ਨਾਨਕ ਕਲਸੀ, ਗੋਲਡੀ ਸੋਨਕਰ, ਗੁਰਵਿੰਦਰ ਸਿੰਘ ਰਾਗੀ, ਡਾ ਐਸ ਆਰ ਬਾਂਸਲ, ਅਮਿਤ ਧਵਨ, ਵਰਿੰਦਰ ਸਰਮਾ ਮਨੈਜਰ ਸਟੇਟ ਬੈਕ ਆਫ ਪਟਿਆਲਾ, ਅਤੇ ਕਮਨ ਕੁਮਾਰ ਆਦਿ ਹਾਜਰ ਸਨ।

ਵਧੇਰੇ ਜਾਣਕਾਰੀ ਲਈ
98140 00337

Install Punjabi Akhbar App

Install
×