ਬਾਇਓ ਫਰੀਜ਼ ਮੈਰਾਥਾਨ ਦੌੜ ਵਿੱਚ ਤਕਰੀਬਨ ਦਰਜਨ ਦੇ ਕਰੀਬ ਪੰਜਾਬੀ ਦੌੜਾਕਾਂ ਨੇ ਲਿਆ ਹਿੱਸਾ

IMG_5610

ਨਿਊਯਾਰਕ/ ਸਾਨਫਰਾਂਸਿਸਕੋ 30 ਜੁਲਾਈ — ਬੀਤੇਂ ਦਿਨ ਬੇਏਰੀਏ ਦੇ ਖ਼ੂਬਸੂਰਤ ਸ਼ਹਿਰ ਸਾਂਨਫਰਾਂਸਿਸਕੋ ਵਿੱਚ 42ਵੀਂ ਬਾਇਓ ਫਰੀਜ਼ ਮੈਰਾਥਾਨ ਰੇਸ ਕਰਵਾਈ ਗਈ। ਇਸ ਰੇਸ ਵਿੱਚ ਜਿੱਥੇ ਅਮਰੀਕਨ ਲੋਕ ਵੱਡੀ ਗਿਣਤੀ ਵਿੱਚ ਦੂਰ ਦੁਰਾਡੇ ਤੋਂ ਪਹੁੰਚੇ ਹੋਏ ਸਨ, ਉੱਥੇ ਹੀ ਦਰਜਨ ਦੇ ਕਰੀਬ ਪੰਜਾਬੀ ਔਰਤਾਂ ਤੇ ਮਰਦਾਂ  ਨੇ ਇਸ ਮੈਰਾਥਾਨ ਰੇਸ ਵਿੱਚ ਹਿੱਸਾ ਲੈਕੇ ਪੰਜਾਬੀ ਭਾਈਚਾਰੇ ਦਾ ਨਾਮ ਅਮਰੀਕੀ ਲੋਕਾਂ ਵਿੱਚ ਰੌਸ਼ਨ ਕੀਤਾ। ਇਸ ਰੇਸ ਵਿੱਚ ਕੈਲੀਫੋਰਨੀਆਂ ਦੇ ਵੱਖ— ਵੱਖ ਸ਼ਹਿਰਾਂ ਤੋਂ ਪੰਜਾਬੀ ਦੌੜਾਕ ਪਹੁੰਚੇ ਹੋਏ ਸਨ, ਜਿੰਨ੍ਹਾ ਵਿੱਚ ਫਰੀਮੌਂਟ ਸ਼ਹਿਰ ਤੋਂ ਬਲਜੀਤ ਸਿੰਘ, ਸੁਖਵਿੰਦਰ ਸਿੰਘ, ਪਰਮਿੰਦਰ ਪਾਲ ਸਿੰਘ, ਚਰਨਜੀਤ ਸਿੰਘ ਧਾਲੀਵਾਲ, ਅਵੀ, ਅਜਮੇਰ ਸਿੰਘ।

IMG_5611

ਸਟਾਕਟਨ ਸ਼ਹਿਰ ਤੋਂ ਨਵਿੰਦਰ ਸਿੰਘ ਟਾਂਡਾ। ਮੈਨਟੀਕੇ ਤੋਂ ਰਜਿੰਦਰ ਸਿੰਘ ਸੇਖੋਂ, ਨਰਿੰਦਰ ਕੌਰ ਸੇਖੋਂ, ਹਰਸਿਮਰਪ੍ਰੀਤ ਕੌਰ ਮਾਂਗਟ ਅਤੇ ਫਰਿਜ਼ਨੋ ਤੋਂ ਕਮਲਜੀਤ ਬੈਨੀਪਾਲ ਤੇ ਮਨਜੋਤ ਸਿੰਘ ਬੈਨੀਪਾਲ ਆਦਿ ਪਹੁੰਚੇ ਹੋਏ ਸਨ। ਇਸ ਮੌਕੇ ਮਨੁੱਖਤਾ ਦੀ ਸੇਵਾ ਕਰਨ ਵਾਲੀ ਸੰਸਥਾ ‘ਸਿੱਖਜ਼ ਫਾਰ ਹਮਿਉਨਟੀ’ ਵਾਲੇ ਵੀਰਾ ਨੇ ਪਾਣੀ ਦੀ ਛਬੀਲ ਲਾਈ ਹੋਈ ਸੀ ।

Install Punjabi Akhbar App

Install
×