ਖਾਲਸਾ ਪੰਥ ਦਾ ਸਾਜਨਾਂ ਦਿਵਸ, ਵਿਸਾਖੀ ਦਾ ਦਿਹਾੜਾ ਨਿਊਯਾਰਕ ਵਿਖੇ 14 ਅਪ੍ਰੈਲ ਨੂੰ ਬੜੀ ਧੂਮ ਧਾਮ ਨਾਲ ਮਨਾਇਆਂ ਜਾਵੇਗਾ 

FullSizeRender (3)

ਨਿਊਯਾਰਕ 12 ਅਪ੍ਰੈਲ — ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਦੇ ਹੈੱਡ ਗ੍ਰੰਥੀ ਭਾਈ ਭੁਪਿੰਦਰ ਸਿੰਘ ਅਤੇ ਗੁਰੂ ਘਰ ਦੇ ਮੁੱਖ ਸੇਵਾਦਾਰ ਕੁਲਦੀਪ ਸਿੰਘ ਢਿੱਲੋ ਵੱਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਨਿਊਯਾਰਕ ਦੇ ਗੁਰੂ ਘਰ ਵਿਖੇਂ ਮਿੱਤੀ  14 ਅਪੈ੍ਲ ਦਿਨ ਐਤਵਾਰ ਨੂੰ ਸਿੱਖੀ ਆਨ ਸ਼ਾਨ ਦਾ ਪ੍ਰਤੀਕ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆ ਬਖਸ਼ਿਸ਼ਾ ਦਾ ਦਿਹਾੜਾ  ਚੜਦੀਆ ਕਲਾ ਦਾ ਤਿਉਹਾਰ ਅਤੇ ਖਾਲਸਾ ਪੰਥ ਦਾ ਸਾਜਨਾ ਦਿਵਸ ਵਿਸਾਖੀ ਦਾ ਦਿਹਾੜਾ ਬੜੀ ਧੂਮ ਧਾਮ ਅਤੇ ਸ਼ਰਧਾ ਨਾਲ ਮਨਾਇਆਂ ਜਾਵੇਗਾ। ਅਤੇ ਨਾਲ ਹੀ ਖਾਲਸਾਈ ਸੰਮਤ ਅਨੁਸਾਰ ਨਵਾ ਸਾਲ ਖਾਲਸਾਈ ਸੰਮਤ 320 ਦੀ ਆਮਦ ਹੋਣੀ ਹੈ ਅਤੇ ਨਵੇ ਮਹੀਨੇ ਦੀ ਆਰੰਭਤਾ ਵੈਸਾਖ ਮਹੀਨੇ ਦੇ ਸਮੇ ਦਾ ਪੱਖ ਆਰੰਭ ਹੋਣਾ ਹੈ।

ਇਸ ਦਿਨ ਸਤਿਗੁਰੂ  ਜੀ ਨੇ ਸ਼੍ਰੀ ਆਨੰਦਪੁਰ ਸਾਹਿਬ ਜੀ ਦੀ ਧਰਤੀ ਤੇ ਬਹਾਦਰੀ ਨਿਡਰਤਾ ਤੇ ਕੁਝ ਕਰ ਗੁਜਰਨ ਦੇ ਜ਼ਜ਼ਬੇ ਨੂੰ ਪੈਦਾ ਕਰਨ ਲਈ ਅੰਮਿ੍ਤ  ਦੀ ਦਾਤ ਬਖਸ਼ਿਸ਼ ਕੀਤੀ ਸੀ। ਗੁਰੂ ਘਰ ਸਿੱਖ ਕਲਚਰਲ ਸੁਸਾਇਟੀ ਰਿਚਮੰਡ  ਹਿਲ ਨਿਊਯਾਰਕ  ਵਿਖੇ ਇਸ ਦਿਹਾੜੇ ਨੂੰ ਚੜਦੀ ਕਲਾ ਨਾਲ ਮਨਾਉਦਿਆ ਗੁਰੂ ਗੋਬਿੰਦ ਸਿੰਘਜੀ ਦੇ ਪਰਉਪਕਾਰਾ ਨੂੰ ਯਾਦ ਕਰੀਏ ਵਿਸ਼ੇਸ਼ ਸਮਾਗਮ ਸ਼ਨੀਵਾਰ ਸ਼ਾਮ 5pm ਤੋ ਆਰੰਭ ਹੋਣਗੇ ।ਕਥਾ ਕੀਰਤਨ ਤੋਂ ਇਲਾਵਾ 8:30 ਵਜੇ ਤੋ  ਆਖੰਡ ਕੀਰਤਨੀਏ  ਜਥੇ ਵੱਲੋ ਕੀਰਤਨ ਆਰੰਭ ਹੋਵੇਗਾ ਜੋ 2:00 ਵਜੇ ਤੱਕ ਨਿਰੰਤਰ ਚੱਲੇਗਾ ਅਤੇ 14 ਅਪ੍ਰੈਲ ਦਿਨ ਐਤਵਾਰ ਦੇ ਸਮੁੱਚੇ ਦੀਵਾਨ ਜੋ ਸਵੇਰ ਤੋਂ ਦੁਪਹਿਰ 3:30 ਵਜੇ ਤੱਕ ਖਾਲਸਾ ਪੰਥ ਦੇ ਸਾਜਨਾਂ ਦਿਵਸ ਵਿਸਾਖੀ ਨੂੰ ਸਮਰਪਿਤ ਹੋਣਗੇ ਇਹਨਾ ਸਮਾਗਮਾ ਵਿੱਚ ਪੰਥ ਦੇ ਮਹਾਨ ਵਿਦਵਾਨ ਕਥਾਵਾਚਕ ਬਾਬਾ ਬੰਤਾ ਸਿੰਘ ਜੀ ਮੁੰਡਾਪਿੰਡ ਵਾਲੇ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰਨਗੇ।

Install Punjabi Akhbar App

Install
×