ਕਹਾਵਤ ਹੈ ਕਿ ਰੱਬ ਜਦ ਦਿੰਦਾ ਹੈ ਤਾਂ ਛੱਪਰ ਪਾੜ ਕੇ ਦਿੰਦਾ ਹੈ, ਪਰ ਇਥੇ ਦੇ ਸ਼ਹਿਰ ਹੇਸਟਿੰਗਜ਼ ਵਿਖੇ ਇਕ ਵਿਅਕਤੀ ਨੂੰ ਉਸਦੇ ਜਨਮ ਦਿਨ ਉਤੇ ਉਸਦੇ ਇਕ ਪਰਿਵਾਰਕ ਮੈਂਬਰ ਨੇ ਲਾਟਰੀ ਟਿਕਟ ਲੈ ਕੇ ਦੇ ਦਿੱਤੀ। ਜਦੋਂ ਅਗਲੇ ਦਿਨ ਪਰਿਵਾਰਨ ਨੇ ਸਾਰੇ ਨੰਬਰ ਮਿਲਾਏ ਤਾਂ ਮਿਲਦੇ ਲੱਗੇ ਪਰ ਵਿਸ਼ਵਾਸ਼ ਨਾ ਆਉਣ ਕਰਕੇ ਉਨ੍ਹਾਂ ਡੇਅਰੀ ਛਾਪ ਉਤੇ ਜਾ ਕੇ ਚੈਕ ਕਰਵਾਉਣੀ ਚਾਹੀ। ਸੱਚਮੁੱਚ ਉਨਾਂ ਦੀ ਟਿਕਟ ਜੇਤੂ ਟਿਕਟ ਸੀ ਅਤੇ ਉਹ 8.1 ਮਿਲੀਅਨ ਡਾਲਰ ਦੇ ਮਾਲਕ ਬਣ ਚੁੱਕੇ ਸਨ। ਜੇਤੂ ਵਿਅਕਤੀ ਨੇ ਆਪਣਾ ਨਾਂਅ ਅਤੇ ਹੋਰ ਜਾਣਕਾਰੀ ਗੁਪਤ ਰੱਖੀ ਹੈ।